ਸੀ ਐਚ ਸੀ ਕੋਟ ਇਸੇ ਖ਼ਾ ਵਿਚ ਵੀ ਹੋ ਸਕੇਗੀ ਅੱਤ ਆਧੁਨਿਕ ਮਸ਼ੀਨਾਂ ਨਾਲ ਟੀ ਬੀ ਰੋਗ ਦੀ ਬਾਰੀਕੀ ਨਾਲ ਜਾਂਚ – ਸਿਵਲ ਸਰਜਨ
ਜਿਲੇ ਅੰਦਰ ਸੌ ਪ੍ਰਤਿਸ਼ਤ ਜਾਂਚ ਹੋ ਰਹੀ ਹੈ।- ਜਿਲਾ ਟੀ ਬੀ ਅਫਸਰ

ਮੋਗਾ 6 ਦਸੰਬਰ ( ਚਰਨਜੀਤ ਸਿੰਘ)
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾ ਅਨੁਸਾਰ ਸਿਹਤ ਸੇਵਾਵਾ ਵਿਚ ਹੋਰ ਸੁਧਾਰ ਲੈਅ ਕੇ ਆਉਣ ਲਈ ਲਗਾਤਾਰ ਯਤਨ ਜਾਰੀ ਹਨ। ਇਸ ਬਾਰੇ ਜਾਗਰੂਕ ਕਰਦੇ ਹੋਏ ਸਿਵਿਲ ਸਰਜਨ ਮੋਗਾ ਡਾਕਟਰ ਪਰਦੀਪ ਕੁਮਾਰ ਮਹਿੰਦਰਾ ਨੇ ਜਿਲੇ ਅੰਦਰ ਬਹੁਤ ਅਤ ਆਧੁਨਿਕ ਮਸ਼ੀਨਾਂ ਰਾਹੀਂ ਟੀ ਬੀ ਦੀ ਬਿਮਾਰੀ ਨੂੰ ਕਾਬੂ ਕਰਨ ਲਈ ਅਤੇ ਬਿਮਾਰੀ ਦੀ ਰੋਕਥਾਮ ਸਬੰਧੀ ਅਤੇ ਅੰਤ੍ਰਿੰਗ ਜਾਚ ਦੇ ਲਈ ਸੀ ਬੀ ਨਾਟ ਅਤੇ ਟਰੁ ਨਾਟ ਮਸ਼ੀਨਾਂ ਰਾਹੀਂ ਉਚਿਤ ਜਾਚ ਕੀਤੀ ਜਾਂਦੀ ਹੈ। ਜੋਂ ਕਿ ਪੂਰੇ ਜਿਲੇ ਅੰਦਰ ਪ੍ਰਾਈਵੇਟ ਅਦਾਰਿਆਂ ਕੋਲ ਇਹ ਮਸ਼ੀਨ ਨਹੀ ਹੈ । ਅੱਜ ਸੀ ਐਚ ਸੀ ਕੋਟ ਇਸੇ ਖ਼ਾ ਐੱਸ ਐਮ ਓ ਡਾਕਟਰ ਰਿਪੁਦਮਨ ਕੌਰ ਅਤੇ ਡਾਕਟਰ ਸਿਮਰਨ ਧਾਲੀਵਾਲ ਦੀ ਯੋਗ ਅਗਵਾਈ ਹੇਠ ਬਲਾਕ ਵਿੱਚ ਤੀਜੀ ਆਧੁਨਿਕ ਮਸ਼ੀਨ ਲਗਾ ਦਿੱਤੀ ਹੈ ਜੋਂ ਕਿ ਬਹੁਤ ਬਾਰੀਕੀ ਨਾਲ ਟੀ ਬੀ ਰੋਗ ਬਾਰੇ ਜਾਂਚ ਕਰੇਗੀ।ਇਸ ਮੌਕੇ ਡਾਕਟਰ ਗੌਰਵ ਪ੍ਰੀਤ ਸਿੰਘ ਸੋਢੀ ਜਿਲਾ ਟੀ ਬੀ ਅਫ਼ਸਰ ਮੋਗਾ ਨੇ ਅਪੀਲ ਕਰਦੇ ਹੋਏ ਕਿਹਾ ਕਿ ਟੀ ਬੀ ਦਾ ਸ਼ੱਕ ਹੋਣ ਤੇ ਹਮੇਸ਼ਾ ਸਰਕਾਰੀ ਸੰਸਥਾ ਵਿੱਚੋ ਹੀ ਮੁਫ਼ਤ ਟੈਸਟ ਕਰਵਾਓ। ਓਹਨਾ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਇਸ ਅਤ ਆਧੁਨਿਕ ਮਸ਼ੀਨਾਂ
ਜੋ ਟੀ.ਬੀ. ਦੀ ਬਿਮਾਰੀ ਦੇ ਤੁਰੰਤ ਪਤਾ ਲਗਾਉਣ ਅਤੇ ਇਲਾਜ ਲਈ ਸਮਰੱਥ ਹਨ।”“ਜ਼ਿਲਾ ਸਿਹਤ ਵਿਭਾਗ ਮੋਗਾ ਪੂਰਾ ਜਿਲਾ ਵਿਚ ਟੀ ਬੀ ਦੇ ਇਲਾਜ ਲਈ ਸੀ ਬੀ ਨਾਟ, ਟਰੂ ਨਾਟ ਅਤੇ ਡਿਜ਼ਿਟਲ ਐਕਸਰੇ ਵਰਗੀਆਂ ਅਤਿਆਧੁਨਿਕ ਮਸ਼ੀਨਾਂ ਦੀ ਪੂਰੀ ਸਹੂਲਤ ਉਪਲਬਧ ਹੈ।” ਓਹਨਾ ਕਿਹਾ ਕਿ ਇਹ ਜਾਚ ਮਸ਼ੀਨਾਂ ਸਿਰਫ ਸਰਕਾਰੀ ਸਿਹਤ ਸੰਸਥਾਵਾਂ ਤੇ ਹੀ ਉਪਲਬਧ ਹਣ। ਹਰ ਬਲਾਕ ਤੇ ਮਸ਼ੀਨਾਂ ਰਾਹੀਂ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਐਸ ਟੀ ਐਲ ਜਸਬੀਰ ਸਿੰਘ ਕਟੋਇਯਾ, ਐਲ ਟੀ ਬਲਿਹਾਰ ਸਿੰਘ ਅਤੇ ਹੋਰ ਸਟਾਫ ਵੀ ਹਾਜ਼ਿਰ ਸਨ।




