ਧਰਮਕੋਟ / ਅਮਰੀਕ ਸਿੰਘ ਛਾਬੜਾ ( ਚਰਨਜੀਤ ਸਿੰਘ )
ਬੀਤੀ ਰਾਤ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਵਿਸ਼ੇਸ਼ ਤੌਰ ’ਤੇ ਹਲਕਾ ਧਰਮਕੋਟ ਦੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਗ੍ਰਹਿ ਵਿਖੇ ਪਹੁੰਚੇ।
ਇਸ ਮੌਕੇ ਲੋਹਗੜ੍ਹ ਸਾਹਿਬ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਸਾਬਕਾ ਮੁੱਖ ਮੰਤਰੀ ਚੰਨੀ ਦਾ ਨਿੱਘਾ ਸਵਾਗਤ ਕਰਦਿਆਂ ‘ਜੀ ਆਇਆਂ’ ਆਖਿਆ ਗਿਆ।
ਸੂਤਰਾਂ ਅਨੁਸਾਰ ਇਸ ਮੁਲਾਕਾਤ ਦੌਰਾਨ ਹਲਕਾ ਧਰਮਕੋਟ ਅਤੇ ਜ਼ਿਲ੍ਹਾ ਮੋਗਾ ਦੀ ਮੌਜੂਦਾ ਰਾਜਨੀਤਿਕ ਸਥਿਤੀ, ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਅਤੇ ਜਥੇਬੰਦਕ ਮਜ਼ਬੂਤੀ ਨੂੰ ਲੈ ਕੇ ਕਾਫੀ ਲੰਬੀ ਅਤੇ ਗੰਭੀਰ ਵਿਚਾਰ-ਚਰਚਾ ਹੋਈ।
*ਵੱਡਾ ਸਿਆਸੀ ਸੰਦੇਸ਼:*
ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਸਾਬਕਾ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਘਰ ਵਿੱਚ ਸਪੈਸ਼ਲ ਤੌਰ ’ਤੇ ਆਉਣਾ ਇੱਕ ਬਹੁਤ ਵੱਡਾ ਸਿਆਸੀ ਸੰਦੇਸ਼ ਹੈ।
ਹਲਕਾ ਧਰਮਕੋਟ ਵਿੱਚ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੂੰ ਆਉਣ ਵਾਲੇ ਸਮੇਂ ਦਾ ਐਮਐਲਏ ਮੰਨਿਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਵਿਧਾਇਕ ਬਣਨ ’ਤੇ ਉਹਨਾਂ ਦਾ ਮੰਤਰੀ ਬਣਨਾ ਲਗਭਗ ਤੈਅ ਹੈ। ਅਜਿਹੇ ਵਿੱਚ ਚੰਨੀ ਸਾਹਿਬ ਦਾ ਇਹ ਦੌਰਾ ਹਲਕੇ ਦੀ ਸਿਆਸਤ ਵਿੱਚ ਨਵੀਆਂ ਸੰਭਾਵਨਾਵਾਂ ਨੂੰ ਜਨਮ ਦੇ ਰਿਹਾ ਹੈ।ਇਸ ਮੌਕੇ ਸੋਹਣਾ ਖੇਲਾ ਭੁਪਿੰਦਰ ਸਿੰਘ ਸਾਹੋਕੇ ਗੁਰਬੀਰ ਸਿੰਘ ਗੋਗਾ ਹਰਨੇਕ ਸਿੰਘ ਰਾਮੂਵਾਲ ਚੇਅਰਮੈਨ ਇੰਦਰਪ੍ਰੀਤ ਸਿੰਘ ਬੰਟੀ ਪਿੰਦਰ ਚਾਹਲ ਨਿਰਮਲ ਸਿੰਘ ਪਿੰਦਰ ਸਿੰਘ ਸਚਿਨ ਧੀਰਜ ਗਰੋਵਰ


