ਆਜ਼ਾਦੀ ਕਾ ਅੰਮਿ੍ਰਤ ਮਹੋਤਸਵ ਤਹਿਤ ਬਾਗਬਾਨੀ ਵਿਭਾਗ ਵੱਲੋਂ ਜਾਗਰੂਕਤਾ ਸੈਮੀਨਾਰ ਆਯੋਜਿਤ

ਮੋਗਾ, 6, ਜੂਨ (ਚਰਨਜੀਤ ਸਿੰਘ): ਜ਼ਿਲਾ ਪ੍ਰਸ਼ਾਸ਼ਨ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲਾ ਮੋਗਾ ਨਾਲ ਸਬੰਧਤ ਸਮੂਹ ਵਿਭਾਗਾਂ ਵੱਲੋਂ ਆਜ਼ਾਦੀ ਕਾ ਅੰਮਿ੍ਰਤ ਮਹੋਤਸਵ ਤਹਿਤ ਵੱਖ ਵੱਖ ਵਿਭਾਗੀ ਗਤੀਵਿਧੀਆਂ ਰੋਜ਼ਾਨਾ ਚਲਾਈਆਂ ਜਾ ਰਹੀਆਂ ਹਨ ਤਾਂ ਕਿ ਆਮ ਲੋਕਾਂ ਨੂੰ ਸਰਕਾਰੀ ਵਿਭਾਗਾਂ ਦੀਆਂ ਲੋਕ ਪੱਖੀ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਮਿਲ ਸਕੇ ਅਤੇ ਇਨਾਂ ਸਕੀਮਾਂ ਪ੍ਰਤੀ ਉਹ ਜਾਗਰੂਕ ਹੋ ਸਕਣ।
ਇਸੇ ਲੜੀ ਤਹਿਤ ਅੱਜ ਬਾਗਬਾਨੀ ਵਿਭਾਗ ਮੋਗਾ ਦੁਆਰਾ ਬਲਾਕ ਮੋਗਾ ਦੇ ਪਿੰਡ ਨਿਧਾਂਵਾਲਾ ਦੇ ਸਕੂਲ ਵਿੱਚ ਪੌਦੇ ਲਗਾਏ। ਇਸ ਤੋਂ ਇਲਾਵਾ ਪਿੰਡ ਇੱਜਤਵਾਲ ਅਤੇ ਇੰਦਰਗੜ੍ਹ ਵਿੱੱਚ ਸੈਮੀਨਾਰ ਆਯੋਜਿਤ ਕਰਕੇ ਇੱਥੋਂ ਦੇ ਲੋਕਾਂ ਨੂੰ ਬਾਗਬਾਨੀ ਸਬਸਿਡੀ ਸਕੀਮ, ਪਪੀਤੇ ਦੀ ਖੇਤੀ,ਝੋਨੇ ਦੀ ਸਿੱਧੀ ਬਿਜਾਈ ਦੇ ਲਾਭ ਤੇ ਹੋਰ ਸਬਸਿਡੀ ਸਕੀਮਾਂ ਬਾਰੇ ਜਾਗਰੂਕ ਕੀਤਾ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਬਾਗਬਾਨੀ ਸ੍ਰੀ ਮਲਕੀਤ ਸਿੰਘ ਪੜੈਣ ਨੇ ਦੱਸਿਆ ਕਿ ਇਨਾਂ ਜਾਗਰੂਕਤਾ ਸੈਮੀਨਾਰਾਂ ਵਿੱਚ ਉਨਾਂ ਦੇ ਦਫ਼ਤਰ ਦੇ ਮਾਹਰ ਸਟਾਫ਼ ਵੱਲੋਂ ਬਾਗਬਾਨੀ ਕਿੱਤੇ ਨਾਲ ਜੁੜਨ ਦੇ ਫਾਇਦੇ ਅਤੇ ਇਸਦੀਆਂ ਵੱਖ ਵੱਖ ਲੋਕ ਭਲਾਈ ਸਕੀਮਾਂ, ਫਲਾਂ ਅਤੇ ਸਬਜੀਆਂ ਉੱਪਰ ਲੱਗਣ ਵਾਲੇ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਸਬੰਧੀ ਜਾਣਕਾਰੀ ਸਾਂਝੀ ਕੀਤੀ।




