ਮਾਹਵਾਰੀ ਬਾਰੇ ਜੱਚਾ ਬੱਚਾ ਵਾਰਡ ਵਿੱਚ ਜਾਗਰੂਕ ਕੀਤਾ ਗਿਆ।

ਮੋਗਾ 1/6/2022 (Charanjit Singh): ਬੇਟੀ ਹੋਈ ਹੈ ਵੱਡੀਤਾਂ ਖੁਸ਼ੀਆਂ ਕਿਉ ਨਾ ਵੱਧਣ ਦੇ ਬੈਨਰ ਅਧੀਨ ਲੜਕੀਆ ਲਈ ਜਾਗਰੂਕਤਾ ਪ੍ਰੋਗਰਾਮ ਜਿਲੇ ਸਰਕਾਰੀ ਸਿਹਤ ਸੰਸਥਾਵਾ ਉਪਰ ਕੀਤੇ ਗਏ। ਇਸ ਦੌਰਾਨ ਹੀ ਸਿਵਲ ਸਰਜਨ ਮੋਗਾ ਸਿਵਲ ਸਰਜਨ ਡਾ ਹਤਿੰਦਰ ਕੌਰ ਕਲੇਰ ਦੇ ਦਿਸ਼ਾ ਨਿਰਦੇਸਾ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਮੋਗਾ ਡਾ ਸੁਖਪ੍ਰੀਤ ਸਿੰਘ ਬਰਾੜ ਦੀ ਅਗਵਾਈ ਲਗਾਤਾਰ ਇੱਕ ਜਾਗਰੂਕਤਾ ਮਹਾਵਾਰੀ ਹਫਤਾ ਮਨਾਇਆ ਗਿਆ। ਇਸ ਮੌਕੇ ਸਿਵਲ ਹਸਪਤਾਲ ਦੇ ਜੱਚਾ ਬੱਚਾ ਵਾਰਡ ਵਿੱਚ ਗਰਭਵਤੀ ਮਹਿਲਾਵਾ ਅਤੇ ਨਵ ਜੰਮੇ ਵਾਲੀਆ ਮਾਵਾਂ ਨੂੰ ਸੀਨੀਅਰ ਨਰਸਿੰਗ ਇੰਚਾਰਜ ਰਣਜੀਤ ਕੌਰ ਨੇ ਕਿਹਾ ਨੇ ਕਿਹਾ ਕਿ ਲੜਕੀਆ ਨੂੰ ਜਾਗਰੂਕਤਾ ਹੋਣ ਦੀ ਜਰੂਰਤ ਹੈ ਅਤੇ ਲੜਕੀਆ ਨੂੰ ਮਾਹਵਾਰੀ ਦੇ ਦਿਨਾਂ ਤੋ ਸ਼ਰਮਾਉਣਾ ਨਹੀ ਚਾਹੀਦਾ ਉਸਨੂੰ ਸਾਫ ਸਫਾਈ ਅਤੇ ਸਵੱਛ ਸਾਧਨ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਮਹਾਵਾਰੀ ਆਉਣਾ ਜਾਂ ਮਾਹਵਾਰੀ ਆਉਣਾ ਖੂਨ ਅਤੇ ਟਿਸ਼ੂਆ ਦਾ ਵੱਗਣਾ ਹੈ। ਇਸਦਾ ਮਤਲਬ ਹੈ ਕਿ ਇੱਕ ਲੜਕੀ ਦਾ ਸਰੀਰ ਵੱਧ ਰਿਹਾ ਹੈ ਅਤੇ ਭਵਿਖ ਲਈ ਸਰੀਰਕ ਤੌਰ ਤੇ ਤਿਆਰ ਹੋ ਰਿਹਾ ਹੈ ਜਦੋ ਉਹ ਗਰਭਵਤੀ ਹੋਣ ਅਤੇ ਬੱਚਾ ਪੈਦਾ ਕਰਨ ਦਾ ਫੈਸਲਾ ਕਰ ਸਕਦੀ ਹੈ। ਇਸ ਮੌਕੇ ਪੁਨੀਤ ਕੌਰ ਨਰਸਿੰਗ ਅਫਸਰ ਨੇ ਕਿਹਾ ਕਿ ਇਹ ਇੱਕ ਕੁੜੀ ਦੇ ਸਰੀਰ ਵਿੱਚ ਇੱਕ ਆਮ ਪ੍ਰਕਿਆ ਹੈ ਅਤੇ ਇਸ ਵਿੱਚ ਚਿੰਤਾ, ਡਰ ਜਾਂ ਸ਼ਰਮ ਮਹਿਸੂਸ ਕਰਨ ਵਾਲੀ ਕੋਈ ਗੱਲ ਨਹੀ ਹੈ। ਲੜਕੀਆ ਨੂੰ ਆਪਣੀ ਸਾਫ ਸਫਾਈ ਵੱਲ ਸੰਪੂਰਨ ਧਿਆਨ ਦੇਣ ਦੀ ਲੋੜ ਹੈ। ਇਸ ਮੌਕੇ ਸਮੂਹ ਫੀਮੇਲ ਸਟਾਫ ਤੋ ਇਲਾਵਾ ਗਰਭਵਤੀ ਮਾਵਾ ਅਤੇ ਨਵਜੰਮੇ ਵਾਲੀਆ ਮਾਵਾਂ ਅਤੇ ਨਰਸਿੰਗ ਵਿਦਿਆਰਥਣਾ ਵੀ ਹਾਜਰ ਸਨ।




