ਬਰਸਾਤ ਦੀ ਰੁੱਤ ਤੋ ਪਹਿਲਾਂ ਆਪਣੇ ਪਸ਼ੂਆਂ ਦੇ ਮੂੰਹਖੁਰ ਅਤੇ ਗਲਘੋਟੂ ਦੀ ਵੈਕਸੀਨ ਲਗਵਾ ਕੇ ਰੱਖਿਆ ਜਾਵੇ – ਡਿਪਟੀ ਡਾਇਰੈਕਟਰ ਪਸ਼ੂ ਪਾਲਣ

ਮੋਗਾ, 13 ਜੁਲਾਈ ( Charanjit Singh ) – ਡਾਕਟਰ ਹਰਵੀਨ ਕੌਰ, ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਮੋਗਾ ਨੇ ਦੱਸਿਆ ਕਿ ਬਰਸਾਤ ਦੀ ਰੁੱਤ ਤੋਂ ਪਹਿਲਾਂ ਆਪਣੇ ਪਸ਼ੂਆਂ ਦੇ ਮੂੰਹਖੁਰ ਅਤੇ ਗਲਘੋਟੂ ਦੀ ਵੈਕਸੀਨ ਲਗਵਾ ਕੇ ਰੱਖਿਆ ਜਾਵੇ ਜੋ ਕਿ ਵਿਭਾਗ ਪਾਸ 5/-ਰੂਪਏ ਪ੍ਰਤੀ ਖੁਰਾਕ ਦੇ ਹਿਸਾਬ ਨਾਲ ਲਗਾਈ ਜਾ ਰਹੀ ਹੈ।
ਉਹਨਾਂ ਕਿਹਾ ਕਿ ਅੱਜ ਕੱਲ ਮਨੁੱਖਾਂ ਵਾਂਗ ਦੁਧਾਰੂ ਪਸ਼ੂਆਂ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੀ ਘੱਟਦੀ ਜਾ ਰਹੀ ਹੈ।ਇਸ ਕਰਕੇ ਛੂਤ ਦੀਆਂ ਬਿਮਾਰੀਆਂ ਦਾ ਵਾਧਾ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ।
ਬਰੂਸੀਲੋਸਿਸ (ਤੂਅ ਜਾਣਾ) ਵਰਗੀ ਬਿਮਾਰੀ ਬਰੂਸੈਲਾ ਅਬੋਰਟਸ ਬੈਕਟੀਰੀਆ ਕਾਰਣ ਹੁੰਦੀ ਹੈ। ਜਿਵੇਂ ਕਿ ਗੱਭਣ ਪਸ਼ੂ ਦੇ ਅਖਰੀਲੇ ਤਿੰਨ ਮਹੀਨਿਆਂ ਵਿੱਚ ਫਲ ਸੁੱਟ ਦੇਣ, ਦੁਬਾਰਾ ਗਰਭ ਨਾ ਠਹਿਰਨਾ ਆਦਿ। ਜਿਹੜਾ ਪਸ਼ੂ ਇਸ ਬਿਮਾਰੀ ਤੋਂ ਪੀੜਤ ਹੋ ਜਾਂਦਾ ਹੈ, ਉਹ ਇਹ ਬਿਮਾਰੀ ਨਾਲ ਲੱਛਣ ਹੋਰ ਗਾਵਾਂ/ਮੱਝਾਂ ਨੂੰ ਵੀ ਦੇ ਦਿੰਦਾ ਹੈ।ਇੱਥੋਂ ਤੱਕ ਕਿ ਬਨਾਊਟੀ ਗਰਭਦਾਨ ਰਾਹੀਂ ਵੀ ਇਹ ਬਿਮਾਰੀ ਫੈਲ ਸਕਦੀ ਹੈ। ਜੇਕਰ ਧਿਆਨ ਨਾ ਰੱਖਿਆ ਜਾਵੇ ਤਾਂ ਇਸ ਬਿਮਾਰੀ ਦਾ ਖਤਰਾ ਵੈਟਰਨਰੀ ਸਟਾਫ ਅਤੇ ਪਸ਼ੂ ਪਾਲਕ ਨੂੰ ਵੀ ਰਹਿੰਦਾ ਹੈ।ਇਸ ਕਰਕੇ ਜਿਹੜਾ ਪਸ਼ੂ 7 ਮਹੀਨੇ ਤੇ ਇਸ ਬਿਮਾਰੀ ਦੇ ਲੱਛਣ ਦਿਖਾਉਦਾ ਹੈ ਉਸਦਾ ਖੂਨ ਲੈਬਾਰਟਰੀ ਤੋ ਟੈਸਟ ਕਰਵਾਕੇ ਬਾਕੀ ਵੱਗ ਤੋ ਅਲੱਗ ਕਰਨਾ ਹੁੰਦਾ ਹੈ।ਇਸ ਬਿਮਾਰੀ ਦਾ ਇਲਾਜ ਨਹੀ ਹੈ ਪਰ ਪਰਹੇਜ਼ ਦੇ ਤੌਰ ਤੇ ਛੋਟੀਆਂ ਕੱਟੀਆਂ ਅਤੇ ਵੱਛੀਆਂ ਨੂੰ 3 ਤੋਂ 8 ਮਹੀਨੇ ਦੀ ਉਮਰ ਵਿੱਚ ਵੈਕਸੀਨ ਲੱਗਦੀ ਹੈ ਅਤੇ ਸਾਰੀ ਉਮਰ ਲਈ ਪਸ਼ੂ ਇਹ ਬਿਮਾਰੀ ਤੋ ਬਚਾ ਸਕਦੇ ਹਾਂ। ਸਰਕਾਰੀ ਸੰਸਥਾਵਾਂ ਤੋਂ ਇਹ ਵੈਕਸੀਨ ਬਿਲਕੁਲ ਮੁਫਤ ਮਿਲਦੀ ਹੈ।





