ਪਹਿਲੀ ਖੁਰਾਕ ਦਾ ਟੀਕਾਕਰਨ ਲਗਭਗ 99 ਫੀਸਦੀ ਅਤੇ ਦੂਜੀ ਖੁਰਾਕ ਦਾ ਟੀਚਾ 77.50 ਫੀਸਦੀ ਹੋਇਆ ਪੂਰਾ
ਕੜਾਕੇ ਦੀ ਠੰਢ ਵਿੱਚ ਵੀ ਘਰ ਘਰ ਜਾ ਕੇ ਟੀਕਾਕਰਨ ਕਰਨ ਲੱਗੇ ਸਿਹਤ ਕਰਮੀ

ਮੋਗਾ, 18 ਜਨਵਰੀ (Charanjit Singh )
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਅਤੇ ਸਿਵਲ ਸਰਜਨ ਮੋਗਾ ਡਾਕਟਰ ਹਿਤਿੰਦਰ ਕੌਰ ਕਲੇਰ ਦੇ ਦਿਸ਼ਾ ਨਿਰਦਸ਼ਾਂ ਮੁਤਾਬਿਕ ਜ਼ਿਲ੍ਹਾ ਮੋਗਾ ਅੰਦਰ ਕਰੋਨਾ ਤੋਂ ਬਚਾਅ ਲਈ ਟੀਕਾਕਰਨ ਦੀ ਦਰ ਨੂੰ ਵਧਾਉਣ ਲਈ ਸਿਹਤ ਵਿਭਾਗ ਦਾ ਪੂਰਾ ਅਮਲਾ ਦਿਨ ਰਾਤ ਇੱਕ ਕਰ ਰਿਹਾ ਹੈ ਓਧਰ ਬਲਾਕ ਡਰੋਲੀ ਭਾਈ ਪੂਰੇ ਜ਼ਿਲ੍ਹੇ ਲਈ ਮਿਸ਼ਾਲ ਵਜੋਂ ਸਾਬਿਤ ਹੋ ਰਿਹਾ ਹੈ। ਸੀਨੀਅਰ ਮੈਡੀਕਲ ਅਫਸਰ ਡਰੋਲੀ ਭਾਈ ਡਾਕਟਰ ਇੰਦਰਵੀਰ ਗਿੱਲ ਨੇ ਆਪਣੇ ਖੇਤਰ ਦੀ ਪੂਰੀ ਵਿਉਤਬੰਦੀ ਕਰਕੇ ਇਕੱਲੇ ਇਕੱਲੇ ਨਾਗਰਿਕ ਦਾ ਟੀਕਾਕਰਨ ਕਰਨ ਦਾ ਤਹੱਈਆ ਕਰ ਚੁੱਕੇ ਹਨ।
ਬਲਾਕ ਡਰੋਲੀ ਭਾਈ ਦੇ ਸਿਹਤ ਕਰਮੀ ਕੜਾਕੇ ਦੀ ਸਰਦੀ ਵਿੱਚ ਫਰਜ਼ਾਂ ਦੀ ਬੁੱਕਲ ਮਾਰ ਕੇ ਘਰ ਘਰ ਜਾ ਕੇ ਟੀਕਾਕਰਨ ਕਰ ਰਹੇ ਹਨ।
ਇਸ ਬਾਰੇ ਜਾਣਕਰੀ ਸਾਂਝੀ ਕਰਦੇ ਹੋਏ ਐਸ ਐਮ ਓ ਡਾਕਟਰ ਗਿੱਲ ਨੇ ਦੱਸਿਆ ਕਿ ਓਹਨਾਂ ਦੀਆਂ ਟੀਮਾਂ ਨੇ ਪਹਿਲੀ ਖੁਰਾਕ ਦਾ ਟੀਕਾਕਰਨ ਲਗਭਗ 99 ਫੀਸਦੀ ਪੂਰਾ ਕਰ ਲਿਆ ਹੈ ਅਤੇ ਇੱਕ ਜਾਂ ਦੋ ਦਿਨ ਵਿੱਚ 100% ਟੀਚਾ ਪੂਰਾ ਕਰਨ ਵੱਲ ਵਧ ਰਹੀਆਂ ਹਨ। ਅਤੇ ਦੂਜੀ ਖੁਰਾਕ ਦਾ ਟੀਚਾ 77.50 % ਹੋ ਚੁੱਕਿਆ ਹੈ। ਓਹਨਾ ਦੀ ਟੀਮ ਵੱਲੋਂ ਪਹਿਲਾ ਕੈਂਪ ਲਗਾ ਕੇ ਟੀਕਾਕਰਨ ਕੀਤਾ ਗਿਆ ਫੇਰ ਪੈਰਾ ਮੈਡੀਕਲ ਸਟਾਫ ਅਤੇ ਆਸ਼ਾ ਵਰਕਰ ਦੇ ਸਖ਼ਤ ਮਿਹਨਤ ਨਾਲ ਪੂਰਾ ਡਾਟਾ ਅਤੇ ਲਿਸਟਾਂ ਤਿਆਰ ਕਰਕੇ ਇਕੱਲੇ ਇਕੱਲੇ ਯੋਗ ਵਸਨੀਕ ਦਾ ਟੀਕਾਕਰਨ ਕੀਤਾ ਗਿਆ ਹੈ। ਉਹਨਾਂ ਇਸਦਾ ਸਿਹਰਾ ਡਰੋਲੀ ਭਾਈ ਦੇ ਮਿਹਨਤੀ,ਸਿਰੜੀ ਤੇ ਸਮਾਜ ਪ੍ਰਤੀ ਜੁੰਮੇਵਾਰ ਸਟਾਫ਼ ਨੂੰ ਦਿੱਤਾ।




