ਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ
ਟੀ.ਐਲ.ਐਫ ਸਕੂਲ ਦੀ ਟੀਚਰਾਂ ਨੇ ਨਵੇਂ ਸਾਲ ਨੂੰ ਕੀਤਾ ਸੈਲੀਬ੍ਰੇਟ

ਮੋਗਾ, 30 ਦਸੰਬਰ ( Charanjit Singh) ਸ਼ਹਿਰ ਦੀ ਪ੍ਰਮੁੱਖ ਵਿਦਿਅਕ ਸੰਸਥਾ ਦਿ ਲਰਨਿੰਗ ਫੀਲਡ ਏ ਗਲੋਬਲ ਸਕੂਲ (ਟੀ.ਐਲ.ਐਫ) ਵਿਖੇ ਚੇਅਰਮੈਨ ਇੰਜੀ. ਜਨੇਸ਼ ਗਰਗ ਤੇ ਚੇਅਰਪਰਸਨ ਡਾ. ਮੁਸਕਾਨ ਗਰਗ ਦੀ ਅਗਵਾਈ ਹੇਠ ਨਵਾਂ ਸਾਲ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਚੇਅਰਮੈਨ ਇੰਜੀ. ਜਨੇਸ਼ ਗਰਗ, ਚੇਅਰਪਰਸਨ ਡਾ. ਮੁਸਕਾਨ ਗਰਗ ਨੇ ਸਮੂਹ ਫੈਕਿਲਟੀ ਨਾਲ ਕੇਕ ਕਟ ਕੇ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਸਾਰਿਆ ਦੇ ਭਲੇ ਦੀ ਕਾਮਨਾ ਕੀਤੀ ਗਈ | ਇਸ ਦੌਰਾਨ ਟੀਚਰਾਂ ਲਈ ਤੰਬੋਲਾ ਅਤੇ ਕਈ ਪ੍ਰਕਾਰ ਦੀ ਐਕਟੀਵਿਟੀਆ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਟੀਚਰਾਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਉਥੇ ਟੀਚਰਾਂ ਨੇ ਡਾਂਸ ਪੇਸ਼ ਕਰਕੇ ਸਾਰਿਆ ਦਾ ਮਨ ਮੋਹ ਲਿਆ | ਇਸ ਮੌਕੇ ਤੇ ਸਕੂਲ ਦੀ ਪਿ੍ੰਸੀਪਲ ਵਿੰਨੀ ਕੌਰ ਆਹਲੂਵਾਲੀਆ ਨੇ ਸਮੂਹ ਮੈਨੇਜਮੇਂਟ, ਫੈਕਿਲਟੀ ਅਤੇ ਵਿਦਿਆਰਥੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ | ਉਹਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹਨਾਂ ਦਾ ਨਵਾਂ ਸਾਲ 2023 ਖੁਸ਼ਮਈ ਹੋਵੇ ਅਤੇ ਉਹ 2023 ਵਿਚ ਹੋਣ ਵਾਲੀਆ ਪ੍ਰੀਖਿਆ ਲਈ ਪੜ੍ਹਾਈ ਮਨ ਲਗਾ ਕੇ ਕਰਨ, ਤਾਂ ਜੋ ਆਪਣੇ ਮਾਤਾ-ਪਿਤਾ ਅਤੇ ਸਕੂਲ ਦਾ ਨਾਂਅ ਰੋਸ਼ਨ ਕਰ ਸਕਣ | ਉਹਨਾਂ ਕਿਹਾ ਕਿ ਸਕੂਲ ਦਾ ਮੁੱਖ ਮੰਤਵ ਵਿਦਿਆਰਥੀਆਂ ਦੇ ਸਰਵ ਪੱਖੀ ਵਿਕਾਸ ਵੱਲ ਧਿਆਨ ਕੇਂਦਿਰਤ ਕਰਨਾ ਹੈ | ਇਸ ਸਮਾਗਮ ਵਿਚ ਸਕੂਲ ਦਾ ਸਮੂਹ ਸਟਾਫ ਹਾਜ਼ਰ ਸਨ |






