WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਤਾਜਾ ਖਬਰਾਂ

ਲਘੂ ਉਦਯੋਗਾਂ ਦੇ ਮਜਬੂਤੀਕਰਨ ਲਈ ਲਗਾਈ ਵਰਕਸ਼ਾਪ-100 ਤੋਂ ਵੱਧ ਉੱਦਮੀਆਂ ਨੇ ਲਿਆ ਭਾਗ

WhatsApp Image 2022-05-20 at 2.57.41 PM
WhatsApp Image 2023-03-28 at 1.44.51 PM (1)
WhatsApp Image 2024-08-10 at 7.15.30 PM (4)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਮੋਗਾ, 20 ਫਰਵਰੀ, (ਚਰਨਜੀਤ ਸਿੰਘ)

ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ (ਐਮ.ਐਸ.ਐਮ.ਈ.) ਦੇ ਮਜ਼ਬੂਤੀਕਰਨ ਅਤੇ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਦੀ ‘ਰੇਜ਼ਿੰਗ ਐਂਡ ਐਕਸੇਲਰੇਟਿੰਗ ਐਮ.ਐਸ.ਐਮ.ਈ. ਪਰਫਾਰਮੈਂਸ (ਰੈਂਪ) ਸਕੀਮ ਤਹਿਤ ਵਰਕਸ਼ਾਪ ਲਗਾਈ ਗਈ । ਇਹ ਵਰਕਸ਼ਾਪ ਮਗਸੀਪਾ ਵੱਲੋਂ ਜ਼ਿਲ੍ਹਾ ਉਦਯੋਗ ਕੇਂਦਰ, ਮੋਗਾ ਦੇ ਸਹਿਯੋਗ ਨਾਲ ਜੀ.ਐਮ. ਡੀ.ਆਈ.ਸੀ. ਫੋਕਲ ਪੋਆਇੰਟ ਮੋਗਾ ਵਿਖੇ ਲਗਾਈ ਗਈ , ਜਿਸ ਵਿੱਚ 100 ਤੋਂ ਵੱਧ ਉਦਮੀਆਂ ਨੇ ਭਾਗ ਲਿਆ। ਇਸ ਮੌਕੇ ਜ਼ਿਲ੍ਹਾ ਉਦਯੋਗ ਕੇਂਦਰ, ਮੋਗਾ ਦੇ ਜਨਰਲ ਮੈਨੇਜਰ ਸੁਖਮਿੰਦਰ ਸਿੰਘ ਰੇਖੀ ਨੇ ਉੱਦਮੀਆਂ ਨੂੰ ਵਰਕਸ਼ਾਪ ਦੇ ਉਦੇਸ਼ ਅਤੇ ਲਾਭਾਂ ਬਾਰੇ ਵਿਸਤਾਰ ਨਾਲ ਜਾਣੂ ਕਰਵਾਇਆ। ਵਰਕਸ਼ਾਪ ਦੌਰਾਨ ਡਾ. ਸੰਜੀਵ ਗੁਪਤਾ, ਮਗਸੀਪਾ ਨੇ ਰੈਂਪ ਸਕੀਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਐਮ.ਐਸ.ਐਮ.ਈ. ਲਈ ਸਰਕਾਰ ਵੱਲੋਂ ਉਪਲਬਧ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਪ੍ਰੋਫੈਸਰ ਏ.ਕੇ ਵਸ਼ਿਸ਼ਟ ਵਲੋਂ ਐਮ.ਐਸ.ਐਮ.ਈ ਲਈ ਅਕਾਊਟਿੰਗ ਅਤੇ ਵਿੱਤ ਦੇ ਬੇਸਿਸਕ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ ਵਰਕਸ਼ਾਪ ਦੌਰਾਨ ਉਦਮੀਆਂ ਨੂੰ ਆਪਣੀਆਂ ਇਕਾਇਆਂ ਵਿੱਚ ਊਰਜਾ ਕੁਸ਼ਲਤਾ ਸਬੰਧੀ ਯੋਗ ਉਪਰਾਲੇ ਕਰਨ ਲਈ ਉਤਸ਼ਹਿਤ ਕੀਤਾ ਗਿਆ।
ਮੋਗਾ ਦੇ ਉਦੱਮੀਆਂ ਵਲੋਂ ਉਦਯੋਗ ਵਿੱਚ ਆ ਰਹੀਆਂ ਪਰੇਸ਼ਾਨੀਆਂ ਸਬੰਧੀ ਮਗਸੀਪਾ ਟੀਮ ਨਾਲ ਵੱਖ-ਵੱਖ ਮੁੱਦਿਆਂ ਜਿਵੇ ਕਿ ਮਾਰਕੀਟਿੰਗ, ਊਰਜਾ ਕੁਸ਼ਲਤਾ, ਜੈਡ ਸਕੀਮ, ਕਲੱਸਟਰ ਡਵੈਲਪਮੈਂਟ ਆਦਿ ਬਾਰੇ ਤਕਨੀਕੀ ਵਿਚਾਰ ਵਟਾਂਦਰਾ ਕੀਤਾ ਗਿਆ । ਚਮਨ ਲਾਲ ਗੋਇਲ ਪ੍ਰਧਾਨ (ਭੱਠਾ ਐਸੋਸ਼ੀਏਸ਼ਨ ਨੇ ਦੱਸਿਆ ਕਿ ਪੈਡੀ ਸਟਬਲ ਤੋਂ ਪੈਲਟਸ ਬਣਾਉਣ ਵਾਲੇ ਯੂਨਿਟਸ ਨੂੰ ਇੱਕ ਕਲਸਟਰ ਵਜੋਂ ਸਥਾਪਿਤ ਕਰਨ ਦਾ ਫੈਸਲਾ ਲਿਆ ਗਿਆ ਹੈ । ਇਸ ਤੋਂ ਇਲਾਵਾ ਡਾ.ਪਰਸ਼ੂਰਾਮ ਸਿੰਘ ਪ੍ਰਧਾਨ (ਕੈਟਲ ਫੀਡ ਐਸੋਸ਼ੀਏਸ਼ਨ) ਨੇ ਦੱਸਿਆ ਕਿ ਕੈਟਲਫੀਡ ਦੇ ਕਲਸਟਰ ਲਈ ਬਨਣ ਵਾਲੀ ਲੈਬ ਨੂੰ ਐਮ.ਐਸ.ਈ.-ਸੀ.ਡੀ.ਪੀ. ਅਧੀਨ ਲੈਣ ਦਾ ਫੈਸਲਾ ਹੋਇਆ ਹੈ ਜਿਸ ਦੀ ਡੀ.ਪੀ.ਆਰ. ਜਲਦੀ ਹੀ ਫਾਇਨਲ ਕੀਤੀ ਜਾਵੇਗੀ। ਉਦਯੋਗਿਕ ਪ੍ਰਸਾਰ ਅਤੇ ਐਮ.ਐਸ.ਐਮ.ਈਜ ਦੇ ਸਮਰੱਥਾ ਨਿਰਮਾਣ ਵੱਲ ਇਹ ਇਕ ਮਹੱਤਵਪੂਰਣ ਕਦਮ ਸਾਬਤ ਹੋਇਆ, ਜਿਸ ਵਿੱਚ ਉੱਦਮੀਆਂ ਅਤੇ ਉਦਯੋਗਿਕ ਐਸੋਸਿਏਸ਼ਨਾਂ ਵੱਲੋਂ ਭਾਰੀ ਉਤਸਾਹ ਦਿਖਾਇਆ ਗਿਆ। ਇਸ ਵਰਕਸ਼ਾਪ ਨੇ ਜਿਲ੍ਹਾ ਮੋਗਾ ਦੇ ਉਦਮੀਆਂ ਦੀ ਸਮਰਥਾ ਨਿਰਮਾਨ ਨੂੰ ਵਧਾਉਂਦੇ ਹੋਏ ਇੱਕ ਬਹੁਤ ਹੀ ਵਧੀਆ ਪਲੇਟਫਾਰਮ ਵੱਜੋ ਕੰਮ ਕੀਤਾ ਵਰਕਸ਼ਾਪ ਵਿੱਚ ਜ਼ਿਲ੍ਹੇ ਦੇ ਉੱਦਮੀਆਂ, ਉਦਯੋਗਿਕ ਐਸੋਸੀਏਸ਼ਨਾਂ ਅਤੇ ਤਕਨੀਕੀ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ- ਜਿਲ੍ਹਾ ਲੀਡ ਮੈਨੇਜਰ, ਪੰਜਾਬ ਐਂਡ ਸਿੰਧ ਬੈਂਕ ਮੋਗਾ, ਪ੍ਰਿੰਸੀਪਲ ਸਰਕਾਰੀ ਆਈ.ਟੀ.ਆਈ. ਮੋਗਾ, ਜ਼ਿਲ੍ਹਾ ਰੋਜਗਾਰ ਅਫਸਰ ਮੋਗਾ ਅਤੇ ਆਰਸੇਟੀ ਦੇ ਨੁਮਾਇੰਦੇ ਹਾਜਰ ਰਹੇ। ਇਸ ਦੇ ਨਾਲ ਹੀ ਵੱਖ-ਵੱਖ ਐਸੋਸੀਏਸ਼ਨਾਂ ਦੇ ਪ੍ਰਧਾਨ ਵੀ ਸ਼ਾਮਿਲ ਹੋਏ ਜਿੰਨਾਂ ਵਿੱਚ ਮੋਗਾ ਇੰਡਸਟ੍ਰੀਅਲ ਵੈਲਫੇਅਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਜੇ.ਪੀ.ਐਸ. ਖੰਨਾ, ਅਜੀਤਪਾਲ ਸਿੰਘ ਸੈਕਟਰੀ ਐਸ.ਪੀ.ਵੀ ਫੋਕਲ ਪੁਆਇੰਟ ਮੋਗਾ, ਮੋਗਾ ਇੰਡਸਟ੍ਰੀਅਲ ਫੋਕਲ ਪੁਆਇੰਟ ਡਿਵੈਲਪਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਸੁਭਾਸ਼ ਗਰੋਵਰ, ਬਾਸਮਤੀ ਰਾਇਸ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਗੋਇਲ ਆਦਿ ਮੌਜੂਦ ਰਹੇ।ਕੈਪਸ਼ਨ – ਮੋਗਾ ਵਿਖੇ ਲਘੂ ਤੇ ਦਰਮਿਆਨੇ ਉਦਯੋਗਾਂ ਬਾਰੇ ਲਗਾਈ ਗਈ ਵਰਕਸ਼ਾਪ ਦੀਆਂ ਤਸਵੀਰਾਂ ।

 

Fast News Punjab

Related Articles

Back to top button