ਸੰਤ ਨਿਰੰਕਾਰੀ ਮਿਸ਼ਨ ਨੇ ਲਗਾਇਆ ਕੋਵਿਡ-19 ਦਾ 10ਵਾਂ ਟੀਕਾਕਰਨ ਕੈਂਪ
150 ਸ਼ਹਿਰ ਨਿਵਾਸੀਆਂ ਨੇ ਕਰਵਾਇਆ ਟੀਕਾਕਰਨ

ਮੋਗਾ- ( ਚਰਨਜੀਤ ਸਿੰਘ) ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਜੀ ਦਾ ਸੰਦੇਸ਼ ਹੈ ਕਿ ਸਾਰਾ ਸੰਸਾਰ ਅਪਣਾ ਹੈ ਸਾਰੇ ਇਨਸਾਨ ਸਾਡੇ ਅਪਣੇ ਹੀ ਭਾਈ-ਭੈਣ ਹਨ ਅਤੇ ਸੱਭ ਦੀ ਭਲਾਈ ਕਰਨਾ ਸਾਡਾ ਪਹਿਲਾਂ ਕਰਮ ਹੈ। ਇਸੇ ਸੰਦੇਸ਼ ਨੂੰ ਮੁੱਖ ਰੱਖਦੇ ਹੋਏ ਪੂਰੇ ਭਾਰਤ ਦੇ ਸੰਤ ਨਿਰੰਕਾਰੀ ਭਵਨਾਂ ਵਿੱਚ ਕੋਵਿਡ-19 ਦੇ ਬਚਾਅ ਲਈ ਇਕ ਵਾਰ ਫਿਰ ਤੋਂ ਟੀਕਾਕਰਨ ਕੈਂਪਾਂ ਦੀ ਸ਼ੁਰੂਆਤ ਕੀਤੀ ਗਈ। ਇਸੇ ਲੜੀ ਤਹਿਤ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਮੋਗਾ ਸ਼ਹਿਰ ਦੇ ਪ੍ਰੀਤ ਨਗਰ ਦੇ ਸਤਿਸੰਗ ਭਵਨ ਵਿੱਚ 10ਵਾਂ ਕੈਂਪ ਲਗਾਇਆ ਗਿਆ।
ਇਸ ਅਵਸਰ ਤੇ ਸੰਤ ਨਿਰੰਕਾਰੀ ਭਵਨ ਮੋਗਾ ਦੇ ਸੰਯੋਜਕ ਰਕੇਸ਼ ਲੱਕੀ ਜੀ ਨੇ ਦੱਸਿਆ ਕਿ ਨਿਰੰਕਾਰੀ ਮਿਸ਼ਨ ਦੇ ਸੇਵਾਦਾਰ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਜੀ ਦੇ ਸੰਦੇਸ਼ ਅਤੇ ਅਸ਼ੀਰਵਾਦ ਨਾਲ ਮਾਨਵਤਾ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿੰਦੇ ਹਨ, ਜਿਵੇਂ ਜਰੂਰਤਮੰਦਾਂ ਨੂੰ ਰਾਸ਼ਨ ਵੰਡਣਾ, ਸ਼ਹਿਰ ਦੀਆਂ ਗਲੀਆਂ ਨੂੰ ਸੈਨੇਟਾਈਜ਼
ਕਰਨਾ, ਪੌਦੇ ਲਗਾਉਣਾ ਅਤੇ ਖੂਨਦਾਨ ਕੈਂਪ ਦਾ ਆਯੋਜਨ ਕਰਨਾ ਆਦਿ ਸ਼ਾਮਲ ਹਨ। ਅੰਤ ਵਿੱਚ ਉਹਨਾਂ ਨੇ ਸਿਵਲ ਹਸਪਤਾਲ ਮੋਗਾ ਦੀ ਸਮੁੱਚੀ ਟੀਮ ਅਤੇ ਆਏ ਹੋਏ ਪਤਵੰਤੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ l




