ਅੰਤਰਰਾਸ਼ਟਰੀ ਔਰਤ ਦਿਵਸ ਨੂੰ ਸਮਰਪਿਤ ਸਿਹਤ ਵਿਭਾਗ ਵਲੋਂ ਸਿਵਿਲ ਸਰਜਨ ਮੋਗਾ ਡਾਕਟਰ ਹਿਤਿੰਦਰ ਕੌਰ ਕਲੇਰ ਦੇ ਹੁਕਮਾਂ ਅਨੁਸਾਰ ਪਾਵਰ ਗ੍ਰਿਡ ਮੋਗਾ ਦੇ ਸਹਿਯੋਗ ਨਾਲ ਪਾਵਰ ਗ੍ਰਿਡ ਮੋਗਾ ਦੇ ਵਿਹੜੇ ਵਿਚ ਜਾਗਰੂਕਤਾ ਸੈਮੀਨਾਰ ਕੀਤਾ ਗਿਆ

ਮੋਗਾ 6 ਮਾਰਚ ( ਚਰਨਜੀਤ ਸਿੰਘ) ਅੰਤਰਰਾਸ਼ਟਰੀ ਔਰਤ ਦਿਵਸ ਨੂੰ ਸਮਰਪਿਤ ਸਿਹਤ ਵਿਭਾਗ ਵਲੋਂ ਸਿਵਿਲ ਸਰਜਨ ਮੋਗਾ ਡਾਕਟਰ ਹਿਤਿੰਦਰ ਕੌਰ ਕਲੇਰ ਦੇ ਹੁਕਮਾਂ ਅਨੁਸਾਰ ਪਾਵਰ ਗ੍ਰਿਡ ਮੋਗਾ ਦੇ ਸਹਿਯੋਗ ਨਾਲ ਪਾਵਰ ਗ੍ਰਿਡ ਮੋਗਾ ਦੇ ਵਿਹੜੇ ਵਿਚ ਜਾਗਰੂਕਤਾ ਸੈਮੀਨਾਰ ਕੀਤਾ ਗਿਆ। ਇਸ ਮੌਕੇ ਔਰਤਾ ਦੇ ਲਈ ਵਿਸ਼ੇਸ ਵਿਸ਼ਾਲ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਮੌਕੇ ਡਾਕਟਰ ਦੀਪਿਕਾ ਗੋਇਲ ਸਹਾਇਕ ਸਿਵਲ ਸਰਜਨ ਮੋਗਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਡਾਕਟਰ ਦੀਪਿਕਾ ਗੋਇਲ ਨੇ ਕਿਹਾ ਕਿ ਔਰਤਾ ਨੂੰ ਸਮਾਜ ਵਿਚ ਚ ਅੱਗੇ ਵਧਣ ਦੇ ਮੌਕੇ ਪ੍ਰਦਾਨ ਹੋਣੇ ਕਰਨੇ ਚਹੀਦੇ ਹਨ। ਔਰਤ ਸਾਡੇ ਸਮਾਜ ਦਾ ਸਰਮਾਇਆ ਹਨ ਔਰਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਮੌਕੇ ਡਾਕਟਰ ਰਾਜੇਸ਼ ਅੱਤਰੀ ਡਿਪਟੀ ਮੈਡੀਕਲ ਕਮਿਸ਼ਨਰ ਅਤੇ ਡਾਕਟਰ ਸੁਖਪ੍ਰੀਤ ਬਰਾੜ ਐਸ ਐਮ ਓ ਮੋਗਾ ਸਿਵਿਲ ਹਸਪਤਾਲ ਅਤੇ ਡਾਕਟਰ ਰਾਜੇਸ਼ ਮਿੱਤਲ ਮਾਨਸਿਕ ਅਤੇ ਦਿਮਾਗੀ ਰੋਗਾ ਦੇ ਮਾਹਿਰ ਵੀ ਹਾਜ਼ਿਰ ਸਨ। ਇਸ ਮੌਕੇ ਔਰਤ ਰੋਗਾ ਦੇ ਮਾਹਿਰ ਡਾਕਟਰ ਸਿਮਰਤ ਖੋਸਾ , ਡਾਕਟਰ ਹਰਜੋਤ ਕੰਬੋਜ਼ ਸਰਜੀਕਲ ਮਾਹਿਰ, ਡਾਕਟਰ ਨਰਿੰਦਰਜੀਤ ਹੱਡੀਆ ਦੇ ਰੋਗਾ ਦੇ ਮਾਹਿਰ, ਮਨਦੀਪ ਗੋਇਲ ਅਪਥਲਾਮਿਕ ਅਫ਼ਸਰ ਅਤੇ ਮੈਡੀਕਲ ਮੋਬਾਇਲ ਯੂਨਿਟ ਡਾਕਟਰ ਸੁਰਜੀਤ ਸਿੰਘ ਗਿੱਲ ਐਮ ਡੀ ਮੈਡੀਸਿਨ ਨੇ ਵੀ ਮਰੀਜਾ ਦਾ ਚੈਕ ਅੱਪ ਕੀਤਾ। ਇਸ ਮੌਕੇ ਪਰਕਾਸ਼ ਬਿਸਵਾਸ ਸੀਨੀਅਰ ਜਨਰਲ ਮੈਨੇਜਰ ,ਮਦਨ ਲਾਲ ਚੀਫ਼ ਮੈਨੇਜਰ, ਤਵਿੰਦਰ ਕੁਮਾਰ ਚੀਫ਼ ਮੈਨੇਜਰ, ਮਿਸ ਸਮਾ ਮਲਿਕ ਨੇ ਵੀ ਆਪਣੀ ਹਾਜ਼ਿਰੀ ਲਗਵਾਈ।




