ਰਾਸ਼ਟਰੀ ਸੁਰੱਖਿਅਤ ਮਾਂ ਦਿਵਸ ਮਨਾਇਆ।

ਮੋਗਾ ੧੧ ਅਪ੍ਰੈਲ ( ਚਰਨਜੀਤ ਸਿੰਘ ) ਪੰਜਾਬ ਸਰਕਾਰ ਦੀਆ ਹਦਾਇਤ ਮੁਤਾਬਕ ਅਤੇ ਸਿਵਲ ਸਰਜਨ ਮੋਗਾ ਡਾਕਟਰ ਹਤਿੰਦਰ ਕੌਰ ਕਲੇਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲੇ ਵਿੱਚ “ਰਾਸ਼ਟਰੀ ਸੁਰੱਖਿਅਤ ਮਾਂ ਦਿਵਸ” ਮਨਾਇਆ ਗਿਆ।
ਸਿਵਲ ਹਸਪਤਾਲ ਮੋਗਾ ਦੇ ਜਚਾ ਬੱਚਾ ਵਾਰਡ ਵਿਚ ਸੀਨੀਅਰ ਮੈਡੀਕਲ ਅਫਸਰ ਮੋਗਾ ਡਾਕਟਰ ਸੁਖਪ੍ਰੀਤ ਬਰਾੜ ਦੀ ਅਗਵਾਈ ਹੇਠ “ਰਾਸ਼ਟਰੀ ਸੁਰੱਖਿਅਤ ਮਾਂ ਦਿਵਸ” ਮਨਾਇਆ ਗਿਆ। ਇਸ ਮੌਕੇ ਡਾਕਟਰ ਨੀਰਜ ਭਗਤ ਗਾਇਨਕੋਲੋਜਿਸਟ ਸਿਵਲ ਹਸਪਤਾਲ ਮੋਗਾ ਨੇ ਆਪਣੇ ਵਿਚਾਰ ਗਰਭਵਤੀ ਮਹਿਲਾਵਾ ਅਤੇ ਨਵੇ ਜਨਮੇ ਬਚਿਆ ਦੀਆ ਮਾਵਾ ਨਾਲ ਸ਼ਾਝੇ ਕੀਤੇ। ਇਸ ਮੌਕੇ ਗਰਭਵਤੀ ਮਹਿਲਾਵਾ ਲਈ ਵਧੀਆ ਤੇ ਸਿਹਤਮੰਦ ਜੀਵਨ ਲਈ ਖੁਰਾਕ ਖਾਣ ਲਈ ਨੁਕਤੇ ਸ਼ਾਝੇ ਕੀਤੇ। ਇਸ ਮੌਕੇ ਅਮ੍ਰਿਤ ਪਾਲ ਸ਼ਰਮਾ ਜਿਲਾ ਮੀਡੀਆ ਕੋਆਰਡੀਨੇਟਰ ਕੌਮੀ ਸਿਹਤ ਮਿਸ਼ਨ ਨੇ ਦਸਿਆ ਕਿ ਸਿਹਤ ਵਿਭਾਗ ਵਲੋ ਲੋਕ ਭਲਾਈ ਸਕੀਮਾ ਜਨਨੀ ਸ਼ਿਸ਼ੂ ਸੁਰੱਖਿਆ ਅਤੇ ਮਮਤਾ ਦਿਵਸ ਤੋ ਇਲਾਵਾ ਗਰਭਵਤੀ ਮਾਵਾ ਅਤੇ ਨਵਜੰਮੇ ਬੱਚੇ ਦੀ ਖੁਰਾਕ ਬਾਰੇ ਜਾਣਕਾਰੀ ਅਤੇ ਹੋਰ ਵੀ ਸਕੀਮਾ ਅਤੇ ਸਰਕਾਰੀ ਹਸਪਤਾਲ ਵਿਚ ਡਲਿਵਰੀ ਬਿਲਕੁਲ ਮੁਫਤ ਹੈ।ਇਸ ਮੋਕੇ ਨਰਸਿੰਗ ਸਿਸਟਰ ਰਣਜੀਤ ਕੌਰ ਅਤੇ ਪੁਨੀਤ ਕੌਰ ਤੋ ਇਲਾਵਾ ਹੋਰ ਸਟਾਫ ਵੀ ਹਾਜ਼ਰ ਸਨ।




