ਤਾਜਾ ਖਬਰਾਂ
ਸਮੁੰਦਰੀ ਸੈਨਾ ਦੇ ਸ਼ਹੀਦ ਕਰਮ ਸਿੰਘ ਨਰੂਆਣਾ ਜੀ ਦੀ ਸਲਾਨਾ ਬਰਸੀ

13- ਦਸੰਬਰ-2023(Charanjit Singh):-ਸਮੁੰਦਰੀ ਸੈਨਾ ਦੇ ਸ਼ਹੀਦ ਕਰਮ ਸਿੰਘ ਨਰੂਆਣਾ ਜੀ ਦੀ ਸਲਾਨਾ ਬਰਸੀ ਸਮਾਗਮ ਤੇ ਸ਼ਹੀਦ ਦੇ ਪੁੱਤਰ ਜਸਵਿੰਦਰ ਸਿੰਘ ਸੋਹਲ ਅਤੇ ਸਮੂਹ ਪਰਿਵਾਰ ਵੱਲੋਂ ਸ਼ਹੀਦ ਕਰਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਹੋਣਹਾਰ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ ।ਲੈਕਚਰਆਰ ਅੰਗਰੇਜ ਸਿੰਘ ਗਿੱਲ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ।ਸੂਬੇਦਾਰ ਗੁਰਤੇਜ ਸਿੰਘ ਬਰਾੜ ਜੀ ਨੇ ਆਪਣੇ ਭਾਸ਼ਣ ਵਿੱਚ ਸ਼ਹੀਦ ਕਰਮ ਸਿੰਘ ਅਤੇ ਉਹਨਾਂ ਦੀ ਪਤਨੀ ਸੁਖਦੇਵ ਕੌਰ ਦੇ ਜੀਵਨ ਬਾਰੇ ਚਾਨਣਾ ਪਾਇਆ ਗਿਆ ।ਸਰਪੰਚ ਤੇਜਾ ਸਿੰਘ ਨਰੂਆਣਾ ਨੇ ਸ਼ਹੀਦ ਦੀਆ ਯਾਦਾਂ ਸਾਂਝੀਆਂ ਕਰਦਿਆਂ ਸਰਧਾਜਲੀ ਦਿੱਤੀ ।ਪ੍ਰਿੰਸੀਪਲ ਮਨਜੀਤ ਕੌਰ ਨੇ ਸਮੂਹ ਸਟਾਫ ਅਤੇ ਸੋਹਲ ਪਰਿਵਾਰ ਤੇ ਹਾਜ਼ਰ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ।





