WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
Mogaਸਿੱਖਿਆਤਾਜਾ ਖਬਰਾਂਫੋਟੋ ਗੈਲਰੀਰਾਜਨੀਤੀ

ਈਟੀਟੀ ਸਿਖਾਂਦਰੂ ਅਧਿਆਪਕਾਂ ਦੀ ਦੋ ਰੋਜ਼ਾ ਟੀਚਿੰਗ ਪ੍ਰੈਕਟਿਸ ਸਮਾਪਤ ਸਿਮਰਜੀਤ ਕੌਰ

WhatsApp Image 2022-05-20 at 2.57.41 PM
WhatsApp Image 2023-03-28 at 1.44.51 PM (1)
WhatsApp Image 2024-08-10 at 7.15.30 PM (4)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

 

ਮੋਗਾ 20/09/2021( Charanjit Singh )
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਡਾ ਵਰਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਗੁਰਪ੍ਰੀਤ ਕੌਰ ਅਤੇ ਪ੍ਰਿੰਸੀਪਲ ਡਾਇਟ ਸਿਮਰਜੀਤ ਕੌਰ ਦੀ ਸੁਚੱਜੀ ਅਗਵਾਈ ਹੇਠ ਅੱਜ ਸਥਾਨਕ ਡਾਇਟ ਮੋਗਾ ਵਿਖੇ ਇਕ ਮਹੱਤਵਪੂਰਨ ਦੋ ਰੋਜ਼ਾ ਟਰੇਨਿੰਗ ਸੈਸ਼ਨ ਦੇ ਆਖਰੀ ਦਿਨ ਲੈਕਚਰਰ ਡਾਇਟ ਡਾ ਰਾਜਬਿੰਦਰ ਸਿੰਘ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਕੋਆਰਡੀਨੇਟਰ ਮਨਮੀਤ ਸਿੰਘ ਰਾਏ , ਸਹਾਇਕ ਕੋਆਰਡੀਨੇਟਰ ਬਲਦੇਵ ਰਾਮ ਅਤੇ ਸੋਸ਼ਲ ਮੀਡੀਆ ਕੁਆਰਡੀਨੇਟਰ ਹਰਸ਼ ਕੁਮਾਰ ਗੋਇਲ ਵੱਲੋਂ ਵਿੱਦਿਅਕ ਵਰ੍ਹੇ 2019-2021 ਲਈ ਜ਼ਿਲ੍ਹਾ ਮੋਗਾ ਦੇ ਸਵੈ ਵਿੱਤੀ ਪ੍ਰਬੰਧਨ ਅਧੀਨ ਆਉਂਦੇ ਕਾਲਜਾਂ ਵਿੱਚ ਦੋ ਸਾਲਾ ਕੋਰਸ ਕਰ ਰਹੇ ਸਿਖਾਂਦਰੂ ਅਧਿਆਪਕਾਂ ਨੂੰ ਨੈਸ ਸਬੰਧੀ ਟਰੇਨਿੰਗ ਮੁਹੱਈਆ ਕਰਵਾਈ ਗਈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾਇਟ ਪ੍ਰਿੰਸੀਪਲ ਸਿਮਰਜੀਤ ਕੌਰ ਨੇ ਦੱਸਿਆ ਕਿ ਇਹ ਟ੍ਰੇਨਿੰਗ ਮੋਗਾ ਜ਼ਿਲ੍ਹੇ ਦੇ ਵੱਖ ਵੱਖ ਕਾਲਜਾਂ ਵਿੱਚ ਈਟੀਟੀ ਕਰ ਰਹੇ ਸਿਖਾਂਦਰੂ ਅਧਿਆਪਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਟੀਚਿੰਗ ਪ੍ਰੈਕਟਿਸ ਦੌਰਾਨ ਲਾਭਕਾਰੀ ਸਿੱਧ ਹੋਵੇਗੀ। ਇਸ ਵਿੱਚ ਡਾਇਟਾਂ ਤੋਂ ਅਲਾਵਾ ਪ੍ਰਾਈਵੇਟ ਕਾਲਜਾਂ ਤੋਂ ਈਟੀਟੀ ਕਰ ਰਹੇ ਸਮੂਹ ਸਿਖਾਂਦਰੂ ਅਧਿਆਪਕ ਸ਼ਿਰਕਤ ਕਰ ਰਹੇ ਹਨ।ਜਿਨ੍ਹਾਂ ਨੂੰ ਚੌਵੀ ਸਤੰਬਰ ਵਾਲੇ ਦਿਨ ਵਿਭਾਗੀ ਨਿਯਮਾਂ ਅਨੁਸਾਰ ਸਕੂਲ ਸਟੇਸ਼ਨ ਅਲਾਟ ਕਰ ਦਿੱਤੇ ਜਾਣਗੇ
ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਕੋਆਰਡੀਨੇਟਰ ਮਨਮੀਤ ਸਿੰਘ ਰਾਏ ਨੇ ਦੱਸਿਆ ਕਿ ਇਸ ਸੰਬੰਧੀ ਪਡ਼੍ਹੋ ਪੰਜਾਬ ਪਡ਼੍ਹਾਓ ਪੰਜਾਬ ਟੀਮ ਦੇ ਬਿਹਤਰੀਨ ਰਿਸੋਰਸ ਪਰਸਨ ਦੀ ਡਿਊਟੀ ਲਗਾਈ ਗਈ ਸੀ ਅਤੇ ਉਨ੍ਹਾਂ ਦੀ ਟੀਮ ਦੁਆਰਾ ਆਧੁਨਿਕ ਤਕਨੀਕਾਂ, ਵਿਧੀਆਂ ਅਤੇ ਸਾਧਨਾਂ ਰਾਹੀਂ ਇਨ੍ਹਾਂ ਸਿਖਾਂਦਰੂ ਅਧਿਆਪਕਾਂ ਨੂੰ ਭਵਿੱਖ ਲਈ ਤਿਆਰ ਕੀਤਾ ਜਾਵੇਗਾ। ਇਸ ਮੌਕੇ ਆਪਣੇ ਸੰਬੋਧਨ ਵਿਚ ਸਹਾਇਕ ਕੋਆਰਡੀਨੇਟਰ ਬਲਦੇਵ ਰਾਮ ਨੇ ਕਿਹਾ ਕਿ ਡਾਇਟ ਮੋਗਾ ਦੇ ਅਧੀਨ ਆਉਂਦੀਆਂ ਇਹ ਟ੍ਰੇਨਿੰਗਾਂ ਇਨ੍ਹਾਂ ਸਿਖਾਂਦਰੂ ਅਧਿਆਪਕਾਂ ਲਈ ਅਤਿਅੰਤ ਲਾਹੇਵੰਦ ਸਿੱਧ ਹੋਣਗੀਆਂ ।ਉਨ੍ਹਾਂ ਸਵੈ ਵਿੱਤੀ ਪ੍ਰਬੰਧਨ ਆਧਾਰਤ ਕਾਲਜਾਂ ਦੇ ਮੁਖੀਆਂ ਨੂੰ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੌ ਪ੍ਰਤੀਸ਼ਤ ਵਿਦਿਆਰਥੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਧੰਨਵਾਦ ਕੀਤਾ । ਇਸ ਮੌਕੇ ਸਹਾਇਕ ਕੋਆਰਡੀਨੇਟਰ ਪਡ਼੍ਹੋ ਪੰਜਾਬ ਪਡ਼੍ਹਾਓ ਪੰਜਾਬ ਬਲਦੇਵ ਰਾਮ ਅਤੇ ਮੀਡੀਆ ਕੁਆਰਡੀਨੇਟਰ ਹਰਸ਼ ਕੁਮਾਰ ਗੋਇਲ,ਸਵਰਨਜੀਤ ਸਿੰਘ , ਮਨਜੀਤ ਸਿੰਘ , ਮਨੂੰ ਸ਼ਰਮਾ ਗੁਰਤੇਜ ਸਿੰਘ , ਗੁਰਮੁੱਖ ਸਿੰਘ , ਜੈ ਇੰਦਰਪਾਲ ਸਿੰਘ ਨੇ ਨੈਸ ਪ੍ਰੀਖਿਆ ਸਬੰਧੀ ਵਿਸਤਾਰ ਪੂਰਵਕ ਜਾਣਕਾਰੀ ਦਿੰਦਿਆਂ ਆਪਣੇ ਵਿਚਾਰ ਸਾਂਝੇ ਕੀਤੇ ।

Fast News Punjab

Related Articles

Back to top button