ਤਾਜਾ ਖਬਰਾਂ
ਸੱਚਖੰਡ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਭਲਾਈਆਣਾ ਦੀ ਵਿਦਿਆਰਥਣ ਰਾਜਵੀਰ ਕੌਰ ਨੇ ਨੈਸ਼ਨਲ ਪੱਧਰ ਤੇ ਕੁਸ਼ਤੀ ਅੰਡਰ 17 ਵਿੱਚ ਹਾਸਿਲ ਕੀਤਾ ਗੋਲਡ ਮੈਡਲ
ਸੱਚਖੰਡ ਪਬਲਿਕ ਸਕੂਲ ਫਿਰ ਸੁਰਖੀਆਂ ਵਿੱਚ। ਸਾਰੇ ਪਾਸੇ ਚਰਚਾ।

ਮੋਗਾ 12 ਦਸੰਬਰ ( ਚਰਨਜੀਤ ਸਿੰਘ) ਸਕੂਲ ਦੇ ਚੈਅਰਮੈਨ ਸ.ਗੁਰਜੀਤ ਸਿੰਘ ਗਾਹਲਾ ਜੀ ਨੇ ਜਾਣਕਾਰੀ ਦਿੰਦੇ ਆਖਿਆ ਕਿ ਸਕੂਲ ਦੀ ਵਿਦਿਆਰਥਣ ਰਾਜਵੀਰ ਕੌਰ ਪੁੱਤਰੀ ਸ.ਜੋਗਿੰਦਰ ਸਿੰਘ ਨੇ ਬੀਤੇ ਕੱਲ ਗੋਰਖਪੁਰ (ਉੱਤਰ ਪ੍ਰਦੇਸ਼) ਵਿਖੇ ਹੋਈਆਂ 69ਵੀਂ ਨੈਸ਼ਨਲ ਪੱਧਰ ਦੀਆਂ ਖੇਡਾਂ ਕੁਸ਼ਤੀ ਅੰਡਰ 17 ਵਿੱਚ ਵਜਨ 73 ਕਿਲੋ ਵਿੱਚ ਮਹਾਰਾਸ਼ਟਰ ਦੀ ਖਿਡਾਰਨ ਨੂੰ10:0 ਪੁਆਇੰਟ ਦੇ ਨਾਲ ਹਾਰ ਦੇ ਕੇ ਪੂਰੇ ਭਾਰਤ ਪਹਿਲਾਂ ਸਥਾਨ ਹਾਸਿਲ ਕਰ ਕੇ ਗੋਲਡ ਮੈਡਲ ਜਿੱਤਿਆ ਹੈ ਨਾਲ ਆਖਿਆ ਕਿ ਕੁਸ਼ਤੀ ਕੋਚ ਸ੍ਰੀ ਨੀਰਜ ਕੁਮਾਰ ਗਿੱਦੜਬਾਹਾ ਜੋ ਕਿ ਪਿਛਲੇ ਪੰਜ ਸਾਲ ਤੋਂ ਖਿਡਾਰਨ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਗਿੱਦੜਬਾਹਾ ਕੁਸ਼ਤੀ ਸੈਂਟਰ ਵਿੱਚ ਮਿਹਨਤ ਕਰਵਾ ਰਹੇ ਸਨ ਜਿਸ ਦੇ ਸਦਕਾ ਇਹ ਜਿੱਤ ਹਾਸਿਲ ਹੋਈ ਹੈ I ਸਕੂਲ ਅਤੇ ਪੰਜਾਬ ਰਾਜ ਲਈ ਇਹ ਮਾਣ ਵਾਲੀ ਗੱਲ ਹੈI ਸਕੂਲ ਪ੍ਰਿੰਸੀਪਲ ਅਤੇ ਸਮੂਹ ਸਟਾਫ ਨੇ ਵਿਦਿਆਰਥਣ ਰਾਜਵੀਰ ਕੌਰ ਅਤੇ ਉਸਦੇ ਮਾਪਿਆ ਨੂੰ ਵਧਾਈ ਦਿੰਦਿਆ ਵਿਦਿਆਰਥਣ ਦੇ ਉਜਵਲ ਭਵਿੱਖ ਦੀ ਕਮਾਨਾ ਕੀਤੀ ਹੈ I








