ਮੋਗਾ ਵਿਖੇ ਸਿਵਲ ਸਰਜਨ ਨੇ ਮਹੁੱਲਾ ਕਲੀਨਿਕ ਦਾ ਜਾਇਜਾ ਲਿਆ
ਸਿਵਲ ਸਰਜਨ ਨੇ ਮਹੁੱਲਾ ਕਲੀਨਿਕ ਦਾ ਜਾਇਜਾ ਲਿਆ।

ਮੋਗਾ: ਪੰਜਾਬ ਸਰਕਾਰ ਦੇ ਹੁਕਮਾ ਮੁਤਾਬਿਕ ਪੰਜਾਬ ਭਰ ਵਿੱਚ ਸਿਹਤ ਸੇਵਾਵਾ ਨੂੰ ਹੋਰ ਬੇਹਤਰ ਬਣਾਉਣ ਲਈ ਅਤੇ ਲੋਕ ਹਿੱਤਾ ਲਈ ਮਹੁੱਲਾ ਕਲੀਨਿਕ ਬਣਾਏ ਜਾ ਰਹੇ ਹਨ। ਇਸੇ ਕੜੀ ਦੌਰਾਨ ਜਿਲਾ ਮੋਗਾ ਅੰਦਰ ਵੀ ਮਹੁੱਲਾ ਕਲੀਨਿਕ ਬਣਾਏ ਜਾ ਰਹੇ ਹਨ। ਮੋਗਾ ਚ ਲੰਢੇਕੇ ਵਿਖੇ ਮੁਹੱਲਾ ਕਲੀਨਿਕ ਦੀ ਤਿਆਰੀ ਦਾ ਜਾਇਜਾ ਲੈਦੇ ਹੋਏ ਸਿਵਲ ਸਰਜਨ ਮੋਗਾ ਡਾ ਐਸ ਪੀ ਸਿੰਘ ਨੇ ਕਿਹਾ ਕਿ ਜਿਲੇ ਅੰਦਰ ਮਹੁੱਲਾ ਕਲੀਨਿਕ ਦੀ ਪੁਰਜੋਰ ਤਿਆਰੀ ਚੱਲ ਰਹੀ ਹੈ ਜਿਸ ਵਿੱਚ ਕੋਈ ਵੀ ਕਮੀ ਨਹੀ ਰਹਿਣ ਦਿਤੀ ਜਾਵੇਗੀ। ਇਸ ਮਹੁੱਲਾ ਕਲੀਨਿਕ ਵਿੱਚ ਸਟਾਫ ਅਤੇ ਦਵਾਈਆ ਦੀ ਘਾਟ ਨਹੀ ਰਹਿਣ ਦਿਤੀ ਜਾਵੇਗੀ। ਇਹ ਮਹੱਲਾ ਕਲੀਨਿਕ ਪੂਰੀਆ ਮੈਡੀਕਲ ਸਹੂਲਤਾ ਨਾਲ ਲੈਸ ਹੋਵੇਗਾ ਇਸ ਕਲੀਨਿਕ ਵਿੱਚ ਆਮ ਲੋਕਾਂ ਨੂੰ ਦਵਾਈਆ ਅਤੇ ਮੁਢਲੇ ਇਲਾਜ ਬਿਲਕੁਲ ਮੁਫਤ ਹੋਣਗੇ ਤਾਂ ਜੋ ਕੀਮਤੀ ਜਾਨਾ ਨੂੰ ਬਚਾਇਆ ਜਾ ਸਕੇ। ਇਸ ਮੌਕੇ ਤੇ ਡਾ ਰਾਜੇਸ਼ ਅੱਤਰੀ ਡਿਪਟੀ ਮੈਡੀਕਲ ਕਮਿਸ਼ਨਰ , ਡਾ ਸੁਖਜਿੰਦਰ ਸਿੰਘ ਐਸ ਐਮ ਓ ਢੁਡੀਕੇ, ਵਿਨੇਸ਼ ਨਾਗਪਾਲ ਡੀ ਪੀ ਐਮ ਮੋਗਾ, ਲਖਵਿੰਦਰ ਸਿੰਘ ਕੈਥ ਬੀ ਈ ਈ ਅਤੇ ਅੰਮ੍ਰਿਤ ਸ਼ਰਮਾ ਜਿਲਾ ਬੀ ਸੀਸੀ ਕੋਆਰਡੀਨੇਟਰ ਵੀ ਹਾਜਰ ਸਨ।







