ਅੱਜ ਦਾ ਵਿਚਾਰਅਨੋਖੇ ਅਜੂਬੇਅਪਰਾਧਸਿੱਖਿਆਖੇਡਟੇਕਨੋਲਜੀਤਾਜਾ ਖਬਰਾਂਤਾਜ਼ਾ ਖਬਰਾਂਦੁਰਘਟਨਾਦੇਸ਼ਧਰਮਫੋਟੋ ਗੈਲਰੀਮਨੋਰੰਜਨਮੁਫਤ ਜੋਇਨ ਕਰੋਮੂਵੀ ਰੀਵਿਊਰਾਜਰਾਜਨੀਤੀਵਪਾਰਵਿਸ਼ਵ
ਦੋ ਵਿਸ਼ੇਸ਼ ਕੈਂਪਾਂ ਜਰੀਏ ਲੋਕਾਂ ਨੂੰ ਕੁੱਲ 5360 ਸੇਵਾਵਾਂ ਕਰਵਾਈਆਂ ਮੌਕੇ ਤੇ ਮੁਹੱਈਆ
ਭਵਿੱਖ ਵਿੱਚ ਵੀ ਮਿਸ਼ਨ ਮੋਡ ਵਿੱਚ ਹੀ ਆਮ ਲੋਕਾਂ ਨੂੰ ਸੇਵਾਵਾਂ ਦੇਵੇਗਾ ਜ਼ਿਲਾ ਪ੍ਰਸ਼ਾਸ਼ਨ

ਮੋਗਾ, 30 ਅਕਤੂਬਰ ( Charanjit Singh )
ਲੋਕਾਂ ਨੂੰ ਪ੍ਰਸ਼ਾਸ਼ਨਿਕ ਸੇਵਾਵਾਂ ਪਹਿਲ ਦੇ ਅਧਾਰ ਉੱਤੇ ਮੁਹਈਆ ਕਰਾਉਣ ਲਈ ਜਿਲਾ ਪ੍ਰਸ਼ਾਸ਼ਨ ਵੱਲੋਂ ਆਯੋਜਿਤ ਕਰਵਾਏ ਗਏ 2 ਰੋਜਾ ਵਿਸ਼ੇਸ਼ ਸੁਵਿਧਾ ਕੈਂਪ ਅੱਜ ਸਫ਼ਲਤਾਪੂਰਵਕ ਸੰਪੰਨ ਹੋ ਚੁੱਕੇ ਹਨ। ਇਹ ਮੈਗਾ ਵਿਸ਼ੇਸ਼ ਸੁਵਿਧਾ ਕੈਂਪ ਮੋਗਾ ਸਮੇਤ ਇਸਦੀਆਂ ਸਾਰੀਆਂ ਸਬ ਡਿਵੀਜ਼ਨਾਂ ਵਿੱਚ ਆਯੋਜਿਤ ਕੀਤੇ ਗਏ, ਜਿੰਨਾਂ ਦਾ ਆਮ ਲੋਕਾਂ ਨੇ ਭਰਪੂਰ ਲਾਹਾ ਲਿਆ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਹਰੀਸ਼ ਨਈਅਰ ਨੇ ਦੱਸਿਆ ਕਿ ਇਨਾਂ ਵਿਸ਼ੇਸ਼ ਮੈਗਾ ਸੁਵਿਧਾ ਕੈਂਪਾਂ ਵਿੱਚ ਸਾਰੇ ਸਰਕਾਰੀ ਵਿਭਾਗਾਂ ਦੇ ਵਿਸ਼ੇਸ਼ ਸਮਾਰਟ ਬੈਂਚ ਸਥਾਪਿਤ ਕਰਕੇ ਲਾਹੇਵੰਦ ਸਕੀਮਾਂ ਬਾਰੇ ਜਾਗਰੂਕ ਕੀਤਾ ਅਤੇ ਵੱਖ ਵੱਖ ਸਰਕਾਰੀ ਸੇਵਾਵਾਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਗਈਆਂ।
ਸ੍ਰੀ ਹਰੀਸ਼ ਨਈਅਰ ਨੇ ਅੱਗੇ ਦੱਸਿਆ ਕਿ ਚਾਰੋ ਸਬ ਡਵੀਜ਼ਨਾਂ ਵਿੱਚ ਪਹਿਲੇ ਦਿਨ ਭਾਵ 28 ਅਕਤੂਬਰ ਨੂੰ ਕੁੱਲ 5208 ਅਰਜ਼ੀਆਂ ਪ੍ਰਾਪਤ ਹੋਈਆਂ, ਜਿਹਨਾਂ ਵਿੱਚੋਂ 1835 ਸੇਵਾਵਾਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਅਤੇ ਅੱਜ ਭਾਵ 29 ਅਕਤੂਬਰ ਨੂੰ ਵੱਖ ਵੱਖ ਲੋਕਾਂ ਵੱਲੋਂ 11,900 ਅਰਜ਼ੀਆਂ ਪ੍ਰਾਪਤ ਹੋਈਆਂ ਅਤੇ 3525 ਸੇਵਾਵਾਂ ਲੋਕਾਂ ਨੂੰ ਮੌਕੇ ਤੇ ਪ੍ਰਦਾਨ ਕੀਤੀਆਂ ਗਈਆਂ। ਇਸੇ ਤਰਾਂ ਇਨਾਂ ਦੋ ਵਿਸ਼ੇਸ਼ ਕੈਂਪਾਂ ਜਰੀਏ ਕੁੱਲ 5360 ਲੋਕ ਪੱਖੀ ਸੇਵਾਵਾਂ ਆਮ ਲੋਕਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਅਤੇ ਬਾਕੀ ਸੇਵਾਵਾਂ ਪ੍ਰੋਸੈਸ ਵਿੱਚ ਪਾ ਦਿੱਤੀਆਂ ਗਈਆਂ ਹਨ ਜਿੰਨਾਂ ਨੂੰ ਜ਼ਿਲਾ ਪ੍ਰਸ਼ਾਸ਼ਨ ਮਿਸ਼ਨ ਮੋਡ ਵਿੱਚ ਹੀ ਬਹੁਤ ਥੋੜੇ ਸਮੇਂ ਵਿੱਚ ਮੁਕੰਮਲ ਕਰੇਗਾ।
ਅਖੀਰਲੇ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਅੱਜ ਮੋਗਾ ਵਿੱਚ 1069 ਅਰਜੀਆਂ ਆਈਆਂ ਅਤੇ 328 ਸੇਵਾਵਾਂ ਲੋਕਾਂ ਨੂੰ ਮੌਕੇ ਤੇ ਮੁਹੱਈਆ ਕਰਵਾਈਆਂ ਗਈਆਂ। ਬਾਘਾਪੁਰਾਣਾ ਵਿੱਚ 5844 ਅਰਜੀਆਂ ਆਈਆਂ ਅਤੇ ਕੁੱਲ 1340 ਸੇਵਾਵਾਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਗਈਆਂ। ਨਿਹਾਲ ਸਿੰਘ ਵਾਲਾ ਵਿੱਚ 1011 ਅਰਜੀਆਂ ਆਈਆਂ ਅਤੇ 167 ਲੋਕ ਪੱਖੀ ਸਰਕਾਰੀ ਸੇਵਾਵਾਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਗਈਆਂ। ਇਸੇ ਤਰਾਂ ਧਰਮਕੋਟ ਵਿੱਚ 3976 ਅਰਜੀਆਂ ਆਈਆਂ ਅਤੇ ਕੁੱਲ 1690 ਸੇਵਾਵਾਂ ਲੋਕਾਂ ਨੂੰ ਮੌਕੇ ਤੇ ਮੁਹੱਈਆ ਕਰਵਾਈਆਂ ਗਈਆਂ। ਉਨਾਂ ਦੱਸਿਆ ਕਿ ਜੰਗਲਾਤ ਵਿਭਾਗ ਵੱਲੋਂ ਪਹਿਲੇ ਦਿਨ 3500 ਬੂਟਿਆਂ ਅਤੇ ਦੂਸਰੇ ਦਿਨ 2700 ਬੂਟਿਆਂ ਭਾਵ ਕੁੱਲ 6200 ਬੂਟਿਆਂ ਦੀ ਵੰਡ ਵੀ ਇਸ ਮੈਗਾ ਕੈਂਪ ਵਿੱਚ ਕੀਤੀ ਗਈ।
ਸ੍ਰੀ ਨਈਅਰ ਨੇ ਕਿਹਾ ਕਿ ਜਿਲਾ ਪ੍ਰਸ਼ਾਸ਼ਨ ਲੋਕਾਂ ਦੀ ਸੇਵਾ ਵਿਚ ਹਰ ਵੇਲੇ ਹਾਜ਼ਰ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਧਿਆਨ ਵਿਚ ਆਇਆ ਹੈ ਕਿ ਵੱਖ ਵੱਖ ਦਫ਼ਤਰਾਂ ਵਿੱਚ ਸਰਕਾਰੀ ਸੇਵਾਵਾਂ ਲੈਣ ਲਈ ਵੱਡੀ ਗਿਣਤੀ ਵਿਚ ਅਰਜ਼ੀਆਂ ਬਕਾਇਆ ਪਈਆਂ ਹਨ, ਜਿਸ ਨਾਲ ਲੋਕਾਂ ਵਿੱਚ ਕਾਫੀ ਨਿਰਾਸ਼ਾ ਪੈਦਾ ਹੁੰਦੀ ਹੈ। ਲੋਕਾਂ ਦੀ ਇਸ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਹੁਣ ਪ੍ਰਸ਼ਾਸ਼ਨ ਨੇ ਮਿਸ਼ਨ ਮੋਡ ਵਿੱਚ ਕੰਮ ਕਰਨ ਦਾ ਫੈਸਲਾ ਕੀਤਾ ਹੈ। ਇਹਨਾਂ ਅਰਜ਼ੀਆਂ ਨੂੰ ਤੁਰੰਤ ਨਿਪਟਾਇਆ ਜਾਵੇਗਾ।
ਉਨਾਂ ਕੈਂਪਾਂ ਦੇ ਸਥਾਨਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਆਈ.ਟੀ.ਆਈ. ਮੋਗਾ ਵਿਖੇ, ਦਾਣਾ ਮੰਡੀ ਬਾਘਾਪੁਰਾਣਾ ਵਿੱਚ, ਅਗਰਵਾਲ ਧਰਮਸ਼ਾਲਾ ਬਾਘਾਪੁਰਾਣਾ ਰੋਡ ਨਿਹਾਲ ਸਿੰਘ ਵਾਲਾ, ਕਾਰਜਕਾਰੀ ਦਫ਼ਤਰ ਧਰਮਕੋਟ, ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਕੋਟ ਈਸੇ ਖਾਂ ਵਿਖੇ ਇਹ ਵਿਸ਼ੇਸ਼ ਸੁਵਿਧਾ ਕੈਂਪ ਆਯੋਜਿਤ ਕੀਤੇ ਗਏ।
ਉਹਨਾਂ ਦੱਸਿਆ ਕਿ ਇਹਨਾਂ ਸੁਵਿਧਾ ਕੈਂਪਾਂ ਵਿੱਚ 5-5 ਮਰਲੇ ਵਾਲੇ ਪਲਾਟ, ਪੈਨਸ਼ਨ ਸਕੀਮਾਂ, ਘਰ ਦੀ ਸਥਿਤੀ ਯੋਜਨਾ, ਬਿਜਲੀ ਕੁਨੈਕਸ਼ਨ, ਘਰਾਂ ਵਿੱਚ ਪਖਾਨੇ, ਐੱਲ ਪੀ ਜੀ ਗੈਸ ਕੁਨੈਕਸ਼ਨ, ਸਰਬੱਤ ਸਿਹਤ ਬੀਮਾ ਯੋਜਨਾ, ਅਸ਼ੀਰਵਾਦ ਸਕੀਮ, ਬੱਚਿਆਂ ਲਈ ਵਜੀਫ਼ਾ ਯੋਜਨਾ, ਐਸ ਸੀ ਬੀ ਸੀ ਬੈਕਫਿੰਕੋ ਲੋਨ ਕੇਸ, ਬੱਸ ਪਾਸ, ਬਕਾਇਆ ਇੰਤਕਾਲ ਕੇਸ, ਮਗਨਰੇਗਾ ਜੌਬ ਕਾਰਡ, ਬਿਜਲੀ ਬਿੱਲ ਮੁਆਫ ਕੇਸ ਤੋਂ ਇਲਾਵਾ ਹੋਰ ਸਹੂਲਤਾਂ ਤੁਰੰਤ ਦਿੱਤੀਆਂ ਗਈਆਂ।




