ਅਪਰਾਧਸਿੱਖਿਆਖੇਡਤਾਜ਼ਾ ਖਬਰਾਂਤਾਜਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ
ਅਜ਼ਾਦੀ ਦੀ 75ਵੀ ਵਰ੍ਹੇਗੰਢ ਮੌਕੇ ਸ਼ਹੀਦ ਕਰਮ ਸਿੰਘ ਨਰੂਆਣਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ
ਭਾਰਤ - ਪਾਕਸਿਤਾਨ ਜੰਗ ਸਮੇ 1971 ਨੂੰ ਹੋਏ ਸਨ ਸ਼ਹੀਦ

ਮੋਗਾ 15 ਅਗਸਤ ( ਚਰਨਜੀਤ ਸਿੰਘ ) ਭਾਰਤ ਦੀ ਅਜ਼ਾਦੀ ਦੀ 75ਵੀ ਵਰ੍ਹੇਗੰਢ ਮੌਕੇ ਤੇ ਪਿੰਡ ਨਰੂਆਣਾ ਵਿਖੇ ਤਿਰੰਗਾ ਲਹਿਰਾਇਆ ਗਿਆ ਅਤੇ ਸ਼ਹੀਦ ਕਰਮ ਸਿੰਘ ਨਰੂਆਣਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ । ਸ਼ਹੀਦ ਕਰਮ ਸਿੰਘ ਜੀ ਭਾਰਤ – ਪਾਕਸਿਤਾਨ ਜੰਗ ਸਮੇ 1971 ਨੂੰ ਸ਼ਹੀਦ ਹੋ ਗਏ ਸਨ । ਇਸ ਮੌਕੇ ਤੇ ਸਰਪੰਚ ਤੇਜਾ ਸਿੰਘ ਸਮੂਹ ਗ੍ਰਾਮ ਪੰਚਾਇਤ ਅਤੇ ਐਕਸ ਸਰਵਿਸਮੈਨ ਪੰਤਵੰਤੇ ਸੱਜਣ ਹਾਜ਼ਰ ਸਨ। ਆਪ ਜੀ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਸ਼ਹੀਦ ਕਰਮ ਸਿੰਘ ਦੇ ਸਪੁਤਰ ਜਸਵਿੰਦਰ ਸਿੰਘ ਲੋਕ ਭਲਾਈ ਕੰਮਾ ਵਿਚ ਵਧ ਚੜ ਕੇ ਆਪਣਾ ਯੋਗਦਾਨ ਪਾਉਦੇ ਹਨ ਅਤੇ ਨੌਜਵਾਨਾ ਨੂੰ ਦੇਸ਼ ਭਗਤੀ ਲਈ ਹਮੇਸ਼ਾ ਪ੍ਰੇਰਤ ਕਰਦੇ ਰਹਿੰਦੇ ਹਨ l ਪਿੰਡ ਵਾਸੀਆ ਦਾ ਕਹਿਣਾ ਹੈ ਕਿ ਸ਼ਹੀਦ ਕਰਮ ਸਿੰਘ ਸੋਹਲ ਹਮੇਸ਼ਾ ਸਾਡੇ ਦਿਲਾਂ ਤੇ ਰਾਜ ਕਰਦੇ ਸੀ ,ਕਰਦੇ ਹਨ ਅਤੇ ਹਮੇਸ਼ਾ ਰਾਜ ਕਰਦੇ ਰਹਿਣਗੇ ਮੋਗਾ ਤੋਂ ਚਰਨਜੀਤ ਸਿੰਘ ਦੀ ਰਿਪੋਰਟ









