ਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ
ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਭਲਾਈਆਣਾ ਦੇ ਨੌਜਵਾਨਾ ਵੱਲੋਂ ਬੋਹੜ ਦਾ ਦਰੱਖਤ ਲਗਾਇਆ
ਸਿੱਧੂ ਮੁਸੇਵਾਲਾ ਦੇ ਜਨਮ ਦਿਨ ਤੇ ਠੰਡੀ ਛਾਂ ਦੇ ਪੌਦੇ ਲਾ ਕੇ ਪਾਲਣ ਦਾ ਪ੍ਰਣ ਕੀਤਾ

ਭਲਾਈਆਣਾ ੧੧ ਜੂਨ ( ਗੁਰਪ੍ਰੀਤ ਸੋਨੀ ) ਅੱਜ ਸਿੱਧੂ ਮੁਸੇਵਾਲਾ ਦਾ ਜਨਮ ਦਿਨ ਪੂਰੀ ਦੁਨੀਆ ਵਿੱਚ ਸ਼ਰਧਾਂਜਲੀ ਦੇ ਕੇ ਮਨਾਇਆ ਜਾ ਰਿਹਾ ਹੈ ਉਥੇ ਹੀ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਭਲਾਈਆਣਾ ਵਿਖੇ ਨੌਜਵਾਨ ਬੱਚਿਆਂ ਵੱਲੋਂ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਦੀ ਖਾਤਿਰ ਅਤੇ ਸਿੱਧੂ ਮੁਸੇਵਾਲਾ ਦੀ ਮਾਂ ਦੀ ਅਪੀਲ ਨੂੰ ਪੂਰਾ ਕਰਦੇ ਹੋਏ ਪਿੰਡ ਭਲਾਈਆਣਾ ਵਿਖੇ ਠੰਡੀ ਛਾਂ ਦੇ ਪੌਦੇ ਲਾ ਕੇ ਸਿੱਧੂ ਮੁਸੇਵਾਲਾ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਅੱਜ ਮੰਦਰ ਟਾਇਰ ਵਰਕਸ ਦੀ ਦੁਕਾਨ ਤੇ ਬੋਹੜ ਦਾ ਰੁੱਖ ਲਗਾਕੇ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਮਨਾਇਆ। ਇਸ ਮੌਕੇ ਬਿੱਟੂ ਸੋਨੀ, ਮੱਖਣ ਸਿੰਘ ਬਰਾੜ, ਸੁਖਮੰਦਰ ਸਿੰਘ, ਗੁਰਪ੍ਰੀਤ ਸੋਨੀ, ਬੋਹੜ ਸਿੰਘ, ਬਿੱਟੂ ਆਟੋ ਵਰਕਸ ਅਤੇ ਭਾਰਤ ਹਾਜਰ ਸਨ।







