ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲੀ ਅਬਲੂ ਵੱਲੋਂ ਪੀ ਐਮ ਸ੍ਰੀ ਸਕੀਮ ਅਧੀਨ ਵਿਦਿਆਰਥੀਆਂ ਦਾ ਅੰਤਰਰਾਜੀ ਵਿੱਧਅਕ ਟੂਰ ਜੈਪੁਰ ਵਿਖੇ ਲਜਾਇਆ

ਭਲਾਈਆਣਾ 13 ( ਗੁਰਪ੍ਰੀਤ ਸੋਨੀ ) ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲੀ ਅਬਲੂ ਵੱਲੋਂ ਪੀ ਐਮ ਸ੍ਰੀ ਸਕੀਮ ਅਧੀਨ ਵਿਦਿਆਰਥੀਆਂ ਦਾ ਅੰਤਰਰਾਜੀ ਵਿੱਧਅਕ ਟੂਰ ਜੈਪੁਰ ਵਿਖੇ ਲਜਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਸ਼੍ਰੀ ਜਗਦੀਸ਼ ਕੁਮਾਰ, ਐਸ ਐਮ ਸੀ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ,ਕੋਟਲੀ ਅਬਲੂ ਦੇ ਸਰਪੰਚ ਚੜਤ ਸਿੰਘ, ਐਮ ਐਮ ਸੀ ਕਮੇਟੀ ਮੈਂਬਰ ਸਾਹਿਬਾਨ ਅਤੇ ਸਕੂਲ ਸਟਾਫ ਨੇ 8-12-25 ਨੂੰ ਬੱਸ ਨੂੰ ਹਰੀ ਝੰਡੀ ਦੇ ਕੇ ਜੈਪੁਰ ਲਈ ਰਵਾਨਾ ਕੀਤਾ।
ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਇਸ ਟੂਰ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਿਆ ਗਿਆ। ਇਸ ਟੂਰ ਵਿੱਚ ਸੈਸ਼ਨ 2024-25 ਵਿੱਚੋਂ ਹਰ ਇੱਕ ਜਮਾਤ ਦੇ ਤਿੰਨ-ਤਿੰਨ ਟੌਪਰ ਬੱਚਿਆਂ ਨੂੰ ਚੁਣਿਆ ਗਿਆ। ਇਸ ਤਰਾਂ ਕੁੱਲ 50 ਵਿਦਿਆਰਥੀ ਟੂਰ ਲਈ ਚੁਣੇ ਗਏ।ਇਹ ਟੂਰ ਬੱਚਿਆਂ ਦੇ ਗਿਆਨ ਵਿੱਚ ਵਾਧੇ ਦੇ ਨਾਲ-ਨਾਲ ਪੜ੍ਹਨ ਵਿੱਚ ਮੁਕਾਬਲੇ ਅਤੇ ਆਪਣੀ ਜਮਾਤ ਵਿੱਚੋਂ ਅੱਵਲ ਆਉਣ ਦੀ ਭਾਵਨਾ ਪੈਦਾ ਕਰੇਗਾ ।ਇਸ ਟੂਰ ਦੇ ਸਫ਼ਲ ਆਯੋਜਨ ਲਈ ਲੈਕਚਰਾਰ ਇਕਨੋਮਿਕਸ ਸੁਖਬੀਰ ਕੌਰ, ਲੈਕਚਰਾਰ ਕਮਰਸ ਇਕਬਾਲ ਸਿੰਘ, ਕੰਪਿਊਟਰ ਟੀਚਰ ਸ੍ਰੀ ਨਰੇਸ਼ ਕੁਮਾਰ ਅਤੇ ਮੈਡਮ ਕਿਰਨਪਾਲ ਨਾਲ ਗਏ।




