ਬਿਨਾਂ ਸ਼ੱਕ, ਬਾਬਾ ਹਰਦੇਵ ਸਿੰਘ ਜੀ ਦੀ ਦੈਵੀ ਸ਼ਵੀ ਹਰ ਸ਼ਰਧਾਲੂ ਦੇ ਅੰਤਰਮਨ ਵਿੱਚ ਇੱਕ ਅਮਿੱਟ ਸਮ੍ਰਿਤੀ ਬਣ ਚੁੱਕੀ ਹੈ। ਉਨ੍ਹਾਂ ਦੇ ਅਣਗਿਣਤ ਉਪਕਾਰਾਂ ਲਈ ਸੰਪੂਰਨ ਨਿਰੰਕਾਰੀ ਜਗਤ ਸਦਾ ਰਿਣੀ ਰਹੇਗਾ।
ਨਿਰੰਕਾਰੀ ਸ਼ਰਧਾਲੂਆਂ ਵੱਲੋਂ ਸਮਰਪਣ ਦਿਵਸ 'ਤੇ*

ਮੋਗਾ, 14 ਮਈ 2025:-* ਸੰਤ ਨਿਰੰਕਾਰੀ ਮਿਸ਼ਨ ਵੱਲੋਂ ਸਮਰਪਣ ਦਿਵਸ ਦੇ ਮੌਕੇ ‘ਤੇ ਯੁਗਦ੍ਰਿਸ਼ਟਾ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੀ ਪਾਵਨ ਯਾਦ ਵਿੱਚ ਇੱਕ ਭਾਵੁਕ ਵਰਚੁਅਲ ਸੰਤ ਸਮਾਗਮ ਦਾ ਆਯੋਜਨ ਕੀਤਾ ਗਿਆ। ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਜੀ ਦੀ ਪਾਵਨ ਰਹਿਨੁਮਾਈ ਵਿੱਚ ਆਯੋਜਿਤ ਇਸ ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂਆਂ ਨੇ ਆਨਲਾਈਨ ਹਿੱਸਾ ਲਿਆ।
ਸੰਤ ਨਿਰੰਕਾਰੀ ਭਵਨ ਬ੍ਰਾਂਚ ਮੋਗਾ ਦੇ ਸੰਜੋਯਾਕ ਰਾਕੇਸ਼ ਕੁਮਾਰ ਲੱਕੀ ਨੇ ਦੱਸਿਆ ਕਿ ਸਮਰਪਣ ਦਿਵਸ ਦੇ ਮੌਕੇ ‘ਤੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਵਰਚੁਅਲ ਸਤਿਸੰਗ ਵਿੱਚ ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦਾ ਜੀਵਨ ਹਰ ਪਲ ਪਿਆਰ, ਤਿਆਗ, ਸੇਵਾ ਅਤੇ ਸਿੱਖਿਆਵਾਂ ਨਾਲ ਭਰਪੂਰ ਸੀ। ਅਜਿਹਾ ਹੀ ਭਗਤੀ ਸਮਰਪਣ ਵਾਲਾ ਜੀਵਨ ਸਾਡੇ ਸਭ ਦਾ ਹੋਵੇ। ਇਹ ਸਮਰਪਣ ਸਿਰਫ਼ ਸ਼ਬਦਾਂ ਤੱਕ ਸੀਮਿਤ ਨਾ ਰਹੇ, ਸਗੋਂ ਜੀਵਨ ਦੇ ਵਿਵਹਾਰ ਵਿੱਚ ਉਤਰੇ।
ਸਤਿਗੁਰੂ ਮਾਤਾ ਜੀ ਨੇ ਸਪੱਸ਼ਟ ਕੀਤਾ ਕਿ ਸੱਚਾ ਸਤਿਕਾਰ ਅਤੇ ਪਿਆਰ ਸਿਰਫ਼ ਬੋਲਾਂ ਨਾਲ ਨਹੀਂ, ਸਗੋਂ ਕਰਮਾਂ ਨਾਲ ਪ੍ਰਗਟ ਹੁੰਦਾ ਹੈ। ਜੇ ਅਸੀਂ ਬਾਬਾ ਜੀ ਦੀਆਂ ਸਿੱਖਿਆਵਾਂ ਨੂੰ ਸਿਰਫ਼ ਸੋਸ਼ਲ ਮੀਡੀਆ ਤੱਕ ਸੀਮਿਤ ਰੱਖਦੇ ਹਾਂ, ਤਾਂ ਇਹ ਸੱਚਾ ਸਮਰਪਣ ਨਹੀਂ। ਸਮਰਪਣ ਦਾ ਅਸਲ ਰੂਪ ਉਦੋਂ ਪ੍ਰਗਟ ਹੁੰਦਾ ਹੈ ਜਦੋਂ ਅਸੀਂ ਅੰਦਰ ਝਾਤ ਮਾਰੀਏ ਅਤੇ ਆਤਮ ਮੰਥਣ ਕਰੀਏ ਕਿ ਕੀ ਅਸੀਂ ਸੱਚਮੁੱਚ ਨਿਮਰਤਾ, ਮੁਆਫੀ ਅਤੇ ਪਿਆਰ ਵਰਗੇ ਗੁਣਾਂ ਨੂੰ ਜੀ ਰਹੇ ਹਾਂ? ਉਨ੍ਹਾਂ ਨੇ ਸਾਧ ਸੰਗਤ ਨੂੰ ਜੀਵਨ ਦੇ ਹਰ ਪਹਿਲੂ ‘ਤੇ ਮਹੱਤਤਾ ਦਿੱਤੀ।
ਸਮਰਪਣ ਦਿਵਸ ਸਿਰਫ਼ ਇੱਕ ਤਾਰੀਕ ਨਹੀਂ, ਸਗੋਂ ਇਹ ਮੌਕਾ ਹੈ ਇਹ ਸੋਚਣ ਦਾ ਕਿ ਕੀ ਅਸੀਂ ਸੱਚਮੁੱਚ ਆਪਣੇ ਜੀਵਨ ਨੂੰ ਇਨ੍ਹਾਂ ਸਿੱਖਿਆਵਾਂ ਨਾਲ ਜੋੜ ਪਾਏ ਹਾਂ? ਪਿਆਰ, ਏਕਤਾ, ਮਨੁੱਖਤਾ ਅਤੇ ਨਿਮਰਤਾ ਨੂੰ ਆਪਣੇ ਅੰਦਰ ਵਸਾ ਕੇ ਹੀ ਅਸੀਂ ਇਸ ਦਿਵਸ ਨੂੰ ਸਾਰਥਕ ਬਣਾ ਸਕਦੇ ਹਾਂ। ਇਹੀ ਬਾਬਾ ਜੀ ਪ੍ਰਤੀ ਸੱਚਾ ਸਤਿਕਾਰ ਅਤੇ ਸਮਰਪਣ ਹੋਵੇਗਾ।
ਸਤਿਗੁਰੂ ਮਾਤਾ ਜੀ ਨੇ ਸਤਿਕਾਰਯੋਗ ਅਵਨੀਤ ਜੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਇੱਕ ਸੱਚਾ ਗੁਰਸਿੱਖ ਦੱਸਿਆ, ਜਿਨ੍ਹਾਂ ਨੇ ਆਪਣੇ ਆਚਰਣ ਨਾਲ ਸਮਰਪਣ ਦੀ ਮਿਸਾਲ ਪੇਸ਼ ਕੀਤੀ।
ਸਮਰਪਣ ਦਿਵਸ ਦੇ ਮੌਕੇ ‘ਤੇ, ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਕਰ-ਕਮਲਾਂ ਦੁਆਰਾ ‘ਹਰਦੇਵ ਵਚਨਾਮ੍ਰਿਤ’ ਕਿਤਾਬ ਦਾ ਉਦਘਾਟਨ ਕੀਤਾ ਗਿਆ। ਇਹ ਇੱਕ ਸਟੀਕ ਅਤੇ ਮਹੱਤਵਪੂਰਨ ਸੰਗ੍ਰਹਿ ਹੈ, ਜਿਸ ਵਿੱਚ ਯੁਗਦ੍ਰਿਸ਼ਟਾ ਬਾਬਾ ਹਰਦੇਵ ਸਿੰਘ ਜੀ ਦੇ ਪਾਵਨ ਵਿਚਾਰ, ਉਪਦੇਸ਼ ਅਤੇ ਸਤਿਸੰਗ ਵਚਨਾਂ ਨੂੰ ਸੰਯੋਜਿਤ ਕੀਤਾ ਗਿਆ ਹੈ।‘ਹਰਦੇਵ ਵਚਨਾਮ੍ਰਿਤ’ ਸਿਰਫ਼ ਇੱਕ ਕਿਤਾਬ ਨਹੀਂ, ਸਗੋਂ ਉਹ ਆਤਮਿਕ ਅੰਮ੍ਰਿਤ ਹੈ ਜੋ ਪਾਠਕ ਨੂੰ ਬਾਬਾ ਜੀ ਦੀਆਂ ਸਿੱਖਿਆਵਾਂ ਦੀ ਡੂੰਘਾਈ ਨਾਲ ਜੋੜਦਾ ਹੈ।
ਬਿਨਾਂ ਸ਼ੱਕ, ਬਾਬਾ ਹਰਦੇਵ ਸਿੰਘ ਜੀ ਦੀ ਦੈਵੀ ਸ਼ਵੀ ਹਰ ਸ਼ਰਧਾਲੂ ਦੇ ਅੰਤਰਮਨ ਵਿੱਚ ਇੱਕ ਅਮਿੱਟ ਸਮ੍ਰਿਤੀ ਬਣ ਚੁੱਕੀ ਹੈ। ਉਨ੍ਹਾਂ ਦੇ ਅਣਗਿਣਤ ਉਪਕਾਰਾਂ ਲਈ ਸੰਪੂਰਨ ਨਿਰੰਕਾਰੀ ਜਗਤ ਸਦਾ ਰਿਣੀ ਰਹੇਗਾ।
ਅੱਜ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ, ਬਾਬਾ ਜੀ ਦੀਆਂ ਸਿੱਖਿਆਵਾਂ ਨੂੰ ਅੱਗੇ ਵਧਾਉਂਦੇ ਹੋਏ ਬ੍ਰਹਮਗਿਆਨ ਦੀ ਜੋਤ ਨਾਲ ਮਨੁੱਖਤਾ ਨੂੰ ਪ੍ਰਕਾਸ਼ਮਾਨ ਕਰ ਰਹੇ ਹਨ l




