ਹਲਕਾ ਇੰਚਾਰਜ ਮਾਲਵਿਕਾ ਸੂਦ ਵਲੋਂ ਨਵ ਨਿਯੁਕਤ ਸਿਟੀ ਪ੍ਰਧਾਨ ਮਿਕੀ ਹੁੰਦਲ ਦਾ ਵਿਸ਼ੇਸ਼ ਸਨਮਾਨ
ਸਮੁਚੇ ਆਗੂਆਂ ਅਤੇ ਵਰਕਰਾਂ ਨੇ ਸਨਮਾਨ ਸਮਾਰੋਹ ਦੌਰਾਨ ਦਿਤੀਆਂ ਸ਼ੁਭ ਕਾਮਨਾਵਾਂ

ਮੋਗਾ 25 ਜੁਲਾਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਪਾਰਟੀ ਦੀ ਮਜਬੂਤੀ ਲਈ ਕੀਤੀਆਂ ਜਾ ਰਹੀਆਂ ਨਿਯੁਕਤੀਆਂ ਦੇ ਤਹਿਤ ਮੋਗਾ ਹਲਕੇ ਅੰਦਰ ਹੋਈਆਂ ਦੋ ਨਵੀਆਂ ਨਿਯੁਕਤੀਆਂ ਨੇ ਆਗੂਆਂ ਅਤੇ ਵਰਕਰਾਂ ਅੰਦਰ ਇਕ ਨਵਾਂ ਜੋਸ਼ ਭਰ ਦਿੱਤਾ ਹੈ !! ਕਾਂਗਰਸ ਪਾਰਟੀ ਹਮੇਸ਼ਾ ਹੀ ਆਪਣੇ ਵਫ਼ਾਦਾਰ ਅਤੇ ਮਿਹਨਤੀ ਸਿਪਾਹੀਆਂ ਨੂੰ ਬਣਦਾ ਮਾਨ ਸਨਮਾਨ ਦੇਣ ਲਈ ਵਚਨਵੱਧ ਰਹੀ ਹੈ ਅਤੇ ਇਹ ਹੀ ਮੁੱਖ ਹੈ ਕਿ ਹਰ ਇਕ ਆਗੂ ਵਰਕਰ ਕਾਂਗਰਸ ਦੀ ਅਗੁਵਾਈ ਚ ਲੋਕ ਸੇਵਾ ਨੂੰ ਤਰਜੀਹ ਦਿੰਦਾ ਹੈ! ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਪਾਰਟੀ ਵਲੋਂ ਮੋਗਾ ਹਲਕੇ ਦੇ ਨਵ ਨਿਯੁਕਤ ਸ਼ਹਿਰੀ ਪ੍ਰਧਾਨ ਪਰਮਵਿਜੇ ਸਿੰਘ ਮਿਕੀ ਹੁੰਦਲ ਨੂੰ ਸਨਮਾਨਿਤ ਕਰਦਿਆਂ ਮੋਗਾ ਹਲਕਾ ਇੰਚਾਰਜ ਮਾਲਵਿਕਾ ਸੂਦ ਨੇ ਕੀਤਾ! ਮਿਕੀ ਹੁੰਦਲ ਦੇ ਸਨਮਾਨ ਲਈ ਰੱਖੇ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਮਾਲਵਿਕਾ ਸੂਦ ਨੇ ਕਿਹਾ ਕਿ ਪਾਰਟੀ ਦਾ ਹਰ ਇਕ ਆਗੂ ਅਤੇ ਵਰਕਰ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਵਚਨਵੱਧ ਹੈ! ਉਨ੍ਹਾਂ ਕਿਹਾ ਕਿ ਪਾਰਟੀ ਹਮੇਸ਼ਾ ਆਪਣੇ ਵਰਕਰਾਂ ਨੂੰ ਬਣਦਾ ਮਾਨ ਸਨਮਾਨ ਦੇਣ ਲਈ ਤੱਤਪਰ ਹੈ! ਇਸ ਮੌਕੇ ਮਿਕੀ ਹੁੰਦਲ ਦਾ ਮੂੰਹ ਮੀਠਾ ਕਰਵਾਉਂਦਿਆਂ ਪਾਰਟੀ ਦੇ ਸਮੁਚੇ ਆਗੂਆਂ ਵਲੋਂ ਵਧਾਈਆਂ ਦਿਤੀਆਂ ਗਈਆਂ! ਇਸ ਮੌਕੇ ਮਿਕੀ ਹੁੰਦਲ ਨੇ ਪਾਰਟੀ ਪ੍ਰਧਾਨ ਅਤੇ ਹਲਕਾ ਇੰਚਾਰਜ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਹਿਲਾ ਵਾਂਗ ਹੀ ਪਾਰਟੀ ਅਤੇ ਸਮਾਜ ਪ੍ਰਤੀ ਆਪਣੀ ਕਾਰਗੁਜਾਰੀ ਨੂੰ ਪਾਰਟੀ ਦੀ ਅਗੁਵਾਈ ਚ ਜਾਰੀ ਰੱਖਣਗੇ! ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀ ਮਜਬੂਤੀ ਲਈ ਆਪਣੇ ਨਾਲ ਵੱਧ ਤੋਂ ਵੱਧ ਨੌਜਵਾਨ ਵਰਗ ਨੂੰ ਜੋੜਕੇ ਪਾਰਟੀ ਦੀ ਮਜਬੂਤੀ ਲਈ ਵੀ ਯਤਨ ਕਰਨਗੇ! ਇਸ ਮਕੇ ਸਮੁਚੇ ਆਗੂ ਅਤੇ ਵਰਕਰ ਵੀ ਹਾਜਿਰ ਸਨ!







