ਪੀ.ਐੱਮ.ਸ਼੍ਰੀ ਸਕੂਲ ਜ.ਨ.ਵਿ. ਲੋਹਾਰਾ, ਮੋਗਾ (ਪੰਜਾਬ) ਵਿਖੇ ਵਿਗਿਆਨ ਮਾਡਲ ਪ੍ਰਦਰਸ਼ਨੀ 2025 ਦਾ ਸਫਲਤਾਪੂਰਨ ਆਯੋਜਨ :-

ਮੋਗਾ 10 ਦਸੰਬਰ (ਚਰਨਜੀਤ ਸਿੰਘ)
08 ਦਸੰਬਰ 2025 ਨੂੰ ਪੀ. ਐੱਮ. ਸ਼੍ਰੀ ਸਕੂਲ ਜ.ਨ.ਵਿ.ਲੋਹਾਰਾ ਮੋਗਾ ਨੇ ਰਾਸ਼ਟਰੀ ਖੋਜ ਅਭਿਆਨ ਪੀ.ਐਮ.ਸ਼੍ਰੀ ਸਕੂਲ ਅਧੀਨ ਅੰਤਰ ਸਕੂਲ ਵਿਗਿਆਨ ਮਾਡਲ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ 11 ਪ੍ਰਾਈਵੇਟ ਸੀ.ਬੀ.ਐਸ.ਈ ਸਕੂਲ, 3 ਪੰਜਾਬ ਰਾਜ ਸਰਕਾਰੀ ਸਕੂਲਾਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ। ਵਿਦਿਆਰਥੀਆਂ ਨੇ ਵੇਸਟ ਮੈਨੇਜਮੈਂਟ, ਰਿਸੋਰਸ ਮੈਨੇਜਮੈਂਟ, ਡਿਜ਼ਾਸਟਰ ਮੈਨੇਜਮੈਂਟ, ਹੈਲਥ, ਫੂਡ ਐਂਡ ਹਾਈਜੀਨ, ਟ੍ਰਾਂਸਪੋਰਟ ਐਂਡ ਇਨੋਵੇਸ਼ਨ ਅਤੇ ਮੈਥੇਮੈਟੀਕਲ ਮਾਡਲਿੰਗ, ਕੰਪਿਊਟੇਸ਼ਨਲ ਥਿੰਕਿੰਗ ਵਿਸ਼ਿਆਂ ‘ਤੇ ਵੱਖ-ਵੱਖ ਮਾਡਲ ਬਣਾਏ। ਮੁੱਖ ਮਹਿਮਾਨਾਂ ਅਤੇ ਜਿਊਰੀ ਦੇ ਰੂਪ ਵਿਚ ਡਾ. ਰੇਣੂ ਚਾਨਣਾ ਕੋਆਰਡੀਨੇਟਰ ਡੀ.ਐਨ ਮਾਡਲ ਸਕੂਲ, ਮੋਗਾ ਅਤੇ ਸ਼੍ਰੀਮਤੀ ਰਮਨਜੀਤ ਕੌਰ ਐਸ.ਓ.ਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਸਿੰਘ ਵਾਲਾ ਤੋਂ ਸ਼੍ਰੀਮਤੀ ਕਿਰਨਾ ਰਾਣੀ ਸਾਇੰਸ ਫੈਕਲਟੀ ਨੂੰ ਸੱਦਾ ਦਿੱਤਾ ਗਿਆ। ਸਮਾਗਮ ਦਾ ਸੰਚਾਲਨ ਸ਼੍ਰੀ ਮਨੀਸ਼ ਭਨੋਟ ਜੀ ਦੁਆਰਾ ਕੀਤਾ ਗਿਆ ਅਤੇ ਮਾਣਯੋਗ ਪ੍ਰਿੰਸੀਪਲ ਸਾਹਿਬ ਸ਼੍ਰੀ ਰਾਕੇਸ਼ ਕੁਮਾਰ ਮੀਨਾ,ਪੀ.ਐਮ. ਸ਼੍ਰੀ ਸਕੂਲ ਜ.ਨ.ਵਿ., ਲੋਹਾਰਾ ਅਤੇ ਮਾਨਯੋਗ ਉਪ -ਪ੍ਰਧਾਨ ਸ਼੍ਰੀ ਸ਼ੈਲੇਸ਼ ਗੁਪਤਾ ਪੀ.ਐਮ.ਸ਼੍ਰੀ ਸਕੂਲ ਜ.ਨ.ਵਿ. ਲੋਹਾਰਾ ਦੁਆਰਾ ਸਾਰੇ ਵਿਦਿਆਰਥੀਆਂ ਨੂੰ ਇਨਾਮ ਅਤੇ ਭਾਗੀਦਾਰੀ ਸਰਟੀਫਿਕੇਟ ਵੰਡੇ ਗਏ।






