WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2022-02-24 at 6.51.37 PM (3)
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਵਪਾਰ

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪੱਧਰੀ ਮਾਈਕਰੋ/ਸਮਾਲ ਇੰਟਰਪ੍ਰਾਈਜ਼ਜ਼ ਫੈਸੀਲੀਟੇਸ਼ਨ ਕੌਂਸਲ ਦੀ ਬੁਲਾਈ ਮੀਟਿੰਗ

ਮੈਸ ਦਸ਼ਮੇਸ਼ ਪਾਵਰ ਸੋਲਰ ਸਿਸਟਮ ਨੂੰ ਡੀਲੇਡ ਪੇਮੈਂਟ ਦੀ ਰਿਕਵਰੀ ਲਈ ਅਵਾਰਡ ਜਾਰੀ ਕਰਨ ਦਾ ਦਿੱਤਾ ਭਰੋਸਾ

WhatsApp Image 2024-08-10 at 7.15.30 PM
WhatsApp Image 2022-05-20 at 2.57.41 PM
WhatsApp Image 2024-08-10 at 5.49.29 PM
WhatsApp Image 2023-03-28 at 1.44.51 PM (1)
WhatsApp Image 2024-08-10 at 5.37.58 PM
WhatsApp Image 2024-08-10 at 7.15.30 PM (4)
New Year Post 2024 (2)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਮੋਗਾ 2 ਅਗਸਤ:-ਮਾਇਕਰੋ/ਸਮਾਲ ਇੰਟਰਪ੍ਰਾਈਜ਼ਜ਼ ਦੀ ਡੀਲੇਡ ਪੇਮੈਂਟ ਸੁਰਖਿਅੱਤ ਕਰਨ ਸਬੰਧੀ ਜ਼ਿਲ੍ਹਾ ਪੱਧਰੀ ਮਾਇਕਰੋ/ਸਮਾਲ ਇੰਟਰਪ੍ਰਾਈਜ਼ਜ਼ ਫੈਸੀਲੀਟੇਸ਼ਨ ਕੌਂਸਲ, ਮੋਗਾ ਦੀ 24ਵੀਂ ਮੀਟਿੰਗ ਕੌਂਸਲ ਦੇ ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਆਯੋਜਿਤ ਹੋਈ। ਕੌਂਸਲ ਦੀ ਮੀਟਿੰਗ ਵਿੱਚ ਸੁਖਮਿੰਦਰ ਸਿੰਘ ਰੇਖੀ, ਸਕੱਤਰ-ਕਮ-ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ ਮੋਗਾ, ਮੈਂਬਰ ਵਜੋਂ ਚਿਰਨਜੀਵ ਸਿੰਘ, ਲੀਡ ਜ਼ਿਲ੍ਹਾ ਮੈਨੇਜਰ਼ ਸਮੇਤ ਨਾਮਜ਼ਦ ਉਦਯੋਗਪਤੀ ਵੀ ਸ਼ਾਮਲ ਹੋਏ।
ਕੌਂਸਲ ਦੀ ਮੀਟਿੰਗ ਵਿੱਚ ਅੱਜ ਮੈਸ ਦਸ਼ਮੇਸ਼ ਪਾਵਰ ਸੋਲਰ ਸਿਸਟਮ ਪਿੰਡ ਸਮਾਲਸਰ ਦੇ ਦੋ ਕੇਸ ਲਿਸਟਿੰਗ ਕੀਤੇ ਗਏ ਜੋ ਕਿ ਮੈਸ: ਸਟੈਲਮੈਕ ਲਿਮਟਿਡ, ਜੈਪੂਰ ਦੇ ਖਿਲਾਫ ਸਨ। ਇਨ੍ਹਾਂ ਕੇਸਾਂ ਵਿੱਚ ਜ਼ਿਲ੍ਹਾ ਪੱਧਰੀ ਕੌਂਸਲ ਵੱਲੋਂ ਕੰਸੀਲੇਸ਼ਨ ਪ੍ਰੋਸੀਡਿੰਗ ਸ਼ੁਰੂ ਕਰਨ ਦਿੱਤੀ ਹੈ  ਜਿਸ ਵਿੱਚ ਕਲੇਮੈਂਟ ਨਿਜੀ ਤੌਰ ਤੇ ਰਿਸਪਾਂਡੈਂਟ ਵਟਸਅੱਪ ਵੀਡੀਓ ਕਾਲ ਰਾਹੀਂ ਪ੍ਰੋਸੀਡਿੰਗ ਵਿੱਚ ਸ਼ਾਮਲ ਹੋਏ। ਡਿਪਟੀ ਕਮਿਸ਼ਨਰ ਨੇ ਕੇਸ ਦੀ ਪੈਰਵੀ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਇਸ ਕੇਸ ਵਿਚਲੀ ਪੇਮੈਂਟ ਨੂੰ 90 ਦਿਨਾਂ ਦੇ ਵਿੱਚ ਵਿੱਚ ਪਾਸ ਕਰਵਾਇਆ ਜਾਵੇਗਾ।
ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਮਾਇਕਰੋ/ਸਮਾਲ/ਮੀਡੀਅਮ ਇੰਟਰਪ੍ਰਾਈਜ਼ਜ਼ ਡਿਵੈਲਪਮੈਂਟ ਐਕਟ-06 ਦੇ ਚੈਪਟਰ-5 ਦੇ ਸੈਕਸ਼ਨ 15 ਤੋ ਸੈਕਸ਼ਨ 28 ਤੱਕ ਇਹ ਉਪਬੰਧ ਹੈ ਕਿ ਜੇਕਰ ਕਿਸੇ ਵੀ ਮਾਇਕਰੋ/ਸਮਾਲ ਇੰਟਰਪ੍ਰਾਈਜ਼ਜ਼ ਦੀ ਆਪਣੇ ਵੈਂਡਰ ਪਾਸੋਂ,  ਬਤੌਰ ਪ੍ਰਚੇਜ਼ਰ ਵੱਲੋਂ ਪ੍ਰੋਡਕਟ ਖਰੀਦਣ ਜਾਂ ਸਰਵਿਸ ਲੈਣ ਉਪਰੰਤ ਪੇਮੈਂਟ ਨਹੀ ਦਿੰਦਾ ਤਾਂ ਸੈਲਰ (ਵੇਚਣ ਵਾਲਾ)/ਸਰਵਿਸ ਇੰਟਰਪ੍ਰਾਈਜਜ਼ ਜੋ ਕਿ ਉਦਯੋਗ ਵਿਭਾਗ ਨਾਲ ਰਜਿਸਟਰਡ ਹੋਵੇ , ਉਹ ਆਪਣੀ ਡੀਲੇਡ ਪੇਮੈਂਟ ਪ੍ਰਾਪਤ ਕਰਨ ਲਈ ਜ਼ਿਲ੍ਹਾ ਪੱਧਰੀ ਮਾਇਕਰੋ/ਸਮਾਲ ਫੈਸੀਲੀਟੇਸ਼ਨ ਕੌਂਸਲ ਦੇ ਸਨਮੁੱਖ ਆਪਣੀ ਕਲੇਮ ਰੈਫਰੰਸ ਪਟੀਸ਼ਨ ਦਾਇਰ ਕਰ ਸਕਦਾ ਹੈ।
ਕੌਸਲ ਵਲੋ ਪਹਿਲਾਂ ਕੌਂਸੀਲੇਸ਼ਨ ਪ੍ਰੋਸੀਡਿੰਗਜ਼ ਕੀਤੀਆਂ ਜਾਂਦੀਆਂ ਹਨ ਅਤੇ ਜੇਕਰ ਦੋਨੋ ਧਿਰਾਂ ਵਿੱਚ ਕੋਈ ਸਮਝੋਤਾ ਨਾ ਹੋਵੇ ,ਤਾਂ ਆਰਬੀਟੇਸ਼ਨ ਪ੍ਰੋਸੀਡਿੰਗਜ਼ ਕੀਤੀਆਂ ਜਾਂਦੀਆਂ ਹਨ ਅਤੇ ਜੇਕਰ ਕੌਂਸਲ ਇਸ ਨਤੀਜ਼ੇ ਤੇ ਪਹੁੰਚਦੀ ਹੈ ਕਿ ਮੈਨੂਫੈਕਚਰਿੰਗ ਜਾਂ ਸਰਵਿਸ ਪ੍ਰੋਵਾਈਡਰ  ਵੱਲੋਂ ਆਪਣੇ ਉਤਪਾਦ ਜਾਂ ਕੋਈ ਵੀ ਸਰਵਿਸ ਦੇਣ ਉਪਰੰਤ ਵੀ ਖਰੀਦਦਾਰ ਵੱਲੋਂ ਸਮੇਂ ਸਿਰ ਪੇਮੈਂਟ ਨਹੀ ਦਿੱਤੀ ਗਈ ਤਾਂ ਪੈਡਿੰਗ ਪ੍ਰਿੰਸੀਪਲ  ਰਕਮ ਤੋ ਇਲਾਵਾ ਆਰ.ਬੀ.ਆਈ ਦੀਆਂ ਹਦਾਇਤਾਂ ਮੁਤਾਬਿਕ ਬਤੌਰ ਪੈਨਾਲਟੀ ਤਿੰਨ ਗੁਣਾ ਵਿਆਜ਼ ਸਹਿਤ ਅਵਾਰਡ ਜਾਰੀ ਕੀਤਾ ਜਾਂਦਾ ਹੈ ਜੋ ਕਿ ਅਦਾਲਤਾਂ ਦੀ ਡੀਕਰੀ ਦੇ ਸਮਾਨ ਹੈ। ਆਮ ਸ਼ਬਦਾਂ ਵਿੱਚ ਕਿਹਾ ਜਾਵੇ ਕਿ ਇਸ ਫੈਸਲੇ ਦੀ ਅਪੀਲ ਲਈ ਖਰੀਦਦਾਰ ਜੇਕਰ ਅਪੀਲ ਕਰਨਾ ਚਾਹੁੰਦਾ ਹੈ ਤਾਂ ਉਸ ਵੱਲੋਂ ਕੌਂਸਲ ਦੁਆਰਾ ਅਵਾਰਡ ਕੀਤੀ ਰਾਸ਼ੀ ਦਾ ਜਦ ਤੱਕ 75 ਫੀਸਦੀ ਜਮ੍ਹਾਂ ਨਹੀਂ ਕਰਵਾਇਆ ਜਾਂਦਾ ਤਾਂ ਉਸ ਦੀ ਅਪੀਲ ਕਿਸੇ ਵੀ ਅਦਾਲਤ ਵਿੱਚ ਸੁਣੀ ਨਹੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਮੋਗਾ ਨੇ ਦੱਸਿਆ ਕਿ ਕੋਈ ਵੀ ਮੈਨੂਫੈਕਚਰਰ ਜਾਂ ਸਰਵਿਸ ਪ੍ਰੋਵਾਈਡਰ- ਜਿਵੇ ਵਕੀਲ, ਚਾਰਟਰਡ ਅਕਾਉਂਟੈਂਟ, ਟੀਚਰ ਟਿਊਸ਼ਨ ਪੜਾਉਂਦਾ, ਪਲੰਬਰ, ਬੁਟੀਕ, ਬਿਊਟੀ ਪਾਰਲਰ, ਮਕੈਨਿਕ, ਸਰਵਿਸ ਸਟੇਸ਼ਨ, ਟੈਂਟ ਹਾਊਸ, ਬਿਲਡਰਜ਼, ਆਰਕੀਟੈਕਚਰ ਆਦਿ ਜਿਹਨਾਂ ਵੱਲੋਂ ਐਮ.ਐਸ.ਐਮ.ਈ ਐਕਟ-06 ਅਧੀਨ ਆਪਣੇ ਆਪ ਨੂੰ ਰਜਿਸਟਰਡ ਕਰਵਾਇਆ ਹੈ ਉਹ ਆਪਣੀ ਕਲੇਮ ਰੈਫਰੰਸ ਪਟੀਸ਼ਨ ਦਾਇਰ ਕਰ ਸਕਦਾ ਹੈ। ਉਦਯਮ ਰਜਿਸਟਰੇਸ਼ਨ ਕੇਵਲ ਸੈਲਰ ਜਾਂ ਸਰਵਿਸ ਪ੍ਰੋਵਾਈਡਰ ਦੀ ਜਰੂਰੀ ਹੈ।
ਇਸ ਸਬੰਧੀ ਜਾਣਕਾਰੀ ਲੈਣ ਲਈ ਕੋਈ  ਵੀ ਮਾਇਕਰੋ/ਸਮਾਲ ਇੰਟਰਪ੍ਰਾਈਜ਼ਜ਼ ਈ-ਮੇਲ ਆਈ.ਡੀ msefcmoga@gmail.com, ਤੇ ਆਪਣੀ ਈ-ਮੇਲ ਤੋਂ ਮੇਲ ਕਰ ਸਕਦਾ ਹੈ ਉਨ੍ਹਾਂ ਦੀ ਸੁਵਿਧਾ ਲਈ ਆਟੋ ਜਨਰੇਟ ਮੇਲ ਉਸਦੀ ਮੇਲ ਤੇ ਚਲੀ ਜਾਵੇਗੀ ਜਿਸ ਵਿੱਚ ਪਟੀਸ਼ਨ ਦਾਇਰ ਕਰਨ ਸਬੰਧੀ ਪੂਰੀ ਜਾਣਕਾਰੀ ਦਿੱਤੀ ਗਈ ਹੈ। ਫਿਰ ਵੀ ਇਸ ਸਬੰਧੀ ਜਾਣਕਾਰੀ ਲੈਣ ਲਈ ਸੁਖਮਿੰਦਰ ਸਿੰਘ ਰੇਖੀ, ਬੀ.ਏ. ਐਲ.ਐਲ.ਬੀ, ਸਕੱਤਰ-ਕਮ -ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਫੋਕਲ ਪੁਆਇੰਟ, ਮੋਗਾ ਨਾਲ ਮੋਬਾਇਲ ਨੰਬਰ 9888880556 ਤੇ ਸੰਪਰਕ ਕਰ ਸਕਦਾ ਹੈ।      

SUNAMDEEP KAUR

Related Articles

Back to top button