ਅਪਰਾਧਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ
ਐੱਨ ਆਰ ਆਈ ਸਰਬ ਸਾਂਝੀ ਸਭਾ ਕੜਿਆਲ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਕੜਿਆਲ ਦੇ ਕਮਰਿਆਂ ਨੂੰ ਨਵੇਂ ਲੋਹੇ ਦੇ ਦਰਵਾਜ਼ੇ, ਬਾਰੀਆਂ ਅਤੇ ਜਾਲੀਆਂ ਦਾਨ ਕੀਤੀਆਂ ਗਈਆਂ।

ਧਰਮਕੋਟ 2 ਜੂਨ ( ਚਰਨਜੀਤ ਸਿੰਘ) ਐੱਨ ਆਰ ਆਈ ਸਰਬ ਸਾਂਝੀ ਸਭਾ ਕੜਿਆਲ ਵੱਲੋਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਤਿੰਨ ਕਮਰਿਆਂ ਨੂੰ ਨਵੇਂ ਲੋਹੇ ਦੇ ਦਰਵਾਜ਼ੇ , ਬਾਰੀਆਂ ਅਤੇ ਸਕੂਲ ਦੇ ਸਾਰੇ ਕਮਰਿਆਂ ਦੀਆਂ ਬਾਰੀਆਂ ਨੂੰ ਜਾਲੀਆਂ ਲਗਵਾ ਕੇ ਦਿੱਤੀਆਂ ਗਈਆਂ। ਇਸ ਕਾਰਜ ਲਈ ਸਕੂਲ ਦੇ ਪ੍ਰਿੰਸੀਪਲ ਮੈਡਮ ਰੁਬਿੰਦਰ ਕੌਰ ਅਤੇ ਸਮੂਹ ਸਟਾਫ ਵੱਲੋਂ ਐੱਨ ਆਈ ਸਰਬ ਸਾਂਝੀ ਸਭਾ ਕੜਿਆਲ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਤੇ ਸੰਸਥਾ ਦੇ ਪ੍ਰਧਾਨ ਸਰਦਾਰ ਬਲਦੇਵ ਸਿੰਘ, ਖਜਾਨਚੀ ਡਾਕਟਰ ਗੁਰਪ੍ਰੀਤ ਸਿੰਘ ਲਾਡੀ, ਸਰਪੰਚ ਰੁਪਿੰਦਰਜੀਤ ਸਿੰਘ ਧਾਲੀਵਾਲ ਅਤੇ ਸੰਸਥਾ ਦੇ ਸਮੂਹ ਮੈਂਬਰ ਅਤੇ ਸਕੂਲ ਦਾ ਸਟਾਫ ਮਾਸਟਰ ਅਮਨਦੀਪ ਸਿੰਘ, ਗੁਰਮੀਤ ਸਿੰਘ , ਭਰਪੂਰ ਸਿੰਘ, ਬਲਵਿੰਦਰ ਸਿੰਘ ,ਕਿਰਨਾ ਦੇਵੀ , ਤਰਸੇਮ ਕੌਰ , ਕਮਲਜੀਤ ਕੌਰ , ਇੰਦੂ ਗੁਪਤਾ ਅਤੇ ਮੈਡਮ ਨਾਜ਼ੀਆ ਹਾਜ਼ਰ ਸਨ।