ਟੀ.ਐਲ.ਐਫ ਸਕੂਲ ਨੇ ਵਿਦਿਆਰਥੀਆਂ ਦ ਵਿਸਾਖੀ ਨੂੰ ਸਮਰਪਿਤ ਕਰਵਾਏ ਪੋਸਟਰ ਮੇਕਿੰਗ ਮੁਕਾਬਲੇ

ਮੋਗਾ, 14 ਅਪ੍ਰੈਲ (Charanjit Singh )-ਮੋਗਾ ਸ਼ਹਿਰ ਦੀ ਪ੍ਰਮੁੱਖ ਵਿਦਿਅਕ ਸੰਸਥਾ ਦਿ ਲਰਨਿੰਗ ਫੀਲਡ ਏ ਗਲੋਬਲ ਸਕੂਲ ਵੱਲੋਂ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਵਿਸਾਖੀ ਨੂੰ ਸਮਰਪਿਚ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਿਸਾਖੀ ਨੂੰ ਸਮਰਪਿਤ ਸੁੰਦਰ ਕਲਾਕ੍ਰਤੀ, ਪੇਂਟਿੰਗ, ਸਲੋਗਨ ਤਿਆਰ ਕੀਤੇ ਗਏ। ਇਸ ਮੌਕੇ ਤੇ ਮੁਕਾਬਲੇ ਦਾ ਨਰੀਖਣ ਕਰਦੇ ਹੋਏ ਪਿ੍ਰੰਸੀਪਲ ਸਮਰਿਤੀ ਭੱਲਾ ਨੇ ਕਿਹਾ ਕਿ ਵਿਸਾਥਖੀ ਨੂੰ ਸਮਰਪਿਤ ਕਰਵਾਏ ਗਏ ਪੋਸਟਰ ਮੁਕਾਬਲੇ ਵਿਚ ਵਿਦਿਆਰਥੀਆਂ ਦੇ ਅੰਦਰ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਦਾ ਸਭ ਤੋਂ ਕਾਰਗਰ ਸਾਧਨ ਹੈ। ਇਸ ਲਈ ਹਰ ਵਿਦਿਆਰਥੀ ਨੂੰ ਅਜਿਹੇ ਮੁਕਾਬਲਿਆ ਵਿਚ ਹਿੱਸਾ ਲੈਣਾ ਚਾਹੀਦਾ। ਉਹਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਵਿਸਾਖੀ ਪੰਜਾਬ ਦਾ ਪ੍ਰਮੁੱਖ ਤਿਉਹਾਰ ਹੈ। ਇਸ ਦਿਨ ਹਿੰਦੂਆ ਦੇ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ। ਇਸ ਦਿਨ ਦਸ਼ਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਕਣਕ ਦੀ ਫਸਲ ਇਸ ਮਹੀਨੇ ਪਕ ਕੇ ਤਿਆਰ ਹੋ ਜਾਂਦੇ ਹੈ ਅਤੇ ਕਿਸਾਨ ਕਣਕ ਦੀ ਕਟਾਈ ਕਰਦੇ ਹੋਏ। ਇਸ ਮੌਕੇ ਤੇ ਸਕੂਲ ਚੇਅਰਮੈਨ ਇੰਜੀ. ਜਨੇਸ਼ ਗਰਗ ਤੇ ਚੇਅਰਪਰਨਸ ਡਾ. ਮੁਸਕਾਨ ਗਰਗ ਨੇ ਬੱਚਿਆ ਨੂੰ ਉਤਸਾਹਤ ਕਰਦੇ ਹੋਏ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਹੋਰਨਾਂ ਮੁਕਾਬਲੇ ਨੂੰ ਕਰਵਾਉਣਾ ਵੀ ਅਤੀ ਜਰੂਰੀ ਹੈ। ਮੁਕਾਬਲੇ ਦੇ ਦੁਆਰਾ ਬੱਚਿਆ ਵਿਚ ਆਤਮ ਵਿਸ਼ਵਾਸ ਅਤੇ ਉਤਸਾਹ ਪੈਦਾ ਹੁੰਦਾ ਹੈ ਅਤੇ ਸਿੱਖਿਆ ਦੇ ਨਾਲ-ਨਾਲ ਹਰ ਖੇਤਰ ਵਿਚ ਅੱਗੇ ਵੱਧਦੇ ਹੋਏ ਸਫਲਤਾ ਨੂੰ ਪ੍ਰਾਪਤ ਕਰਦੇ ਹਨ। ਉਹਨਾਂ ਕਿਹਾ ਕਿ ਮਨੋਰੰਜਨ ਦੇ ਨਾਲ-ਨਾਲ ਵਿਸਾਖੀ ਦਾ ਤਿਉਹਾਰ ਸਕੂਲ ਵਿਚ ਮਨਾਉਣ ਦਾ ਮੰਤਵ ਬੱਚਿਆ ਨੂੰ ਇਸ ਤਿਉਹਾਰ ਦੇ ਧਾਰਮਿਕ ਅਤੇ ਏਤਿਹਾਸਿਕ ਮਹੱਤਾ ਤੋਂ ਵੀ ਜਾਣੂ ਕਰਵਾਉਣਾ ਹੈ। ਉਹਨਾਂ ਮੁਕਾਬਲੇ ਵਿਚ ਜੇਤੂ ਆਏ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਅਕੈਡਮਿਕ ਡੀਨ ਜੈ ਸਿੰਘ ਰਾਜਪੂਤ, ਮੁੱਖ ਟੀਚਰ ਰੇਖਾ ਪਾਸੀ, ਐਡਵਾਈਜ਼ਰ ਰਮਨ ਬਾਂਸਲ, ਐਕਟੀਵਿਟੀ ਕੋਆਡੀਨੇਟਰ ਹਰਪ੍ਰੀਤ ਕੌਰ ਅਤੇ ਅਧਿਆਪਕ ਹਾਜ਼ਰ ਸਨ।




