ਕਮਿਸ਼ਨਰ ਨਗਰ ਨਿਗਮ ਮੋਗਾ ਵੱਲੋਂ ”ਸਵੱਛਤਾ ਹੀ ਸੇਵਾ” ਪ੍ਰੋਗਰਾਮ ਤਹਿਤ ਸ਼ਹਿਰ ਦੇ ਵੱਖ-ਵੱਖ ਪਾਰਕਾਂ ਦਾ ਦੌਰਾ
ਸਫਾਈ ਦੇ ਨਾਲ-ਨਾਲ ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਰੁੱਖ ਲਗਵਾਉਣ ਦੀ ਕੀਤੀ ਅਪੀਲ

ਮੋਗਾ, 27 ਸਤੰਬਰ (Charanjit Singh) -ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਸਵੱਛ ਭਾਰਤ ਮਿਸ਼ਨ ਨੂੰ 10 ਸਾਲ ਪੂਰੇ ਹੋ ਚੁੱਕੇ ਹਨ, ਜਿਸ ਤਹਿਤ ਹਰੇਕ ਸਾਲ ਸਵੱਛਤਾ ਸਰਵੇਖਣ ਅਧੀਨ ਸਾਰੀਆਂ ਵਿੱਚ ਸਵੱਛਤਾ ਸਬੰਧੀ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਾਲ ਮਿਤੀ 14 ਸਤਬਰ 2024 ਤੋਂ 2 ਅਕਤੂਬਰ 2024 ਤੱਕ ਚਲਾਏ ਜਾ ਰਹੇ ਵਿਸ਼ੇਸ਼ ” ਸਵੱਛਤਾ ਹੀ ਸੇਵਾ,, ਪ੍ਰੋਗਰਾਮ ਤਹਿਤ ਕਮਿਸ਼ਨਰ ਨਗਰ ਨਿਗਮ ਮੋਗਾ ਸ਼੍ਰੀਮਤੀ ਚਾਰੂਮਿਤਾ ਵੱਲੋਂ ਸ਼ਹਿਰ ਦੇ ਵੱਖ-ਵੱਖ ਪਾਰਕਾਂ ਦਾ ਦੌਰਾ ਕੀਤਾ ਗਿਆ।
ਇਸ ਪ੍ਰੋਗਰਾਮ ਵਿੱਚ ਸ਼ਹਿਰ ਦੀਆਂ ਵੱਖ-ਵੱਖ ਗੈਰ ਸਰਕਾਰੀ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸਫਾਈ ਅਭਿਆਨ ਚਲਾਇਆ ਗਿਆ ਹੈ। ਜਿਸ ਵਿੱਚ ਕਮਿਸ਼ਨਰ ਵੱਲੋਂ ਸਵੱਛਤਾ ਮੁਹਿੰਮ ਤਹਿਤ ਸਵੇਰੇ ਨੇਚਰ ਪਾਰਕ ਵਿੱਚ ਪਲਾਸਟਿਕ ਇਕੱਠਾ ਕਰਨ ਦੀ ਡਰਾਈਵ ਅਤੇ ਸਫਾਈ ਡਰਾਈਵ ਚਲਾਈ ਗਈ। ਉਨ੍ਹਾਂ ਵੱਲੋਂ ਰੋਜਾਨਾ ਸੈਰ ਕਰਨ ਵਾਲੇ ਸ਼ਹਿਰ ਵਾਸੀਆਂ/ਐਨ.ਜੀ.ਓ ਦੇ ਮੈਂਬਰ ਅਤੇ ਯੋਗਾ ਕਰਨ ਵਾਲੇ ਸਾਧਕਾਂ ਨੂੰ ਸਵੱਛਤਾ ਸਬੰਧੀ ਜਾਗਰੂਕ ਕੀਤਾ ਗਿਆ, ਪਲਾਸਟਿਕ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਜਾਣੂ ਕਰਵਾਇਆ ਗਿਆ ਅਤੇ ਚੰਗੇ ਨਾਗਰਿਕ ਹੋਣ ਦੇ ਨਾਤੇ ਆਪਣੇ ਘਰ ਦੇ ਕੂੜੇ ਨੂੰ ਗਿੱਲਾ ਅਤੇ ਸੁੱਕਾ ਵੱਖ-ਵੱਖ ਕਰਕੇ ਡਸਟਬਿਨਾਂ ਵਿੱਚ ਪਾਉਣ ਲਈ ਅਪੀਲ ਕੀਤੀ ਗਈ। ਆਪਣੇ ਆਸ-ਪਾਸ ਸਫਾਈ ਦਾ ਖਾਸ ਧਿਆਨ ਰੱਖਣ, ਘਰਾਂ ਦੇ ਆਲੇ-ਦੁਆਲੇ ਪਾਣੀ ਨੂੰ ਖੜ੍ਹਾ ਨਾ ਹੋਣ ਦੇਣ ਅਤੇ ਸ਼ਹਿਰ ਦੇ ਖਾਲੀ ਪਲਾਟਾਂ ਵਿੱਚ ਕੂੜਾ-ਕਰਕਟ ਆਦਿ ਨਾ ਸੁਟਣ ਬਾਰੇ ਕਿਹਾ ਗਿਆ ।
ਸ਼ਹਿਰ ਵਾਸੀਆਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਕੱਪੜੇ ਦੇ ਥੈਲਿਆਂ ਦੀ ਵਰਤੋਂ ਕਰਨ ਬਾਰੇ ਅਪੀਲ ਕੀਤੀ ਗਈ । ਨਗਰ ਨਿਗਮ ਮੋਗਾ ਨੂੰ ਸਫਾਈ ਵਿੱਚ ਸਹਿਯੋਗ ਦੇਣ ਲਈ ਕਿਹਾ ਗਿਆ । ਇਸ ਦੋਰਾਨ ਨਗਰ ਨਿਗਮ ਮੋਗਾ ਦੀ ਹੈਲਥ ਸ਼ਾਖਾ ਦੇ ਚੀਫ ਸੈਨਟਰੀ ਇੰਸਪੈਕਟਰ ਸੰਦੀਪ ਕਟਾਰੀਆ,ਸੁਮਨ ਕੁਮਾਰ, ਐਨ.ਜੀ.ਓ ਮੈਂਬਰ ਲਵਲੀ ਸਿੰਗਲਾ, ਅਮਰਜੀਤ ਸਿੰਘ ਸੈਨਟਰੀ ਇੰਸਪੈਕਟਰ, ਬਲਵਿੰਦਰ ਕੌਰ, ਸੁਨੀਲ ਕੁਮਾਰ, ਗੁਰਪ੍ਰੀਤ ਸਿੰਘ, ਜਗਸੀਰ ਸਿੰਘ, ਸੈਨੇਟਰੀ ਸੁਪਰਵਾਈਜਰ ਰਾਮ ਪ੍ਰਕਾਸ਼,ਸੀਮਾ (ਸੀ.ਐਫ), ਰੇਖਾ ਰਾਣੀ (ਐਮ.ਆਈ.ਐਸ ਐਕਸਪਰਟ), ਰਾਜ ਕੁਮਾਰ (ਮੇਟ), ਸੁਭਾਸ਼ (ਮੇਟ), ਆਸ਼ਾ (ਮੇਟ), ਮੋਟੀਵੇਟਰਜ ਗੁਰਭੇਜ ਸਿੰਘ, ਪੂਜਾ, ਸ਼ਿਵ ਚਰਨ, ਬਲਜਿੰਦਰ ਸਿੰਘ, ਲਵਲੀ, ਜਸਪ੍ਰੀਤ ਸਿੰਘ, ਨਿਗਮ ਦੇ ਸਫਾਈ ਕਰਮਚਾਰੀ ਆਦਿ ਵੱਲੋਂ ਸਫਾਈ ਦੇ ਨਾਲ-ਨਾਲ ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਰੁੱਖ ਲਗਵਾਉਣ ਦੀ ਅਪੀਲ ਕੀਤੀ ਗਈ ਅਤੇ ਗਿੱਲੇ ਕੂੜੇ ਤੋਂ ਤਿਆਰ ਹੋਣ ਵਾਲੀ ਔਰਗੈਨਿਕ ਖਾਦ ਦੇ ਫਾਇਦਿਆ ਬਾਰੇ ਵੀ ਜਾਗਰੂਕ ਕੀਤਾ ਗਿਆ ।





