WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਤਾਜਾ ਖਬਰਾਂ

*ਕਰੁਣਾ, ਪ੍ਰੇਮ ਅਤੇ ਸਹਿ-ਹੋਂਦ ਦਾ ਸਜੀਵ ਉਤਸਵ – ਮਾਨਵ ਏਕਤਾ ਦਿਵਸ*

*(ਸੰਤ ਨਿਰੰਕਾਰੀ ਸਤਿਸੰਗ ਭਵਨ ਮੋਗਾ ਵਿਖੇ ਲਗਾਏ ਖੂਨਦਾਨ ਕੈਂਪ ਵਿੱਚ 100 ਯੂਨਿਟ ਖੂਨਦਾਨ)*

WhatsApp Image 2022-05-20 at 2.57.41 PM
WhatsApp Image 2023-03-28 at 1.44.51 PM (1)
WhatsApp Image 2024-08-10 at 7.15.30 PM (4)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਮੋਗਾ, 24 ਅਪ੍ਰੈਲ, 2026 (ਚਰਨਜੀਤ ਸਿੰਘ )

 

ਜਦੋਂ ਹਿਰਦੇ ਵਿੱਚ ਕਰੁਣਾ, ਪ੍ਰੇਮ ਅਤੇ ਇਕਸਸੁਰਤਾ ਦੀ ਦੈਵੀ ਚੇਤਨਾ ਜਾਗ੍ਰਿਤ ਹੁੰਦੀ ਹੈ, ਤਦ ਮਨੁੱਖ ਆਪਣੇ ਸੀਮਤ ਸੁਆਰਥਾਂ ਤੋਂ ਉੱਪਰ ਉੱਠ ਕੇ ਸੰਪੂਰਨ ਸ੍ਰਿਸ਼ਟੀ ਦੇ ਕਲਿਆਣ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਬਣ ਜਾਂਦਾ ਹੈ। ਪਰਉਪਕਾਰ, ਕਰੁਣਾ ਅਤੇ ਪਰਮਾਰਥ ਵਰਗੀਆਂ ਅਲੌਕਿਕ ਕਦਰਾਂ-ਕੀਮਤਾਂ ਨਾਲ ਰੌਸ਼ਨ ਇਹ ਪਵਿੱਤਰ ਅਵਸਰ ਉਸ ਦੈਵੀ ਅਨੁਭਵ ਦਾ ਪ੍ਰਤੀਕ ਬਣਿਆ, ਜਿੱਥੇ “ਮਾਨਵ ਕੋ ਮਾਨਵ ਹੋ ਪਿਆਰਾ, ਏਕ-ਦੂਜੇ ਕਾ ਬਣੇ ਸਹਾਰਾ” ਦਾ ਸੰਦੇਸ਼ ਕੇਵਲ ਸ਼ਬਦਾਂ ਤੱਕ ਸੀਮਤ ਨਾ ਰਹਿ ਕੇ ਹਿਰਦਿਆਂ ਵਿੱਚ ਜੀਵੰਤ ਹੋਇਆ। ‘ਮਾਨਵ ਏਕਤਾ ਦਿਵਸ’ 24 ਅਪ੍ਰੈਲ ਨੂੰ, ਬਾਬਾ ਗੁਰਬਚਨ ਸਿੰਘ ਜੀ ਦੀ ਪਵਿੱਤਰ ਯਾਦ ਵਿੱਚ, ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਜੀ ਦੀ ਰਹਿਨੁਮਾਈ ਹੇਠ ਦਿੱਲੀ ਦੇ ਗਰਾਊਂਡ ਨੰਬਰ 8 ਵਿੱਚ ਆਯੋਜਿਤ ਕੀਤਾ ਗਿਆ। ਇਸ ਦੇ ਨਾਲ ਹੀ ਦੇਸ਼ ਭਰ ਦੇ ਹਜ਼ਾਰਾਂ ਸਤਿਸੰਗ ਕੇਂਦਰਾਂ ‘ਤੇ ਸ਼ਰਧਾ ਅਤੇ ਸਮਰਪਣ ਭਾਵਨਾ ਨਾਲ ਸਫਲਤਾਪੂਰਵਕ ਸੰਪੰਨ ਹੋਇਆ। ਇਹ ਕੇਵਲ ਇੱਕ ਸਮਾਗਮ ਨਹੀਂ, ਸਗੋਂ ਪ੍ਰੇਮ, ਸਦਭਾਵਨਾ ਅਤੇ ਨਿਸ਼ਕਾਮ ਸੇਵਾ ਦਾ ਜੀਵੰਤ ਸਰੂਪ ਬਣ ਕੇ ਉੱਭਰਿਆ। ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਸ਼੍ਰੀ ਜੋਗਿੰਦਰ ਸੁਖੀਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਰੇ ਭਾਰਤ ਵਿੱਚ ਲਗਭਗ 200 ਸਥਾਨਾਂ ‘ਤੇ ਖੂਨਦਾਨ ਕੈਂਪਾਂ ਦਾ ਸਫਲ ਆਯੋਜਨ ਕੀਤਾ ਗਿਆ; ਜਿਸ ਰਾਹੀਂ ਲਗਭਗ 40,000 ਯੂਨਿਟ ਖੂਨ ਇਕੱਠਾ ਕੀਤਾ ਗਿਆ, ਜੋ ਨਿਸ਼ਕਾਮ ਸੇਵਾ, ਪਰਉਪਕਾਰ ਅਤੇ ਮਾਨਵਤਾ ਪ੍ਰਤੀ ਸਮਰਪਣ ਦੀ ਜੀਵੰਤ ਅਭਿਵਿਅਕਤੀ ਬਣ ਕੇ ਉੱਭਰਿਆ। ਯੁਗ-ਪ੍ਰਵਰਤਕ ਬਾਬਾ ਗੁਰਬਚਨ ਸਿੰਘ ਜੀ ਦੀ ਯਾਦ ਵਿੱਚ ਇਹ ਦਿਨ ਸਾਲ ਭਰ ਚੱਲਣ ਵਾਲੀ ਸੇਵਾ-ਧਾਰਾ ਦਾ ਸ਼ੁਭ ਆਰੰਭ ਹੈ, ਜਿਸ ਦੇ ਅੰਤਰਗਤ ਦੇਸ਼ ਭਰ ਵਿੱਚ ਇਸ ਸਾਲ ਦੇ ਦੌਰਾਨ ਲਗਭਗ 705 ਸਥਾਨਾਂ ‘ਤੇ ਖੂਨਦਾਨ ਕੈਂਪ ਲਗਾਏ ਜਾਣਗੇ, ਜੋ ਕਰੁਣਾ ਅਤੇ ਇਕਜੁੱਟਤਾ ਦੀ ਭਾਵਨਾ ਨੂੰ ਨਿਰੰਤਰ ਮਜ਼ਬੂਤ ਕਰਨਗੇ। ਵਰਣਨਯੋਗ ਹੈ ਕਿ ਖੂਨਦਾਨ ਦੀ ਇਹ ਪਵਿੱਤਰ ਪਰੰਪਰਾ ਪਿਛਲੇ ਚਾਰ ਦਹਾਕਿਆਂ ਤੋਂ ਲਗਾਤਾਰ ਜਾਰੀ ਹੈ। ਹੁਣ ਤੱਕ 9,174 ਖੂਨਦਾਨ ਕੈਂਪਾਂ ਰਾਹੀਂ ਲਗਭਗ 15,00,230 ਯੂਨਿਟ ਖੂਨ ਇਕੱਠਾ ਕੀਤਾ ਜਾ ਚੁੱਕਾ ਹੈ, ਜੋ ਮਾਨਵ ਸੇਵਾ ਪ੍ਰਤੀ ਨਿਰੰਕਾਰੀ ਮਿਸ਼ਨ ਦੀ ਅਟੁੱਟ ਵਚਨਬੱਧਤਾ ਦਾ ਜੀਵੰਤ ਪ੍ਰਮਾਣ ਹੈ। ਮਾਨਵ ਏਕਤਾ ਦਿਵਸ ਦੇ ਅਵਸਰ ‘ਤੇ ਬ੍ਰਾਂਚ ਮੋਗਾ ਵਿੱਚ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਿਵਲ ਹਸਪਤਾਲ ਮੋਗਾ ਦੇ ਤਜ਼ਰਬੇਕਾਰ ਡਾਕਟਰਾਂ ਅਤੇ ਉਨ੍ਹਾਂ ਦੀ ਟੀਮ ਨੇ ਖੂਨਦਾਨੀਆਂ ਦੀ ਉਚਿਤ ਸਿਹਤ ਜਾਂਚ ਉਪਰੰਤ ਸੁਰੱਖਿਅਤ, ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਖੂਨਦਾਨ ਦੀ ਪ੍ਰਕਿਰਿਆ ਸੰਪੰਨ ਕਰਵਾਈ। ਜਿਨ੍ਹਾਂ ਤੋਂ 100 ਖੂਨ ਦੀਆਂ ਯੂਨਿਟਾਂ ਇਕੱਤਰ ਕੀਤੀਆਂ ਗਈਆਂ। ਪੂਰੇ ਆਯੋਜਨ ਦੌਰਾਨ ਸਫ਼ਾਈ, ਸੁਚੇਤਤਾ ਅਤੇ ਸੇਵਾ-ਭਾਵਨਾ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ, ਜਿਸ ਨਾਲ ਇਹ ਪਹਿਲ ਸਿਰਫ਼ ਜੀਵਨ-ਰੱਖਿਅਕ ਸੇਵਾ ਤੱਕ ਸੀਮਤ ਨਾ ਰਹਿ ਕੇ ਮਾਨਵਤਾ, ਕਰੁਣਾ ਅਤੇ ਜ਼ਿੰਮੇਵਾਰੀ ਦੇ ਉੱਚੇ ਆਦਰਸ਼ਾਂ ਦਾ ਪ੍ਰਤੀਕ ਬਣ ਕੇ ਉੱਭਰੀ। ਯੁਗ-ਪ੍ਰਵਰਤਕ ਬਾਬਾ ਗੁਰਬਚਨ ਸਿੰਘ ਜੀ ਨੇ ਸੱਚ, ਸਰਲਤਾ ਅਤੇ ਸਦਭਾਵਨਾ ਦਾ ਮਾਰਗ ਦਿਖਾਉਂਦੇ ਹੋਏ ਨੌਜਵਾਨਾਂ ਨੂੰ ਨਸ਼ਾ ਮੁਕਤ ਜੀਵਨ ਅਪਣਾਉਣ ਅਤੇ ਆਪਣੀ ਊਰਜਾ ਸਮਾਜ ਸੇਵਾ ਵਿੱਚ ਲਗਾਉਣ ਦੀ ਪ੍ਰੇਰਨਾ ਦਿੱਤੀ। ਬਾਬਾ ਹਰਦੇਵ ਸਿੰਘ ਜੀ ਨੇ “ਖੂਨ ਨਾੜੀਆਂ ਵਿੱਚ ਵਹੇ, ਨਾਲੀਆਂ ਵਿੱਚ ਨਹੀਂ” ਦਾ ਸੰਦੇਸ਼ ਦੇ ਕੇ ਸੇਵਾ ਨੂੰ ਜੀਵਨ ਦਾ ਅਨਿੱਖੜਵਾਂ ਅੰਗ ਬਣਾਇਆ, ਜਿਸ ਨੂੰ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨਿਰੰਤਰ ਅੱਗੇ ਵਧਾ ਰਹੇ ਹਨ। ਇਸ ਮੌਕੇ ਮੁੱਖ ਮਹਿਮਾਨ ਵੱਜੋਂ ਮੋਗਾ ਦੇ ਮੇਅਰ ਪਰਵੀਨ ਕੁਮਾਰ ਪੀਨਾ ਪਹੁੰਚੇ ਅਤੇ ਵਿਸ਼ੇਸ਼ ਮਹਿਮਾਨ ਵਜੋਂ ਲੁਧਿਆਣਾ ਤੋਂ ਜਸਜੀਤ ਸਿੰਘ ਜੱਸੀ ਪਹੁੰਚੇ ਅਤੇ ਸਾਰੇ ਹੀ ਖੂਨਦਾਨਿਆਂ, ਮਹਿਮਾਨਾਂ, ਡਾਕਟਰਾਂ, ਪ੍ਰਬੰਧਕਾਂ ਜੀ ਦਾ ਰਕੇਸ਼ ਕੁਮਾਰ ਲੱਕੀ ਸੰਯੋਜਿਕ ਨੇ ਸਭ ਦਾ ਨਿੱਘਾ ਸਵਾਗਤ ਕਰਦੇ ਹੋਏ ਧੰਨਵਾਦ ਕੀਤਾ।ਫੋਟੋ: ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਮੋਗਾ ਵੱਲੋਂ ਲਗਾਏ ਖੂਨਦਾਨ ਕੈਂਪ ਮੌਕੇ ਖੂਨਦਾਨ ਕਰਦੇ ਹੋਏ ਸਮਾਜ ਸੇਵੀ

Fast News Punjab

Related Articles

Back to top button