ਸਿੱਖਿਆਖੇਡਤਾਜ਼ਾ ਖਬਰਾਂਤਾਜਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ
ਨੈਸ਼ਨਲ ਵੈਟਰਨਸ ਆਰਗੇਨਾਈਜੇਸ਼ਨ ਮੋਗਾ ਦੀ ਟੀਮ ਨੇ DC ਸਾਹਿਬ ਦੇ ਆਗਮਨ ਤੇ ਉਨਾ ਦਾ ਸਵਾਗਤ ਕੀਤਾ |

ਮੋਗਾ 7 ਮਾਰਚ ( ਚਰਨਜੀਤ ਸਿੰਘ ) ਨੈਸ਼ਨਲ ਵੈਟਰਨਸ ਆਰਗੇਨਾਈਜੇਸ਼ਨ ਜਿਲਾ ਮੋਗਾ ਦੀ ਟੀਮ ਨੇ ਜਿਲੇ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ IAS ਦਾ ਮੋਗਾ ਆਗਮਨ ਤੇ ਉਨਾ ਦਾ ਤਹਿ ਦਿਲੋ ਸਵਾਗਤ ਕੀਤਾ | ਨੈਸ਼ਨਲ ਵੈਟਰਨਸ ਆਰਗੇਨਾਈਜੇਸ਼ਨ ਮੋਗਾ ਦੀ ਟੀਮ ਨੇ ਡਿਪਟੀ ਕਮਿਸ਼ਨਰ ਨੂੰ ਸਵਾਗਤ ਵਜੋ ਉਨਾ ਨੂੰ ਫ਼ੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ | ਬਾਦ ਵਿਚ ਡਿਪਟੀ ਕਮਿਸ਼ਨਰ ਵੱਲੋਂ ਜ਼ਿਲਾ ਪ੍ਧਾਨ ਮੋਗਾ ਅਤੇ ਉਪ ਪ੍ਧਾਨ ਪੰਜ਼ਾਬ ਕੈਪਟਨ ਬਿੱਕਰ ਸਿੰਘ ਨੂੰ ਉਨਾ ਦੀਆ ਵਧੀਆ ਸੇਵਾਵਾਂ ਦੇਣ ਵਾਸਤੇ ਮੈਡਲ ਨਾਲ ਨਾਲ ਨਿਵਾਜਿਆ | ਇਸ ਵਕਤ ਕੈਪਟਨ ਬਲਵਿੰਦਰ ਸਿੰਘ ਉਪ ਪ੍ਧਾਨ ਮੋਗਾ, ਸੂਬੇਦਾਰ ਮੇਜਰ ਤਰਸੇਮ ਸਿੰਘ ਜਨਰਲ ਸੈਕਟਰੀ ਮੋਗਾ, ਸੂਬੇਦਾਰ ਸੰਧੂਰਾ ਸਿੰਘ ਤੋ ਇਲਾਵਾ ਕੈਪਟਨ ਗੁਰਮੇਲ ਸਿੰਘ ਪ੍ਧਾਨ , ਵੈਲਫੇਅਰ ਐਸੋਸੀਏਸ਼ਨ ਜਲੰਧਰ ਮਿ: ਸੁਰਿੰਦਰ ਸਿੰਘ ਕਾਹਲੋੋ ਹਵਲਦਾਰ ਗਗਨਦੀਪ ਸੈਣੀ ਸੁਪਰਡੈਟ, ਮਿ: ਸੁਰਜੀਤ ਲਾਲ ਜ਼ਿਲਾ ਸਹਾਇਕ ਨੋਡਲ ਅਫ਼ਸਰ (ਸਵੀਪ) ਹਾਜਰ ਸਨ | ਮੋਗਾ ਤੋ ਚਰਨਜੀਤ ਸਿੰਘ ਦੀ ਰਿਪੋਰਟ





