WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਤਾਜਾ ਖਬਰਾਂ

ਫਿੱਟ ਇੰਡੀਆ ਦੌੜ ਦਾ ਆਯੋਜਨ 4 ਸਤੰਬਰ ਨੂੰ ਢੁੱਡੀਕੇ ਵਿਖੇ ਹੋਵੇਗਾ

-ਮੋਗਾ ਜ਼ਿਲ੍ਹਾ ਦੇ 75 ਪਿੰਡਾਂ ਦੇ ਲੋਕ ਲੈਣਗੇ ਹਿੱਸਾ-ਗੁਰਵਿੰਦਰ ਸਿੰਘ

WhatsApp Image 2022-05-20 at 2.57.41 PM
WhatsApp Image 2023-03-28 at 1.44.51 PM (1)
WhatsApp Image 2024-08-10 at 7.15.30 PM (4)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਮੋਗਾ, 1 ਸਤੰਬਰ ( Charanjit Singh )ਭਾਰਤ ਸਰਕਾਰ ਦੇ ਵਿਭਾਗ ਨਹਿਰੂ ਯੁਵਾ ਕੇਂਦਰ ਮੋਗਾ (ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ) ਵੱਲੋਂ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਫਿੱਟ ਇੰਡੀਆ ਅਜ਼ਾਦੀ ਦੌੜ ਦਾ ਆਯੋਜਨ 4 ਸਤੰਬਰ 2021 ਨੂੰ ਪਿੰਡ ਢੁੱਡੀਕੇ ਵਿਖੇ ਲਾਲਾ ਲਾਜਪਤ ਰਾਏ ਜਨਮ ਅਸਥਾਨ ਯਾਦਗਾਰ ਤੋਂ ਕੀਤਾ ਜਾਵੇਗਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੂਥ ਅਫ਼ਸਰ ਨਹਿਰੂ ਯੁਵਾ ਕੇਂਦਰ ਮੋਗਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਦੇਸ਼ ਦੇ 744 ਜ਼ਿਲ੍ਹਿਆਂ ਵਿੱਚ 13 ਅਗਸਤ 2021 ਤੋਂ 2 ਅਕਤੂਬਰ 2021 ਤੱਕ ਫਿੱਟ ਇੰਡੀਆ ਆਜ਼ਾਦੀ ਦੌੜ ਚੱਲ ਰਹੀ ਹੈ। ਇਸ ਦੌੜ ਤਹਿਤ ਮੋਗਾ ਜ਼ਿਲ੍ਹਾ ਦੇ 75 ਪਿੰਡਾਂ ਦੀ ਚੋਣ ਕੀਤੀ ਗਈ ਹੈ। ਇਸ ਦੌੜ ਵਿੱਚ ਨਹਿਰੂ ਯੁਵਾ ਕੇਂਦਰ ਮੋਗਾ ਨਾਲ ਜੁੜੇ ਰਾਸ਼ਟਰੀ ਯੁਵਾ ਵਲੰਟੀਅਰਜ਼, ਐੱਨ.ਐੱਸ. ਯੂਨਿਟਾਂ ਅਤੇ ਪਿੰਡਾਂ ਦੀਆਂ ਯੂਥ ਕਲੱਬਾਂ ਦੇ ਮੈਂਬਰ ਹਿੱਸਾ ਲੈਣਗੇ।
ਜ਼ਿਲ੍ਹਾ ਯੂਥ ਅਫਸਰ ਮੋਗਾ ਨੇ ਅੱਗੇ ਦੱਸਿਆ ਕਿ ਇਸ ਆਜ਼ਾਦੀ ਦੌੜ ਦੀ ਸ਼ੁਰੂਆਤ ਲਾਲਾ ਲਾਜਪਤ ਰਾਏ ਜੀ ਦੇ ਜਨਮ ਅਸਥਾਨ ਤੋਂ ਕੀਤੀ ਜਾਵੇਗੀ। ਇਸ ਦੌੜ ਦਾ ਅੰਤ ਪਿੰਡ ਵਿੱਚ ਬਣੀ ਗਦਰੀ ਬਾਬਿਆਂ ਦੀ ਯਾਦਗਾਰ ਵਿਖੇ ਕੀਤਾ ਜਾਵੇਗਾ। ਇਨ੍ਹਾਂ ਪ੍ਰੋਗਰਾਮਾਂ ਵਿੱਚ ਵਿਸ਼ੇਸ ਮਹਿਮਾਨਾਂ ਦੇ ਤੌਰ ਤੇ ਦੇਸ਼ ਦੇ ਆਜ਼ਾਦੀ ਘੁਲਾਟੀਏ, ਉਲੰਪੀਅਨ ਖਿਡਾਰੀ, ਭਾਰਤੀ ਸੈਨਾਵਾਂ ਦੇ ਅ਼ਫ਼ਸਰ, ਸਮਾਜ ਸੇਵੀਆਂ ਤੋਂ ਇਲਾਵਾ ਜਨਤਾ ਦੇ ਚੁਣੇ ਹੋਏ ਪ੍ਰਤੀਨਿਧੀ ਵੀ ਵਧ-ਚੜ ਕੇ ਭਾਗ ਲੈਣਗੇ।
ਉਨ੍ਹਾਂ ਦੱਸਿਆ ਕਿ ਇਹਨਾਂ ਪ੍ਰੋਗਰਾਮਾਂ ਦੀ ਸ਼ੁਰੂਆਤ ਰਾਸ਼ਟਰੀ ਗਾਣ ਨਾਲ ਹੋਵੇਗੀ ਅਤੇ ਹਿੱਸਾ ਲੈਣ ਵਾਲੇ ਨੌਜਵਾਨ ਫਿੱਟ ਇੰਡੀਆ ਦੀ ਸਹੁੰ ਵੀ ਲੈਣਗੇ। ਇਹਨਾਂ ਪ੍ਰੋਗਰਾਮਾਂ ਦੇ ਉਦਘਾਟਨ ਸਥਲ ਤੋਂ ਅੱਜ ਦੇ ਸਮੇਂ ਵਿੱਚ ਵਿਕਸਿਤ ਹੋ ਰਹੇ ਸਾਡੇ ਦੇਸ਼ ਦੀਆਂ ਉਪਲਬਧੀਆਂ ਅਤੇ ਮੁੱਖ ਪ੍ਰੇਰਨਾ ਸ੍ਰੋਤ ਵਿਅਕਤੀਆਂ ਦੇ ਜੀਵਨ ਬਾਰੇ ਵੀ ਵਿਸ਼ੇਸ ਚਰਚਾ ਕੀਤੀ ਜਾਵੇਗੀ। ਪ੍ਰੋਗਰਾਮ ਦੇ ਸਮਾਪਤੀ ਸਥਲ ਤੇ ਨੌਜਵਾਨਾਂ ਨੂੰ ਫਿੱਟ ਰਹਿਣ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਸਨਮਾਨ ਸਮਾਰੋਹ ਵੀ ਕਰਵਾਇਆ ਜਾਵੇਗਾ। ਇਸ ਪ੍ਰੋਗਰਾਮ ਸਬੰਧੀ ਸੰਪੂਰਨ ਰੂਪ ਰੇਖਾ ਵਿਸਤਰਿਤ ਰੂਪ ਵਿੱਚ ਜ਼ਿਲ੍ਹਾ ਦਫਤਰ ਵੱਲੋਂ ਆਮ ਲੋਕਾਂ ਨਾਲ ਸਾਂਝੀ ਕੀਤੀ ਜਾ ਰਹੀ ਹੈ।
ਇਸ ਮੌਕੇ ਮੇਜਰ ਪ੍ਰਦੀਪ ਕੁਮਾਰ ਪ੍ਰੋਗਰਾਮ ਅਫਸਰ, ਜੋਗਿੰਦਰ ਸਿੰਘ ਲੇਖਾਕਾਰ ਅਤੇ ਪ੍ਰੋਗਰਾਮ ਸਹਾਇਕ, ਸਹਾਇਕ ਪ੍ਰਦੀਪ ਰਾਏ ਅਤੇ ਸਾਰੇ ਬਲਾਕਾਂ ਦੇ ਰਾਸ਼ਟਰੀ ਯੁਵਾ ਵਲੰਟੀਅਰ ਹਾਜ਼ਰ ਸਨ।

Fast News Punjab

Related Articles

Back to top button