ਐਕਸਫੋਰਡ ਆਈਲੈਟਸ ਇਮੀਗ੍ਰੇਸ਼ਨ ਬਾਘਾ ਪੁਰਾਣਾ ਦਫਤਰ ਵਿਖੇ ਜ਼ਿਲੇ ਭਰ ਦੇ ਆਈਲੈਟਸ ਅਤੇ ਇਮੀਗ੍ਰੇਸ਼ਨ ਸੰਸਥਾਵਾਂ ਦੇ ਮੁਖੀਆਂ ਦੀ ਹੋਈ ਇਕੱਤਰਤਾ ।

ਬਾਘਾ ਪੁਰਾਣਾ 26 ਜੂਨ ( Charanjit Singh)- ਐਕਸਫੋਰਡ ਆਈਲੈਟਸ ਇਮੀਗ੍ਰੇਸ਼ਨ ਬਾਘਾ ਪੁਰਾਣਾ ਦਫਤਰ ਵਿਖੇ ਜ਼ਿਲੇ ਭਰ ਦੇ ਆਈਲੈਟਸ ਅਤੇ ਇਮੀਗ੍ਰੇਸ਼ਨ ਸੰਸਥਾਵਾਂ ਦੇ ਮਾਲਕਾਂ ਦੀ ਭਰਵੀਂ ਇਕੱਤਰਤਾ ਹੋਈ ਜਿਸ ਦੀ ਅਗਵਾਈ ਜਿਲ੍ਹਾ ਪ੍ਰਧਾਨ ਮਨਦੀਪ ਸਿੰਘ ਖੋਸਾ (ਡੈਫੋਡਿਲ ਮੋਗਾ) ਨੇ ਕੀਤੀ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਕਸਫੋਰਡ ਸੰਸਥਾ ਦੇ ਮੁਖੀ ਕੁਲਦੀਪ ਸਿੰਘ ਨੇ ਦੱਸਿਆ ਕਿ ਜਿੱਥੇ ਅੱਜ ਦੇ ਸਮੇਂ ਵਿੱਚ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦਾ ਰੁਝਾਨ ਬਹੁਤ ਵੱਧ ਗਿਆ ਹੈ ਇਸ ਦੇ ਨਾਲ-ਨਾਲ ਘਰਾਂ ਵਿੱਚ ਚਗੈਰ-ਕਨੂੰਨੀ ਢੰਗ ਨਾਲ ਚੱਲ ਰਹੀਆਂ ਅਣ- ਅਧਿਕਾਰਤ ਸੰਸਥਾਵਾਂ ਦਾ ਚਲਾਇਆ ਜਾਣਾ ਵੀ ਹੈ ਕਿ ਗੰਭੀਰ ਵਿਸ਼ਾ ਬਣ ਗਿਆ ਹੈ ਕਿਉਂਕਿ ਅਜਿਹੇ ਅਦਾਰਿਆਂ ਵਿਚ ਸਹੂਲਤਾਂ ਦੀ ਕਮੀ ਕਾਰਨ ਵਿਦਿਆਰਥੀਆਂ ਦੇ ਭੱਵਿਖ ਨਾਲ ਖਿਲਵਾੜ ਤਾਂ ਹੁੰਦਾ ਹੀ ਹੈ ਪਰ ਇਸਦੇ ਨਾਲ ਨਾਲ ਸਰਕਾਰਾਂ ਨੂੰ ਵੀ ਟੈਕਸ ਚੋਰੀ ਦੇ ਰੂਪ ਵਜੋਂ ਲੱਖਾਂ ਦਾ ਚੂਨਾ ਲੱਗ ਰਿਹਾ ਹੈ ।
ਵਿਕਟਾ ਇਮੀਗ੍ਰੇਸ਼ਨ ਸੰਸਧਾ ਮੋਗਾ ਬਾਘਾਪੁਰਾਣਾ ਦੇ ਮੈਂਬਰਾਂ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਜਾਂਦੀ ਹੈ ਕਿ ਬਿਨਾਂ ਲਾਇਸੰਸ ਚੱਲ ਰਹੇ ਆਈਲੈਟਸ ਅਤੇ ਇਮੀਗ੍ਰੇਸ਼ਨ ਸੰਸਥਾਵਾਂ ਉਤੇ ਤੁਰੰਤ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇ | ਇਸ ਤੋਂ ਇਲਾਵਾ ਮੀਟਿੰਗ ਵਿੱਚ ਮਨਜ਼ੂਰ ਸ਼ੁਦਾ ਸੰਸਥਾਵਾਂ ਵੱਲੋਂ ਆ ਰਹੀਆਂ ਹੋਰ ਮੁਸ਼ਕਲਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਜ਼ਿਕਰਯੋਗ ਹੈ ਕਿ ਵਿਕਟਾ ਇੰਮੀਗ੍ਰੇਸ਼ਨ ਦੇ ਸਾਰੇ ਮੈਂਬਰਾਂ ਵੱਲੋਂ ਕੋਰੋਨਾ ਕਾਲ ਵਿੱਚ ਪ੍ਰਸ਼ਾਸਨ ਅਤੇ ਵਿਦਿਆਰਥੀਆਂ ਨਾਲ ਹਰ ਪੱਖ ਤੋਂ ਸਹਿਯੋਗ ਦਿੱਤਾ ਜਾਂਦਾ ਰਿਹਾ ਹੈ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਂਦੀ ਹੈ ਤਾਂ ਜੋ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਵਿੱਚ ਕੋਈ ਰੁਕਾਵਟ ਨਾ ਆਉਣ ਦਿੱਤੀ ਜਾਵੇ | ਮੀਟਿੰਗ ਵਿੱਚ ਜ਼ਿਲ੍ਹਾ ਮੋਗਾ ਤੋਂ ਜਰਨਲ ਸੈਕਟਰੀ ਦੀਪਕ ਕੌੜਾ, ਐਡਵੋਕੇਟ ਸੁਖਵਿੰਦਰ ਸਿੰਘ ਸਿੱਧੂ, ਰਾਕੇਸ ਮਹਿਤਾ, ਸੁਮੀਤ ਪੂਜਾਨ, ਅਮਨਦੀਪ ਸਿੰਘ ਰਾਏ, ਅਰਸ਼ਦੀਪ ਸਿੰਘ ਹਠੂਰ, ਅਤੇ ਬਾਘਾ ਪੁਰਾਣਾ ਤੋਂ ਸੁਖਮੀਤ ਸਿੰਘ ਰੂਬਲ ਬਰਾੜ, ਹਰਲਾਲ ਸਿੰਘ ਹੈਰੀ, ਗੁਰਪਿਆਰ ਸਿੰਘ, ਵਰਿੰਦਰ ਸਿੰਘ, ਗੁਰਸੇਵਕ ਸਿੰਘ ਲੰਡੇ, ਅਰਮਾਨ ਸਿੰਘ, ਸਾਹਿਲ ਬਾਂਸਲ ,ਚੰਦਨਦੀਪ ਮਹਿਤਾ ਅਤੇ ਹੋਰ ਆਗੂਆਂ ਨੇ ਹਿੱਸਾ ਲਿਆ ।





