ਜਿਲਾ ਮੋਗਾ ਦੇ ਸਮੂਹ ਸਾਬਕਾ ਸੈਨਿਕਾਂ ਨੇ ਸੰਯੁਕਤ ਰੂਪ ਵਿੱਚ ਏ ਡੀ ਸੀ ਨੂੰ ਸੌਂਪਿਆ ਮੰਗ ਪੱਤਰ

ਮੋਗਾ 4 ਮਾਰਚ ( ਚਰਨਜੀਤ ਸਿੰਘ ) ਸਾਬਕਾ ਸੈਨਿਕਾਂ ਦੇ ਮੁੱਖ ਸੰਗਠਨ ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਇੰਡੀਆ ਰਜਿ: ਇਕਾਈ ਜਿਲਾ ਮੋਗਾ ਦੇ ਪ੍ਰਧਾਨ ਕੈਪਟਨ ਬਿੱਕਰ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ।ਉਹਨਾਂ ਦੱਸਿਆ ਕਿ ਸਾਬਕਾ ਸੈਨਿਕਾਂ ਲਈ ਇੱਕ ਰੈਂਕ ਇੱਕ ਪੈਨਸ਼ਨ-2 ਮੁਤਾਬਕ ਜੇ ਸੀ ੳ ਤੇ ਆਨਰੇਰੀ ਲੈਫਟੀਨੈਂਟ/ਕੈਪਟਨ ਦੀ ਪੈਨਸ਼ਨ ਘੱਟ ਦਰਸਾਈ ਜਾਣ ਕਾਰਨ ਸਾਬਕਾ ਸੈਨਿਕਾਂ ਵਿੱਚ ਭਾਰੀ ਰੋਸ ਹੈ।
ਕੇਂਦਰ ਸਰਕਾਰ ਵਲੋਂ ਸਾਬਕਾ ਸੈਨਿਕਾਂ ਦੀ ਪੈਨਸ਼ਨ ਵਿੱਚ ਕਟੋਤੀ ਕਰਨਾ ਬਹੁਤ ਹੀ ਮੰਦਭਾਗਾ ਹੈ। ਇਸ ਕੜੀ ਤਹਿਤ ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਸਾਬਕਾ ਸੈਨਿਕ ਦਿੱਲੀ [ ਜੰਤਰ ਮੰਤਰ ਵਿਖੇ ਸੰਯੁਕਤ ਤੋਰ ਤੇ ਵਿਸ਼ਾਲ ਰੋਸ ਪ੍ਰਦਰਸ਼ਨ ਕਰ ਰਹੇ ਹਨ। ਕੇਂਦਰ ਸਰਕਾਰ ਵਲੋਂ ਇੱਕ ਰੈਂਕ ਇੱਕ ਪੈਨਸ਼ਨ-2 ਦੀਆਂ ਖਾਮੀਆਂ ਦੂਰ ਕਰਨ ਲਈ ਅਜੇ ਕੋਈ ਵਿਚਾਰ ਨਹੀਂ ਹੋ ਰਿਹਾ। ਦਿੱਲੀ ਜੰਤਰ ਮੰਤਰ ਤੇ ਧਰਨਾ ਪ੍ਰਦਰਸ਼ਨ ਕਰ ਰਹੀਆਂ ਸੰਯੁਕਤ ਜਥੇਬੰਦੀਆਂ ਨੇ 03 ਅਪ੍ਰੈਲ ਦਿਨ ਸੋਮਵਾਰ ਸਵੇਰੇ ਦੇਸ਼ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪਣ ਲਈ ਫੈਂਸਲਾ ਲਿਆ ਸੀ। ਇਸ ਕੜੀ ਤਹਿਤ ਜਿਲਾ ਮੋਗਾ [ਪੰਜਾਬ] ਸਾਬਕਾ ਸੈਨਿਕਾਂ ਦੇ ਸੰਗਠਨ ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਰਜਿ: ਇਕਾਈ ਜਿਲਾ ਮੋਗਾ, ਐਕਸ ਸਰਵਿਸ ਮੈਨ ਲੀਗ ਇਕਾਈ ਜਿਲਾ ਮੋਗਾ, ਐਕਸ ਸਰਵਿਸ ਮੈਨ ਵੈਲਫੇਅਰ ਯੂਨੀਅਨ ਜਿਲਾ ਮੋਗਾ, ਸਾਬਕਾ ਸੈਨਿਕ ਯੂਨੀਅਨ ਬਿਲਾਸਪੁਰ ਤੇ ਸਾਬਕਾ ਸੈਨਿਕ ਯੂਨੀਅਨ ਮਾਣੂਕੇ ਆਦ ਵਲੋਂ ਕੈਪਟਨ ਬਿੱਕਰ ਸਿੰਘ,ਕੈਪਟਨ ਪ੍ਰਤਾਪ ਸਿੰਘ,ਸੂਬੇਦਾਰ ਹਰਦੀਪ ਸਿੰਘ ਗਿੱਲ, ਵੈਟਰਨ ਰਣਜੀਤ ਸਿੰਘ ਤੇ ਕੈਪਟਨ ਸੁਰਜੀਤ ਸਿੰਘ [ਮਾਣੂਕੇ] ਦੀ ਅਗਵਾਈ ਵਿੱਚ ਸਾਬਕਾ ਸੈਨਿਕਾਂ ਨੇ ਸੰਯੁਕਤ ਰੂਪ ਵਿੱਚ ਮਾਨਯੋਗ ਏ ਡੀ ਸੀ ਮੋਗਾ ਨੂੰ ਪ੍ਰਧਾਨ ਮੰਤਰੀ, ਮਾਨਯੋਗ ਰਾਸ਼ਟਰਪਤੀ ਤੇ ਮਾਨਯੋਗ ਰਖਿਆ ਮੰਤਰੀ ਦੇ ਨਾਂ ਤੇ ਮੰਗ ਪੱਤਰ ਸੌਂਪਿਆ। ਇਸ ਮੋਕੇ ਬਹੁ ਗਿਣਤੀ ਵਿੱਚ ਸਾਬਕਾ ਸੈਨਿਕ ਤੇ ਉਹਨਾਂ ਦੇ ਆਸ਼ਰਿਤ ਹਾਜ਼ਰ ਸਨ। ਕੈਪਟਨ ਪ੍ਰਤਾਪ ਸਿੰਘ ਨੇ ਮੰਗ ਪੱਤਰ ਦੇਣ ਆਏ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਪਣੇ ਹੱਕਾਂ ਦੀ ਰਾਖੀ ਲਈ ਇਕਜੁੱਟ ਹੋਣਾਂ ਅਤਿ ਜਰੂਰੀ ਹੈ। ਸੂਬੇਦਾਰ ਹਰਦੀਪ ਸਿੰਘ ਗਿੱਲ ਨੇ ਸਾਬਕਾ ਸੈਨਿਕਾਂ ਨੂੰ ਜਾਗਰੂਕ ਕਰਦਿਆਂ ਸੁਨੇਹਾ ਦਿੱਤਾ ਕਿ ਜਿਲਾ ਮੋਗਾ ਦੇ ਸਾਬਕਾ ਸੈਨਿਕਾਂ ਦਾ ਇਸ ਤਰਾਂ ਜਰੂਰਤ ਪੈਣ ਤੇ ਇਕਜੁੱਟ ਹੋਣਾ ਬਹੁਤ ਹੀ ਸ਼ਲਾਘਾਯੋਗ ਹੈ। ਕੈਪਟਨ ਸੁਰਜੀਤ ਸਿੰਘ [ਮਾਣੂਕੇ] ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਬਕਾ ਸੈਨਿਕਾਂ ਦੀ ਪੈਨਸ਼ਨ ਵਿੱਚ ਕਟੋਤੀ ਨਾ ਕੀਤੀ ਜਾਵੇ।