WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਰਾਜਰਾਜਨੀਤੀਵਪਾਰ

ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਪ੍ਰੇਰਨ ਦੇ ਯਤਨਾਂ ਨੂੰ ਬੂਰ ਪੈਣ ਲੱਗਾ

23 ਕਿਸਾਨਾਂ ਨੂੰ ਮੁਹੱਈਆ ਕਰਵਾਈ ਲੋੜੀਂਦੀ ਮਸ਼ੀਨਰੀ, ਕਿਸਾਨਾਂ ਨੇ ਪਰਾਲੀ ਸਾੜਨ ਤੋਂ ਕੀਤੀ ਤੌਬਾ ,ਕਈ ਥਾਂ ਫਾਇਰ ਬ੍ਰਿਗੇਡ ਦੀ ਸਹਾਇਤਾ ਨਾਲ ਖੇਤਾਂ ਵਿੱਚ ਲੱਗੀ ਅੱਗ ਬੁਝਾਈ

WhatsApp Image 2022-05-20 at 2.57.41 PM
WhatsApp Image 2023-03-28 at 1.44.51 PM (1)
WhatsApp Image 2024-08-10 at 7.15.30 PM (4)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10
ਮੋਗਾ, 17 ਨਵੰਬਰ (Charanjit Singh) – ਜ਼ਿਲ੍ਹਾ ਮੋਗਾ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਵੱਖ ਵੱਖ ਤਰੀਕਿਆਂ ਨਾਲ ਜਾਗਰੂਕ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਘਰ ਘਰ ਅਤੇ ਖੇਤ ਖੇਤ ਜਾ ਕੇ ਪ੍ਰੇਰਨ ਦੇ ਯਤਨਾਂ ਨੂੰ ਹੁਣ ਬੂਰ ਪੈਣ ਲੱਗਾ ਹੈ। ਇਹਨਾਂ ਯਤਨਾਂ ਤਹਿਤ ਹੀ ਅੱਜ ਕੁੱਲ 23 ਕਿਸਾਨਾਂ ਨੂੰ ਪਰਾਲੀ ਦੇ ਉਚਿਤ ਪ੍ਰਬੰਧਨ ਹਿੱਤ ਲੋੜੀਂਦੀ ਮਸ਼ੀਨਰੀ ਬਿਲਕੁਲ ਮੁਫ਼ਤ ਮੁਹੱਈਆ ਕਰਵਾਈ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਹਰੀਸ਼ ਨਈਅਰ ਨੇ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ  ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਆਦੇਸ਼ ਉੱਤੇ ਨਿਯੁਕਤ ਕੀਤੇ ਗਏ ਨੋਡਲ ਅਫ਼ਸਰਾਂ ਵੱਲੋ ਕੀਤੀ ਗਈ ਰਿਪੋਰਟ ਦੇ ਆਧਾਰ ਅਤੇ ਕਿਸਾਨਾਂ ਦੀ ਮੰਗ ਉੱਤੇ ਬਿਨਾ ਕਿਰਾਏ ਤੋਂ ਪਿੰਡ ਕੋਟ ਮੁਹੰਮਦ ਖਾਂ  ਵਿਖੇ ਛੇ ਏਕੜ ਵਿੱਚ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਗਈ, ਪਿੰਡ ਗਗੜਾ ਵਿਖੇ ਚਾਰ ਏਕੜ ਵਿੱਚ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਗਈ, ਧਰਮਕੋਟ ਵਿਖੇ ਪੰਜ ਏਕੜ ਵਿਚ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਹੈ ਅਤੇ ਪਿੰਡ ਮੰਗੇ ਵਾਲਾ ਵਿਖੇ 10 ਏਕੜ ਵਿੱਚ ਬੇਲਰ ਨਾਲ ਪਰਾਲੀ ਦੀਆ ਗਾਠਾਂ ਬਣਾਈਆਂ , ਮੇਹਸਰੀ ਵਿਖੇ ਤਵੀਆਂ ਨਾਲ 3 ਏਕੜ, ਖੁਖਰਾਣਾ ਵਿਖੇ 2 ਏਕੜ ਰੋਟਾਵੇਟਰ ਨਾਲ ਵਹਾਈ, ਅਜੀਤਵਾਲ ਵਿਖੇ 7 ਏਕੜ ਬੇਲਰ ਨਾਲ ਗਾਠਾਂ ਬਣਾਈਆਂ, ਰਾਮਾ ਪਿੰਡ ਵਿਚ 3 ਕਿਲੇ ਬੱਧਨੀ ਸਭਾ ਵਿਚੋਂ ਬੇਲਰ ਭੇਜਿਆ। ਇਸੇ ਤਰ੍ਹਾਂ ਪਿੰਡ ਮਾਣੂਕੇ ਵਿਚ 8 ਕਿਲੇ ਬੇਲਰ ਨਾਲ ਗੱਠਾਂ ਬਣਾਈਆਂ। ਇਸੇ ਤਰ੍ਹਾਂ ਪਿੰਡ ਥਰਾਜ ਵਿਚ ਵੀ ਮਾਣੂਕੇ ਸਭਾ ਤੋੰ ਬੇਲਰ ਭੇਜ ਕੇ 6 ਕਿਲੇ ਦੀਆ ਗੱਠਾਂ ਬਣਾਈਆਂ ਗਈਆਂ ਹਨ।
ਸ਼੍ਰੀ ਹਰੀਸ਼ ਨਈਅਰ ਨੇ ਦੱਸਿਆ ਕਿ ਕਿਸਾਨਾਂ ਨੂੰ ਖੇਤ ਖੇਤ ਅਤੇ ਘਰ ਘਰ ਜਾ ਕੇ ਪ੍ਰੇਰਨ ਦੇ ਯਤਨ ਕੀਤੇ ਜਾ ਰਹੇ ਹਨ ਜਿਸ ਦੇ ਨਤੀਜੇ ਵਜੋਂ ਹੁਣ ਕਿਸਾਨਾਂ ਵੱਲੋਂ ਪਰਾਲੀ ਸਾੜਨ ਤੋਂ ਤੌਬਾ ਕੀਤੀ ਜਾ ਰਹੀ ਹੈ। ਸ਼੍ਰੀ ਨਈਅਰ ਨੇ ਕਿਹਾ ਕਿ ਸਰਕਾਰੀ ਅਮਲੇ ਵੱਲੋਂ ਕੁਝ ਜਗ੍ਹਾ ਉੱਤੇ ਕਿਸਾਨਾਂ ਦੀ ਸਹਿਮਤੀ ਨਾਲ ਕਈ ਥਾਂ ਫਾਇਰ ਬ੍ਰਿਗੇਡ ਦੀ ਸਹਾਇਤਾ ਨਾਲ ਖੇਤਾਂ ਵਿੱਚ ਲੱਗੀ ਅੱਗ ਬੁਝਾਈ ਵੀ ਗਈ ਹੈ। ਉਹਨਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਧਰਤੀ, ਵਾਤਾਵਰਨ ਅਤੇ ਮਨੁੱਖੀ ਜਾਨਾਂ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਸਾਥ ਦੇਣ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ।
Fast News Punjab

Related Articles

Back to top button