ਇੰਡੀਅਨ ਵੈਟਰਨ ਆਰਗੇਨਾਈਜੇਸ਼ਨ ਮੋਗਾ ਵੱਲੋਂ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਿਰਕਤ ਕੀਤੀ ਗਈ|

ਮੋਗਾ 27/09/2021(ਬਿੱਕਰ ਸਿੰਘ , ਚਰਨਜੀਤ ਸਿੰਘ) ਦਿਨ ਸੋਮਵਾਰ ਨੂੰ ਸੰਯੁਕਤ ਮੋਰਚੇ ਵਲੋ ਭਾਰਤ ਬੰਦ ਦੇ ਸਮੇ ਮੋਗਾ ਦੇ ਡਗਰੂ ਦੇ ਨੇੜੇ ਧਰਨੇ ਵਿੱਚ ਇੰਡੀਅਨ ਵੈਟਰਨ ਆਰਗੇਨਾਈਜੇਸ਼ਨ ਜਿਲਾ ਮੋਗਾ ਵਲੋ ਸ਼ਿਰਕਤ ਕੀਤੀ | ਇਸ ਧਰਨੇ ਵਿੱਚ ਸ਼ਾਮਲ ਹੋਣ ਦੀ ਅਗਵਾਈ ਉਪ ਪ੍ਧਾਨ ਪੰਜਾਬ ਕੈਪਟਨ ਬਿੱਕਰ ਸਿੰਘ ਨੇ ਕੀਤੀ |ਉਨਾ ਨੇ ਲੰਮੇ ਸਮੇ ਤੋ ਚਲੇ ਆ ਰਹੇ ਕਿਸਾਨ ਸੰਯੁਕਤ ਮੋਰਚੇ ਨੂੰ ਲਗਾਤਾਰ ਜਾਰੀ ਰੱਖਣ ਦੀ ਅਪੀਲ ਕੀਤੀ | ਹੁਣ ਇਸ ਜੰਗ ਨੂੰ ਜਿੱਤਣ ਵਿਚ ਜਿਆਦਾ ਸਮਾ ਨਹੀ ਲੱਗੇਗਾ ਅਤੇ ਇਸ ਮੋਰਚੇ ਨੂੰ ਸ਼ਾਤਮਈ ਢੰਗ ਨਾਲ ਚਲਾਉਣ ਦੀ ਜਰੂਰਤ ਹੈ | ਬਹੁਤ ਜਲਦ ਇਹ ਕਾਲੇ ਕਾਨੂੰਨ ਰੱਦ ਹੋਣ ਦੀ ਖੁਸ਼ਖਬਰੀ ਮਿਲੇਗੀ ਪਰੰਤੂ ਸਾਨੂੰ ਇੱਕ ਮੁੱਠ ਰਹਿਣਾ ਚਾਹੀਦਾ ਹੈ | ਇਸ ਸਮੇ ਬੋਲਦੇ ਉਪ ਪ੍ਧਾਨ ਮੋਗਾ ਦੇ ਕੈਪਟਨ ਬਲਵਿੰਦਰ ਸਿੰਘ ਨੇ ਕਿਹਾ ਇਹ ਕਾਲੇ ਕਾਨੂੰਨ ਸਾਡੇ ਉੱਤੇ ਜਬਰਦਸਤੀ ਥੋਪੇ ਜਾ ਰਹੇ ਹਨ | ਇਹ ਸਰਕਾਰ ਸਾਡੀ ਗੱਲ ਕਿਉ ਨਹੀ ਸੁਣਦੀ | ਉਨਾ ਕਿਹਾ ਕਿ ਸਰਕਾਰ ਸਾਡੀਆ ਮੰਗਾ ਮੰਨੇ | ਇਹ ਮੰਗਾ ਨਹੀ ਇਹ ਸਾਡੇ ਹੱਕ ਹਨ | ਇਸ ਸਮੇ ਕੈਪਟਨ ਨਿਰਮਲ ਸਿੰਘ, ਸੂਬੇਦਾਰ ਮੇਜਰ ਤਰਸੇਮ ਸਿੰਘ, ਸੂਬੇਦਾਰ ਗੁਰਚਰਨ ਸਿੰਘ, ਸਤਨਾਮ ਸਿੰਘ, ਸੰਧੂਰਾ ਸਿੰਘ, ਸੁਖਦੇਵ ਸਿੰਘ, ਕੈਪਟਨ ਜੁਗਰਾਜ ਸਿੰਘ, ਕੈਪਟਨ ਜਸਵਿੰਦਰ ਸਿੰਘ, ਬਲਰਾਜ ਸਿੰਘ ਆਦਿ ਹਾਜਰ ਸਨ |




