WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਤਾਜਾ ਖਬਰਾਂ

ਕੌਮੀ ਇਨਸਾਫ ਮੋਰਚੇ ਵੱਲੋਂ ਮੋਗਾ ਦੇ ਡੀਸੀ ਦਫਤਰ ਅੱਗੇ ਮੁੱਖ ਮੰਤਰੀ ਪੰਜਾਬ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਫੂਕਿਆ ਪੁਤਲਾ

15 ਅਗਸਤ ਨੂੰ ਕੌਮੀ ਇਨਸਾਫ ਮੋਰਚੇ ਵਿੱਚ ਹੋ ਰਹੇ ਵੱਡੇ ਇਕੱਠ ਵਿੱਚ ਸੰਗਤਾਂ ਨੂੰ ਪਹੁੰਚਣ ਦੀ ਅਪੀਲ

WhatsApp Image 2022-05-20 at 2.57.41 PM
WhatsApp Image 2023-03-28 at 1.44.51 PM (1)
WhatsApp Image 2024-08-10 at 7.15.30 PM (4)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਮੋਗਾ, 4 ਅਗਸਤ(ਚਰਨਜੀਤ ਸਿੰਘ)
ਅੱਜ ਮੋਗਾ ਵਿਖੇ ਕੌਮੀ ਇਨਸਾਫ ਮੋਰਚੇ ਵੱਲੋਂ ਦਿੱਤੇ ਗਏ ਸੱਦੇ ਤੇ ਮੋਗਾ ਵਿਖੇ ਕੌਮੀ ਇਨਸਾਫ ਮੋਰਚੇ ਵਿੱਚ ਸ਼ਾਮਿਲ ਵੱਖ-ਵੱਖ ਕਿਸਾਨ,ਮਜਦੂਰ,ਜਨਤਕ, ਜਮਾਤੀ, ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਅਤੇ ਸ਼ਖਸ਼ੀਅਤਾਂ ਵੱਲੋਂ ਇੱਕ ਵਿਸ਼ਾਲ ਰੋਸ ਮਾਰਚ ਕੀਤਾ ਗਿਆ। ਇਹ ਰੋਸ ਮਾਰਚ ਗੁਰਦੁਆਰਾ ਬੀਬੀ ਕਾਹਨ ਕੌਰ ਤੋਂ ਸ਼ੁਰੂ ਹੋ ਕੇ ਮੋਗਾ ਦੇ ਡਿਪਟੀ ਕਮਿਸ਼ਨਰ ਤੱਕ ਕੱਢਿਆ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕੌਮੀ ਇਨਸਾਫ ਮੋਰਚੇ ਦੇ ਆਗੂ ਸੁੱਖ ਗਿੱਲ ਮੋਗਾ,ਸੁਖਜਿੰਦਰ ਸਿੰਘ ਖੋਸਾ,ਬੂਟਾ ਸਿੰਘ ਰਣਸੀਂਹ,ਜਸਵਿੰਦਰ ਸਿੰਘ ਘੋਲੀਆ,ਬਲਵੰਤ ਸਿੰਘ ਬਹਿਰਾਮਕੇ,ਅਤੇ ਹੋਰ ਆਗੂਆਂ ਨੇ ਦੱਸਿਆ ਕਿ ਪਿਛਲੇ ਢਾਈ ਸਾਲਾ ਤੋਂ ਵੀ ਵੱਧ ਸਮੇਂ ਤੋਂ ਮੋਹਾਲੀ ਚੰਡੀਗੜ੍ਹ ਬਾਰਡਰ ਤੇ ਕੌਮੀ ਇਨਸਾਫ ਮੋਰਚੇ ਦਾ ਪੱਕਾ ਧਰਨਾ ਚੱਲ ਰਿਹਾ ਹੈ। ਕੌਮੀ ਇਨਸਾਫ ਮੋਰਚੇ ਵੱਲੋਂ ਇਹ ਅੰਦੋਲਨ ਭਾਰਤ ਦੀਆਂ ਵੱਖ-ਵੱਖ ਜੇਲਾਂ ਵਿੱਚ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਸਗੋਂ ਕਈ ਕਈ ਸਾਲ ਵੱਧ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ, ਗੁਰੂ ਗ੍ਰੰਥ ਸਾਹਿਬ ਸਮੇਤ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ ਇੱਕ ਸਖਤ ਤੋਂ ਸਖਤ ਕਾਨੂੰਨ ਬਣਾਉਣ ਵਾਸਤੇ ਅਤੇ ਪੰਜਾਬ ਵਿੱਚ ਪਿਛਲੇ ਦਿਨਾਂ ਵਿੱਚ ਦੋ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਸਨ ਉਹਨਾਂ ਬੇਅਦਬੀ ਦੇ ਦੋਸ਼ੀਆਂ ਅਤੇ ਸੰਘਰਸ਼ ਕਰ ਰਹੇ ਲੋਕਾਂ ਉੱਪਰ ਬਹਿਬਲ ਕਲਾ ਅਤੇ ਹੋਰ ਥਾਵਾਂ ਤੇ ਗੋਲੀ ਚਲਾ ਕੇ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਅਤੇ ਸਿਆਸੀ ਲੀਡਰਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਇਹ ਅੰਦੋਲਨ ਸਾਰੇ ਪੰਜਾਬ ਅਤੇ ਦੁਨੀਆਂ ਵਿੱਚ ਲੜਿਆ ਜਾ ਰਿਹਾ ਹੈ। ਅੱਜ ਮੋਗਾ ਜਿਲੇ ਤੋਂ ਵੱਡੀ ਗਿਣਤੀ ਵਿੱਚ ਲੋਕ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਇਕੱਠੇ ਹੋਏ ਜਿੱਥੇ ਵੱਖ ਵੱਖ ਆਗੂਆਂ ਨੇ ਉਹਨਾਂ ਨੂੰ ਸੰਬੋਧਨ ਕੀਤਾ ਅਤੇ ਬਾਅਦ ਵਿੱਚ ਰੋਸ ਮੁਜ਼ਾਹਰਾ ਕਰਦੇ ਹੋਏ ਡੀਸੀ ਮੋਗਾ ਦੇ ਦਫਤਰ ਤੱਕ ਮਾਰਚ ਕਰਨ ਉਪਰੰਤ ਉਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਅਰਥੀਆਂ ਸਾੜੀਆਂ ਗਈਆਂ।ਅੱਜ ਦੇ ਰੋਸ ਪ੍ਰੋਗਰਾਮ ਵਿੱਚ ਬਲਦੇਵ ਸਿੰਘ ਗਗੜਾ,ਬਾਬਾ ਸਤਨਾਮ ਸਿੰਘ,ਸਾਹਿਬ ਸਿੰਘ ਦਾਨੇਵਾਲਾ ਬੀਕੇਯੂ ਤੋਤੇਵਾਲ,ਰਮਨਦੀਪ ਸਿੰਘ ਰਸੂਲਪੁਰ ਬੀਕੇਯੂ ਤੋਤੇਵਾਲ,ਤੋਤਾ ਸਿੰਘ ਬਹਿਰਾਮਕੇ,ਜਸਬੀਰ ਸਿੰਘ ਭੱਦਮਾਂ ਬੀਕੇਯੂ ਤੋਤੇਵਾਲ,ਕੁਲਜੀਤ ਰੌਂਤਾ ਬੀਕੇਯੂ ਤੋਤੇਵਾਲ,ਚੰਦਨ ਰੌਂਤਾ ਬੀਕੇਯੂ ਤੋਤੇਵਾਲ,ਕੁਲਵਿੰਦਰ ਔਲਖ,ਭੁਪਿੰਦਰ ਸਿੰਘ ਵੜੈਚ,ਬਲਕਰਨ ਸਿੰਘ ਮੋਗਾ ਬੀਕੇਯੂ ਲੱਖੋਵਾਲ,ਤਰਸੇਮ ਸਿੰਘ ਸੰਗਲਾ ਬੀਕੇਯੂ ਬਹਿਰਾਮ ਕੇ,ਕਿਹਰ ਸਿੰਘ,ਅਮਰੀਕ ਸਿੰਘ,ਕ੍ਰਾਂਤੀਕਾਰੀ ਜਥੇਬੰਦੀ,ਤਲਵਿੰਦਰ ਗਿੱਲ ਬੀਕੇਯੂ ਤੋਤੇਵਾਲ,ਗੁਰਮੀਤ ਸਿੰਘ ਮੂਸੇਵਾਲਾ ਬੀਕੇਯੂ ਤੋਤੇਵਾਲ,ਲਖਵਿੰਦਰ ਸਿੰਘ ਢੌਲੇਵਾਲਾ ਬੀਕੇਯੂ ਤੋਤੇਵਾਲ,ਗੁਰਜੀਤ ਸਿੰਘ ਭਿੰਡਰ ਬੀਕੇਯੂ ਤੋਤੇਵਾਲ,ਸੁਖਵਿੰਦਰ ਸਰਪੰਚ ਬੀਕੇਯੂ ਤੋਤੇਵਾਲ,ਬਲਦੇਵ ਦੇਬਾ ਬੀਕੇਯੂ ਤੋਤੇਵਾਲ,ਹੈਰੀ ਗਿੱਲ ਤੋਤੇਵਾਲ,ਜਿਲਾ ਮੀਤ ਪ੍ਰਧਾਨ ਕਸਮੀਰਾ ਸਿੰਘ ਭੇਖਾ,ਸੁਖਦੀਪ ਸਿੰਘ ਸਰਪੰਚ ਭੇਖਾ,ਜ਼ਿਲਾ ਪ੍ਰੈਸਸਕੱਤਰ ਤੇਜਿੰਦਰ ਭੇਖਾ,ਸਤਿਨਾਮ ਸਿੰਘ ਭਲੂਰ
ਕਰਾਤੀਕਾਰੀ ਕਿਸਾਨ ਯੂਨੀਅਨ ਪੰਜਾਬ,ਗੁਰਮੇਲ ਸਿੰਘ ਡਰੋਲੀ,ਹਰਨੇਕ ਸਿੰਘ ਫਤਿਹਗੜ੍ਹ,ਲਖਬੀਰ ਸਿੰਘ ਸਰਪੰਚ ਸੰਧੂਆਂ ਬੀਕੇਯੂ ਲੱਖੋਵਾਲ,ਸੁਰਜੀਤ ਸਿੰਘ,ਗੁਰਚਰਨ ਸਿੰਘ ਰਸੂਲਪੁਰ ਬੀਕੇਯੂ ਤੋਤੇਵਾਲ,ਗੁਰਦਰਸ਼ਨ ਸਿੰਘ ਕਾਲੇਕੇ ਬੀਕੇਯੂ ਖੋਸਾ,ਸੁਖਮੰਦਰ ਸਿੰਘ ਉਗੋਕੇ ਜਿਲ੍ਹਾ ਪ੍ਰਧਾਨ ਖੋਸਾ,ਬਲਜਿੰਦਰ ਸਿੰਘ ਖਾਲਸਾ ਬੁਲਾਰਾ ਬੀਕੇਯੂ ਖੋਸਾ,ਭਗਵੰਤ ਸਿੰਘ ਮਿੱਡਾ ਬੀਕੇਯੂ ਖੋਸਾ,ਸੁਖਜੀਤ ਸਿੰਘ ਤੋਤੇਵਾਲ,ਕਰਮਜੀਤ ਸਿੰਘ ਨੈਸਲੇ ਕ੍ਰਾਂਤੀਕਾਰੀ ਆਦਿ ਕਿਸਾਨ ਅਤੇ ਧਾਰਮਿਕ ਸ਼ਖ਼ਸੀਅਤਾਂ ਹਾਜਰ ਸਨ,ਸਾਰੇ ਹੀ ਬੁਲਾਰਿਆਂ ਨੇ ਜਿੱਥੇ ਬੰਦੀ ਸਿੰਘਾਂ ਦੀ ਫੌਰੀ ਰਿਹਾਈ ਦੀ ਮੰਗ ਕੀਤੀ ਉਥੇ ਜਨਤਾ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਅਗਸਤ ਨੂੰ ਮੋਹਾਲੀ ਚੰਡੀਗੜ੍ਹ ਬਾਰਡਰ ਤੇ ਲੱਗੇ ਕੌਮੀ ਇਨਸਾਫ ਮੋਰਚੇ ਤੇ ਇੱਕ ਵੱਡਾ ਅਤੇ ਵਿਸ਼ਾਲ ਇਕੱਠ ਕੀਤਾ ਜਾ ਰਿਹਾ ਹੈ। ਸਾਰਿਆਂ ਨੂੰ ਅਪੀਲ ਕੀਤੀ ਕਿ ਉਸ ਇਕੱਠ ਵਿੱਚ ਵੱਡੀ ਤੋਂ ਵੱਡੀ ਗਿਣਤੀ ਵਿੱਚ ਹਾਜਰੀ ਲਵਾਉਣ।

Fast News Punjab

Related Articles

Back to top button