ਤਾਜਾ ਖਬਰਾਂ
ਰਾਜਪੂਤ ਭਲਾਈ ਸੰਸਥਾ ਮੋਗਾ ਵਲੋੰ ਹੜ੍ਹ ਪੀੜਤਾਂ ਲਈ ਰਾਸ਼ਨ ਸਮੱਗਰੀ

ਮੋਗਾ 6 ਸਤੰਬਰ ( ਚਰਨਜੀਤ ਸਿੰਘ )
ਰਾਜਪੂਤ ਭਲਾਈ ਸੰਸਥਾ ( ਰਜਿਃ) ਮੋਗਾ ਵਲੋੰ ਵੱਖ ਵੱਖ ਸਮਾਜ ਸੇਵੀ ਕਾਰਜਾਂ ਦੀ ਲੜੀ ਅਧੀਨ ਇਸ ਸਮੇੰ ਕੁਦਰਤ ਦੀ ਕਰੋਪੀ ਨਾਲ ਹੜ੍ਹਾਂ ਦੇ ਦੁਖਾਂਤ ਤੋੰ ਪ੍ਰਭਾਵਤ ਲੋੜਵੰਦਾਂ ਦਾ ਦਰਦ ਮਹਿਸੂਸ ਕਰਦਿਆਂ ਗਿਆਰਾਂ ਹਜ਼ਾਰ ਰੁਪਏ ਦੀ ਰਾਸ਼ਨ ਸਮੱਗਰੀ ਭੇਜੀ ਹੈ। ਮੁੱਖ ਪ੍ਰਬੰਧਕ ਕੁਲਦੀਪ ਸਿੰਘ ਕੋਮਲ ਨੇ ਦੱਸਿਆ ਕਿ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਇਸ ਕਾਰਜ ਲਈ ਖੁਸ਼ੀ ਮਹਿਸੂਸ ਕੀਤੀ ਅਤੇ ਅਰਦਾਸ ਕੀਤੀ ਕਿ ਪਰਮਾਤਮਾ ਇਸ ਸੰਕਟ ਵਿਚ ਫਸੇ ਲੋਕਾਂ ਨੂੰ ਰਾਹਤ ਦੇਵੇ। ਚੇਅਰਮੈਨ ਰਣਜੀਤ ਸਿੰਘ ਸਬਰੀਨਾ ਵਾਈਸ ਚੇਅਰਮੈਨ ਜਸਵੰਤ ਸਿੰਘ ਪੀ ਐਸ਼ ਬੀ ਅਤੇ ਵਿੱਤ ਸਕੱਤਰ ਵਿਜੇ ਕੰਡਾ ਨੇ ਇਸ ਵਡਮੁੱਲੇ ਕਾਰਜ ਲਈ ਸਮੁੱਚੀ ਟੀਮ ਨੂੰ ਵਧਾਈ ਦਿੱਤੀ । ਵਰਨਣਯੋਗ ਹੈ ਕਿ ਇਹ ਸਮੱਗਰੀ ਸਿੱਖ ਗਲੋਬਲ ਮੋਗਾ ਦੇ ਪ੍ਰਧਾਨ ਗੁਰਜੋਤ ਸਿੰਘ ਰਾਹੀ ਲੋੜਵੰਦਾਂ ਨੂੰ ਭੇਜੀ ਗਈ ।




