ਗੁਰਪ੍ਰੀਤ ਸਿੰਘ ਗੈਰੀ ਨੂੰ ਨੈਸ਼ਨਲ ਲੇਬਰ ਪਾਰਟੀ ਵੱਲੋਂ ਪੰਜਾਬ ਇੰਚਾਰਜ ਲਗਾਇਆ ਗਿਆ – ਲੋਕਾਂ ਦੇ ਹੱਕਾਂ ਲਈ ਲੜਨ ਦਾ ਪ੍ਰਣ ਕਰਦਾਂ ਹਾਂ : ਗੁਰਪ੍ਰੀਤ ਗੈਰੀ

ਗੁਰਪ੍ਰੀਤ ਸਿੰਘ ਗੈਰੀ ਨੂੰ ਨੈਸ਼ਨਲ ਲੇਬਰ ਪਾਰਟੀ ਵੱਲੋਂ ਪੰਜਾਬ ਇੰਚਾਰਜ ਲਗਾਇਆ ਗਿਆ – ਲੋਕਾਂ ਦੇ ਹੱਕਾਂ ਲਈ ਲੜਨ ਦਾ ਪ੍ਰਣ ਕਰਦਾਂ ਹਾਂ : ਗੁਰਪ੍ਰੀਤ ਗੈਰੀ
ਮੋਗਾ, 10 ਦਸੰਬਰ (ਚਰਨਜੀਤ ਸਿੰਘ ) ਨੈਸ਼ਨਲ ਲੇਬਰ ਪਾਰਟੀ (ਐਨ ਐਲ ਪੀ) ਪਾਰਟੀ ਪ੍ਰਧਾਨ ਨੀਰਜ ਰਾਏ ਦੇ ਦਸਤਖ਼ਤ ਹੇਠ ਜਾਰੀ ਕੀਤੇ ਪੱਤਰ ਅਨੁਸਾਰ ਮੋਗਾ ਦੇ ਨੌਜਵਾਨ ਨਿਧੜਕ ਤੇ ਨਿੱਡਰ ਆਗੂ ਗੁਰਪ੍ਰੀਤ ਸਿੰਘ ਗੈਰੀ ਦੀ ਲੋਕਾਂ ਦੇ ਹੱਕਾਂ ਲਈ ਲੜਨ ਤੇ ਦੱਬੇ ਕੁਚਲੇ ਲੋਕਾਂ ਦੀ ਅਵਾਜ ਨੂੰ ਬੁਲੰਧ ਕਰਨ ਦੀ ਚੰਗੀ ਕਾਰਗੁਜ਼ਾਰੀ ਨੂੰ ਵੇਖ ਦਿਆਂ ਪੰਜਾਬ ਦਾ ਇੰਚਾਰਜ ਲਗਾਇਆ ਗਿਆ ਹੈ। ਅੱਜ ਮੋਗਾ ਵਿਖੇ ਗੁਰਪ੍ਰੀਤ ਸਿੰਘ ਗੈਰੀ ਨੂੰ ਪਾਰਟੀ ਵੱਲੋਂ ਵੱਡਾ ਮਾਣ ਬਖਸ਼ਣ ਤੇ ਆਮ ਵਰਗ ਤੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹਿਤ ਪਾਇਆ ਗਿਆ। ਇਸ ਪੱਤਰਕਾਰ ਨਾਲ ਗੁਰਪ੍ਰੀਤ ਸਿੰਘ ਗੈਰੀ ਨੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਾਰਟੀ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੱਨ ਤੇ ਪ੍ਰਣ ਕਰਦੇ ਹੱਨ ਆਪਣੇ ਲੋਕਾਂ ਦੇ ਹੱਕ ਸੱਚ ਦੀ ਅਵਾਜ ਪਹਿਲਾਂ ਨਾਲੋਂ ਵੀ ਵਧੇਰੇ ਬੁਲੰਧ ਕਰਾਂਗਾ ਤੇ ਪਾਰਟੀ ਵੱਲੋਂ ਜੋ ਉਨ੍ਹਾਂ ਤੇ ਆਸ ਉਮੀਦ ਲਗਾਈ ਗਈ ਹੈ ਉਸ ਉੱਤੇ ਪੂਰਾ ਪੂਰਾ ਖਰਾ ਉਤਰਾਂਗਾ।




