ਨਸ਼ਾ ਸਿਹਤ ਲਈ ਹਾਨੀਕਾਰਕ ਹੈ -ਡਾ ਰਾਜੇਸ਼ ਅੱਤਰੀ

ਮੋਗਾ 24 ਜੂਨ (ਚਰਨਜੀਤ ਸਿੰਘ): ਮਾਨਯੋਗ ਸਿਵਲ ਸਰਜਨ ਮੋਗਾ ਡਾਕਟਰ ਹਤਿੰਦਰ ਕੌਰ ਕਲੇਰ ਦੇ ਹੁਕਮਾ ਮੁਤਾਬਿਕ ਨਸ਼ਾ ਮੁਕਤ ਅਭਿਆਨ ਦੇ ਬੈਨਰ ਹੇਠ ” ਅੰਤਰ-ਰਾਸ਼ਟਰੀ ਨਸ਼ਾ ਦੁਰਵਰਤੌ ਅਤੇ ਨਸ਼ਾ ਤਸਕਰੀ ਵਿਰੋਧੀ ਦਿਵਸ”ਨਰਸਿੰਗ ਸਕੂਲ ਸਿਵਲ ਹਸਪਤਾਲ ਮੋਗਾ ਵਿਖੇ ਜਾਗਰੂਕਤਾ ਸੈਮੀਨਾਰ ਕੀਤਾ ਗਿਆ। ਇਸ ਮੌਕੇ ਡਾਕਟਰ ਰਾਜੇਸ਼ ਅੱਤਰੀ ਡਿਪਟੀ ਮੈਡੀਕਲ ਕਮਿਸ਼ਨਰ ਮੋਗਾ ਨੇ ਮੁਖ ਮਹਿਮਾਨ ਵਜੋ ਸ਼ਿਰਕਤ ਕੀਤੀ। ਇਸ ਮੌਕੇ ਉਨਾ ਨੇ ਕਿਹਾ ਕਿ ਵਿਦਿਆਰਥੀਆ ਨੂ ਨਸ਼ੇ ਵਿਰੋਧੀ ਜਾਗਰੂਕ ਹੋ ਕੇ ਇਸ ਕੋਹੜ ਦਾ ਖਾਤਮਾ ਕਰਨ ਲਈ ਲੜਾਈ ਲੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਡਾਕਟਰ ਚਰਨਪ੍ਰੀਤ ਸਿੰਘ ਮਾਨਸਿਕ ਰੋਗਾ ਦੇ ਮਾਹਿਰ ਨੇ ਕਿਹਾ ਕਿ ਨਸ਼ਾ ਸਿਹਤ ਲਈ ਹਾਨੀਕਾਰਕ ਹੈ ਜੇਕਰ ਕੋਈ ਵੀ ਨਸ਼ਾ ਪੀੜਤ ਵਿਅਕਤੀ ਤੁਹਾਡੇ ਸੰਪਰਕ ਵਿਚ ਹੈ ਉਸਦਾ ਇਲਾਜ ਕਰਵਾਉਣ ਵਿਚ ਪੁਰਜੋਰ ਮਦਦ ਕਰੋ ਅਤੇ ਨਸ਼ੇ ਦੇ ਮਾੜੇ ਪ੍ਰਭਾਵ ਬਾਰੇ ਵੀ ਜਾਗਰੂਕ ਕਰੋ। ਇਸ ਮੌਕੇ ਤੇ ਹਾਜਰ ਡਾਕਟਰ ਸੁਖਪ੍ਰੀਤ ਬਰਾੜ ਐੱਸ ਐੱਮ ਓ ਮੋਗਾ, ਡਾਕਟਰ ਚਰਨਪ੍ਰੀਤ ਸਿੰਘ ਅਤੇ ਰਾਜੇਸ਼ ਮਿੱਤਲ ਮਾਨਸਿਕ ਰੋਗਾ ਦੇ ਮਾਹਿਰ ਹਾਜਰ ਸਨ।
ਇਸ ਮੌਕੇ ਅਮ੍ਰਿਤ ਸ਼ਰਮਾ ਜਿਲਾ ਮੀਡੀਆ ਕੋਆਰਡੀਨੇਟਰ ਨੇ ਮੰਚ ਸੰਚਾਲਕ ਦੀ ਭੂਮਿਕਾ ਬਾ-ਖੂਬ ਨਿਭਾਈ




