ਅਪਰਾਧਸਿੱਖਿਆਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਰਾਜਰਾਜਨੀਤੀ
ਊਸ਼ਾ ਰਾਣੀ ਨਮਿਤ ਅੰਤਿਮ ਅਰਦਾਸ 20 ਨਵੰਬਰ 2022 ਨੂੰ
ਸਥਾਨ : ਨਾਮ ਚਰਚਾ ਘਰ ਮੋਗਾ ( ਨੇੜੇ ਕੋਟਕਪੂਰਾ ਬਾਈਪਾਸ ) ਮੋਗਾ ਵਿਖੇ

ਮੋਗਾ 18 ਨਵੰਬਰ ( ਚਰਨਜੀਤ ਸਿੰਘ ) ਸ਼੍ਰੀਮਤੀ ਉਸ਼ਾ ਰਾਣੀ ( ਸੁਪਰਡੈਂਟ ) ਐੱਸ ਡੀ ਐੱਮ ਦਫਤਰ ਮੋਗਾ ਧਰਮਪਤਨੀ ਲੈਕਚਰਾਰ ਬਲਵਿੰਦਰ ਸਿੰਘ (ਸੇਵਾ-ਮੁਕਤ ) ਜੋ ਬੀਤੇ ਦਿਨੀ ਇਕ ਸੜਕ ਦੁਰਘਟਨਾ ਵਿੱਚ ਹਮੇਸ਼ਾ ਲਈ ਸਾਡੇ ਤੋਂ ਵਿਛੜ ਗਏ ਹਨ ਉਹਨਾ ਦੀ ਅੰਤਿਮ ਅਰਦਾਸ ਵਜੋ ਨਾਮ ਚਰਚਾ ਮਿਤੀ 20 ਨਵੰਬਰ 2022 ਦਿਨ ਐਤਵਾਰ ਸਮਾ 11 ਤੋਂ 1 ਵਜੇ ਤਕ ਨਾਮ ਚਰਚਾ ਘਰ ਮੋਗਾ ( ਨੇੜੇ ਕੋਟਕਪੂਰਾ ਬਾਈਪਾਸ ) ਮੋਗਾ ਵਿਖੇ ਹੋਵੇਗੀ ਆਪ ਸਭ ਨੂੰ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਣ ਦੀ ਸਨਿਮਰ ਬੇਨਤੀ ਹੈ | ਜ਼ਿਕਰਯੋਗ ਹੈ ਕਿ ਮਿਰਤਕ ਊਸ਼ਾ ਰਾਣੀ ਆਪਣੇ ਪਰਿਵਾਰ ਸਮੇਤ ਜੁਝਾਰ ਨਗਰ ਮੋਗਾ ਵਿਖੇ ਰਹਿ ਰਹੇ ਸਨ ਸਾਰਾ ਪਰਿਵਾਰ ਮਾਨਵਤਾ ਭਲਾਈ ਨੂੰ ਸਮਰਪਿਤ ਕਾਰਜ ਕਰਨ ਲਈ ਹਮੇਸ਼ਾ ਹੀ ਤਿਆਰ ਰਹਿੰਦਾ ਹੈ ਪ੍ਰਮਾਤਮਾ ਉਹਨਾ ਨੂੰ ਆਪਣੇ ਚਰਨਾ ਵਿਚ ਨਿਵਾਸ ਬਖਸ਼ਣ ਅਤੇ ਪਿਛੇ ਪਰਿਵਾਰ ਨੂੰ ਭਾਣਾ ਮਨਣ ਦਾ ਬਲ ਬਖਸ਼ਣ | ਸਮੂਹ ਸਟਾਫ਼ ਮੈਬਰਾਂ ਵੱਲੋ ਵੀ ਆਪ ਜੀ ਨੂੰ ਅੰਤਿਮ ਅਰਦਾਸ ਵਿਚ ਪਹੁੰਚਣ ਦੀ ਸਨਿਮਰ ਬੇਨਤੀ ਹੈ ਜੀ |





