ਬਾਲ ਮਜ਼ਦੂਰੀ ਦੇ ਖਾਤਮੇ ਲਈ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜਾਗਰੂਕਤਾ ਸੈਮੀਨਾਰ

ਮੋਗਾ, 20 ਫਰਵਰੀ ( ਚਰਨਜੀਤ ਸਿੰਘ)
ਬਾਲ ਮਜ਼ਦੂਰੀ ਵਿਰੁੱਧ ਪੂਰੇ ਪੰਜਾਬ ਵਿੱਚ 26 ਜਨਵਰੀ ਤੋਂ ਮਾਰਚ 2026 ਤੱਕ “ਪੈਨ-ਇੰਡੀਆ ਰੈਸਕਿਊ ਐਂਡ ਰੀਹੈਬਲੀਟੇਸ਼ਨ ਕੰਪੇਨ ਫਾਰ ਈਰੇਡੀਕੇਸ਼ਨ ਆਫ ਚਾਈਲਡ ਐਂਡ ਅਡੋਲਸੈਂਟ ਲੇਬਰ (26 ਜਨਰਵਰੀ-ਮਾਰਚ 2026)” ਦੇ ਨਾਮ ਹੇਠ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਮਿਸ ਨੀਲਮ ਅਰੋੜਾ ਜਿਲਾ ਤੇ ਸੈਸ਼ਨ ਜੱਜ-ਸਹਿਤ-ਚੇਅਰਪਰਸਨ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਦੀ ਅਗਵਾਈ ਹੇਠ ਮਿਸ ਕਿਰਨ ਜਯੋਤੀ ਸੀ.ਜੇ.ਐੱਮ.-ਕਮ-ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਲੇਬਰ ਵਿਭਾਗ, ਪੁਲਿਸ ਵਿਭਾਗ ਤੇ ਚਾਈਲਡ ਵੈੱਲਫੇਅਰ ਕਮੇਟੀ ਦੇ ਸਹਿਯੋਗ ਨਾਲ ਮੋਗਾ ਵਿਖੇ ਬਾਲ ਮਜਦੂਰੀ ਖਾਤਮੇ ਸਬੰਧੀ ਬਣਾਈ ਗਈ ਟਾਸਕ ਫੋਰਸ ਸਹਿਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਮਿਸ ਕਿਰਨ ਜਯੋਤੀ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਬਾਲ ਮਜ਼ਦੂਰੀ ਨੂੰ ਰੋਕਣਾ ਅਤੇ ਬੱਚਿਆਂ ਦੇ ਉਜਵਲ ਭਵਿੱਖ ਲਈ ਉਨ੍ਹਾਂ ਨੂੰ ਸਹੀ ਸੇਧ ਦੇਣਾ ਹੈ। ਟੀਮ ਵੱਲੋਂ ਇਸ ਮੌਕੇ ਬਾਲ ਮਜਦੂਰੀ ਖਿਲਾਫ ਰੇਡ ਵੀ ਕੀਤੀ ਗਈ। ਇਸ ਫੋਰਸ ਵਿੱਚ ਵਿੱਚ ਰਾਜਬੀਰ ਸਿੰਘ ਲੇਬਰ ਇੰਸਪੈਕਟਰ, ਮਨਦੀਪ ਕੌਰ ਪੈਨਲ ਵਕੀਲ, ਬਲਕਰਨ ਸਿੰਘ ਹੈੱਡ ਮਾਸਟਰ, ਏ.ਐੱਸ.ਆਈ ਪਾਲ ਸਿੰਘ, ਗੁਰਤੇਜ ਸਿੰਘ ਸੀ.ਐੱਚ.ਟੀ, ਸੁਖਵੀਰ ਕੌਰ ਸੀ.ਪੀ.ਓ (ਇੰਚ.),ਦਰਸ਼ਨ ਸਿੰਘ ਮੈਂਬਰ ਚਾਈਲਡ ਵੈੱਲਫੇਅਰ ਕਮੇਟੀ, ਡਾ. ਬਜਰੰਗ ਲਾਲ ਮੈਡੀਕਲ ਅਫਸਰ, ਮਨੂ ਸ਼ਰਮਾ ਸੀ.ਐੱਚ.ਟੀ ਅਤੇ ਜਸਵਿੰਦਰ ਕੌਰ ਪੈਰਾ ਲੀਗਲ ਵਲੰਟੀਅਰਾਂ ਵੀ ਮੌਜੂਦ ਸਨ। ਫੋਟੋ-ਮੋਗਾ ਵਿਖੇ ਬਾਲ ਮਜ਼ਦੂਰੀ ਦੇ ਖਾਤਮੇ ਲਈ ਟਾਸਕ ਫੋਰਸ ਦੇ ਸੈਮੀਨਾਰ ਦੌਰਾਨ ।





