ਕਰੇਟਿਵ ਮਾਈਂਡਸ ਸੰਸਥਾ ਦੀ ਵਿਦਿਆਰਥਣ ਨੇ ਪ੍ਰਾਪਤ ਕੀਤੇ 9 ਬੈਂਡ

ਮੋਗਾ:-08-11-2023(Charanjit Singh):-ਬਹੁਤ ਹੀ ਘੱਟ ਸਮੇਂ ਵਿੱਚ ਆਈਲਟਸ ਅਤੇ ਇਮੀਗ੍ਰੇਸ਼ਨ ਦੇ ਖੇਤਰ ਵਿੱਚ ਚੰਗੇ ਨਤੀਜੇ ਦੇਣ ਵਾਲੀ ਸੰਸਥਾ ਕਰੇਟਿਵ ਮਾਈਂਡਸ ਜੋ ਕਿ ਅੰਮ੍ਰਿਤਸਰ ਰੋਡ ਦਸ਼ਮੇਸ਼ ਨਗਰ,ਮੋਗਾ ਵਿੱਖੇ ਸਥਿਤ ਹੈ,ਲਗਾਤਾਰ ਵਿਦੇਸ਼ ਜਾਣ ਵਾਲੇ ਬੱਚਿਆਂ ਨੂੰ ਬਹੁਤ ਵਧੀਆ ਢੰਗ ਨਾਲ ਤਿਆਰੀ ਕਰਾ ਰਹੀ ਹੈ।ਜਿਸ ਦੇ ਨਤੀਜੇ ਵਜੋਂ,ਬੱਚੇ ਆਪਣੇ ਮਨਚਾਹੇ ਬੈਂਡ ਸਕੋਰ ਪ੍ਰਾਪਤ ਕਰਕੇ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਰਹੇ ਹਨ।ਇਸੇ ਤਰ੍ਹਾਂ ਸੰਸਥਾ ਦੇ ਐੱਮ.ਡੀ ਇੰਜੀਨੀਅਰ ਪਰਮਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਸੰਸਥਾ ਦੀ ਵਿਦਿਆਰਥਣ ਅਮਨਪ੍ਰੀਤ ਕੌਰ ਵਾਸੀ ਮੋਗਾ ਨੇ ਲਿਸਨਿੰਗ ਵਿੱਚ 9 ਬੈਂਡ ਪ੍ਰਾਪਤ ਕੀਤੇ ਅਤੇ ਓਵਰਅਲ 7.5 ਬੈਂਡ ਪ੍ਰਾਪਤ ਕਰਕੇ ਸੰਸਥਾ ਦਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ।ਇਸ ਖੁਸ਼ੀ ਵਿੱਚ ਅਮਨਪ੍ਰੀਤ ਕੌਰ ਅਤੇ ਉਸ ਦੇ ਮਾਪਿਆਂ ਦਾ ਨੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ।ਸੰਸਥਾ ਦੇ ਐੱਮ.ਡੀ ਪਰਮਪਾਲ ਸਿੰਘ ਨੇ ਬੱਚੇ ਨੂੰ ਸਰਟੀਫਿਕੇਟ ਦਿੰਦੇ ਹੋਏ ਵਧਾਈ ਦਿੱਤੀ।ਇਸ ਮੌਕੇ ‘ਤੇ ਮੈਡਮ ਨਵਨੀਤ ਕੌਰ ਅਤੇ ਮੈਡਮ ਕਮਲਜੀਤ ਕੌਰ ਵੀ ਹਾਜ਼ਰ ਸਨ।ਇਸ ਮੌਕੇ ‘ਤੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੰਸਥਾ ਕੋਲ ਹਰ ਕਿਸਮ ਦੀ ਵੀਜ਼ੇ ਲਗਵਾਉਣ ਵਾਲੇ ਤਜ਼ਰਬੇਕਾਰ ਸਟਾਫ਼ ਦਾ ਪ੍ਰਬੰਧ ਹੈ।ਸੰਸਥਾ ਵੱਲੋਂ ਪੀ.ਟੀ.ਈ ਦੀ ਕੋਚਿੰਗ ਵੀ ਦਿੱਤੀ ਜਾਂਦੀ ਹੈ।ਇਸ ਤੋਂ ਇਲਾਵਾ ਸਟੱਡੀ ਵੀਜ਼ਾ,ਵਿਜ਼ਟਰ ਵੀਜ਼ਾ ਅਤੇ ਓਪਨ ਵਰਕ ਪਰਮਿਟ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ।ਵਿਦਿਆਰਥੀ ਆਪਣੇ ਚੰਗੇ ਭਵਿੱਖ ਲਈ ਅਤੇ ਵਧੀਆ ਬੈਂਡ ਪ੍ਰਾਪਤ ਕਰਨ ਲਈ ਜਲਦੀ ਸੰਪਰਕ ਕਰ ਸਕਦੇ ਹਨ,ਜੋ ਕਿ ਨਵਾ ਬੈਚ 1 ਦਸੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ।




