14 ਦਸੰਬਰ ਨੂੰ 7 ਜਰੂਰਤਮੰਦ ਲੜਕੀਆਂ ਦੇ ਕਰਵਾਏ ਜਾਣਗੇ ਆਨੰਦ ਕਾਰਜ — ਸੰਜੀਵ ਨਰੂਲਾ

ਮੋਗਾ 04 ਨਵੰਬਰ, ਚਰਨਜੀਤ ਸਿੰਘ
ਹਿਊਮਨ ਇੰਪਾਵਰਮੈਂਟ ਸੁਸਾਇਟੀ ਆਫ ਇੰਡੀਆ ਜੋ ਕਿ ਧਾਰਮਿਕ ਅਤੇ ਸਮਾਜਿਕ ਕੰਮਾਂ ਦੇ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ ਉਹਨਾਂ ਵੱਲੋਂ ਅੱਜ ਇੱਕ ਨਿੱਜੀ ਹੋਟਲ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਸੰਸਥਾ ਵੱਲੋਂ ਜੋਂ 14 ਦਸੰਬਰ ਨੂੰ 7 ਜਰੂਰਤਮੰਦ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਜਾ ਰਹੇ ਹਨ ਉਸ ਬਾਰੇ ਵਿਚਾਰ ਸਾਂਝੇ ਕੀਤੇ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੰਜੀਵ ਨਰੂਲਾ ਸੀਨੀਅਰ ਵਾਈਸ ਪ੍ਰਧਾਨ ਵੇਨਿਕਾ ਗੋਇਲ ਕੈਸ਼ੀਅਰ ਸੰਜੀਵ ਅਰੋੜਾ ਪੰਜਾਬ ਪ੍ਰਧਾਨ ਮਹਿਲਾ ਵਿੰਗ ਭਾਵਨਾ ਬਾਂਸਲ ਜਿਲਾ ਪ੍ਰਧਾਨ ਮਹਿਲਾ ਵਿੰਗ ਜਸਵੀਰ ਕੌਰ ਜੱਸੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡੀ ਸੰਸਥਾ ਹਿਊਮਨ ਇੰਪਾਵਰਮੈਂਟ ਸੁਸਾਇਟੀ ਆਫ ਜੋ ਕਿ 14 ਦਸੰਬਰ ਨੂੰ ਗੁਰਦੁਆਰਾ ਵਿਸ਼ਕਰਮਾ ਭਵਨ ਨੇੜੇ ਕੋਟਕਪੂਰਾ ਬਾਈਪਾਸ ਵਿਖੇ ਸੱਤ ਜਰੂਰਤਮੰਦ ਲੜਕਿਆਂ ਦੇ ਆਨੰਦ ਕਾਰਜ ਕਰਵਾ ਰਹੀ ਹੈ ਉਹਨਾਂ ਲਈ ਅੱਜ ਅਸੀਂ ਇੱਕ ਨਿੱਜੀ ਹੋਟਲ ਦੇ ਵਿੱਚ ਮੀਟਿੰਗ ਕੀਤੀ ਅਤੇ ਸਾਰੇ ਹੀ ਮੈਂਬਰਾਂ ਨਾਲ ਵਿਚਾਰ ਸਾਂਝੇ ਕੀਤੇ ਤਾਂ ਜੋ ਇਹਨਾਂ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਜਾ ਸਕਣ ਅਤੇ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਉਥੇ ਹੀ ਉਹਨਾਂ ਨੇ ਕਿਹਾ ਕਿ ਇਨਾ ਲੜਕੀਆਂ ਨੂੰ ਘਰ ਵਿੱਚ ਵਰਤਣ ਵਾਲਾ ਜਰੂਰਤ ਦਾ ਸਮਾਨ ਵੀ ਦਿੱਤਾ ਜਾਵੇਗਾ। ਇਸ ਟਾਇਮ ਤੇ ਰਮਨ ਸਿੰਗਲਾ, ਮਨਜੀਤ ਕੌਰ, ਸਿਮਰਨ, ਗੁਰਪ੍ਰੀਤ ਕੌਰ, ਮਨਜੀਤ ਕੌਰ , ਲਖਵਿੰਦਰ ਕੌਰ, ਗੁਰਜੀਤ ਕੌਰ, ਕੁਲਵੰਤ ਕੌਰ, ਕੁਲਦੀਪ ਕੌਰ, ਵੀਰਪਾਲ ਕੌਰ, ਦਲਜੀਤ ਕੌਰ, ਗੁਰਸੇਵਕ ਸਿੰਘ ਸੰਨਿਆਸੀ, ਜਗਸੀਰ ਸਿੰਘ, ਸੱਤਪਾਲ ਸਿੰਘ ਕੰਡਾ, ਸੰਜੀਵ ਗਰੋਵਰ, ਰਸ਼ਪਾਲ ਸਿੰਘ, ਗੁਰਜੀਤ ਸਿੰਘ, ਹਰਮਨਦੀਪ ਸਿੰਘ, ਚਰਨਜੀਤ ਸਿੰਘ ਆਦਿ ਹਾਜ਼ਰ ਸਨ।




