ਬੈਂਕ ਦੇ ਦਰਜ਼ਾ-4 ਮੁਲਾਜ਼ਮਾਂ ਨੇ ਆਪ ਦੀ ਜਿੱਤ ਦੀ ਖੁਸ਼ੀ ਵਿਚ ਪਿੰਡਾਂ ਵਿੱਚ ਮਠਿਆਈ ਦੇ ਡੱਬੇ ਵੰਡੇ

ਜੀਰਾ 15 ਮਾਰਚ ( ਗੁਰਲਾਲ ਵਰੋਲਾ ) ਆਮ ਆਦਮੀ ਪਾਰਟੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਮਿਲੀ ਬੰਪਰ ਜਿੱਤ ’ਤੇ ਸਮਰਥਕਾਂ ਅਤੇ ਵਰਕਰਾਂ ਵੱਲੋਂ ਜਿੱਥੇ ਭੰਗੜੇ ਪਾ ਕੇ ਅਤੇ ਪਟਾਕੇ ਚਲਾ ਕੇ ਖੁਸ਼ੀ ਮਨਾਈ ਗਈ, ਉੱਥੇ ਜ਼ੀਰਾ ਨੇੜਲੇ ਪਿੰਡ ਮਹੀਆਂ ਵਾਲਾ ਖੁਰਦ ਦੇ ਨਿਵਾਸੀ ਠਾਣਾ ਸਿੰਘ ਜੋ ਕਿ ਓ.ਬੀ.ਸੀ ਬੈਂਕ ਸਾਖ਼ਾ-ਜ਼ੀਰਾ ਵਿਚ ਦਰਜ਼ਾ-4 ਮੁਲਾਜ਼ਮ ਵਜੋਂ ਕੰਮ ਕਰਦਾ ਹੈ, ਨੇ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿਚ ਆਉਣ ’ਤੇ ਪਿੰਡ ’ਚ 60 ਦੇ ਕਰੀਬ ਘਰਾਂ ਆਪਣੇ ਜੇਬ ਵਿਚੋਂ ਪੈਸੇ ਖਰਚੇ ਕੇ ਮਠਿਆਈ ਦੇ ਡੱਬੇ ਵੰਡੇ। ਇਸ ਮੌਕੇ ਠਾਣਾ ਸਿੰਘ ਦੇ ਘਰ ਇਕੱਤਰ ਪਿੰਡ ਵਾਸੀਆਂ ਨੇ ਠਾਣਾ ਸਿੰਘ ਦਾ ਮੂੁੰਹ ਮਿੱਠਾ ਕਰਵਾ ਕੇ ਜਿੱਤ ਦੀ ਖੁਸ਼ੀ ਮਨਾਈ ਗਈ ਅਤੇ ਡੱਬੇ ਵੰਡਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਠਾਣਾ ਸਿੰਘ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਆਪ ਦੀ ਜਿੱਤ ’ਤੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਨੇ ਜੋ ਸਰਕਾਰੀ ਦਫ਼ਤਰਾਂ ਵਿਚ ਮੁੱਖ ਮੰਤਰੀ ਜਾਂ ਹੋਰ ਮੰਤਰੀਆਂ ਦੀ ਬਜਾਏ ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ ਅਤੇ ਸੰਵਿਧਾਨ ਰਚੇਤਾ ਡਾ: ਭੀਮ ਰਾਓ ਅੰਬੇਡਕਰ ਦੀ ਫੋਟੋ ਦਫ਼ਤਰਾਂ ਵਿਚ ਲਗਾਉਣ ਦਾ ਜੋ ਸ਼ਲਾਘਾਯੋਗ ਫੈਸਲਾ ਕੀਤਾ ਹੈ, ਉਸ ਨਾਲ ਬਦਲਾਅ ਸ਼ੁਰੂ ਹੋ ਗਿਆ ਹੈ ਅਤੇ ਲੋਕਾਂ ਨੂੰ ਉਮੀਦ ਹੈ ਕਿ ਆਪ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰੇਗੀ। ਇਸ ਮੌਕੇ ਠਾਣਾ ਸਿੰਘ, ਇਕਬਾਲ ਸਿੰਘ ਫੌਜੀ, ਹਰਬੰਸ ਸਿੰਘ ਫੌਜੀ, ਸੁਖਦੀਪ ਸਿੰਘ, ਜੱਸਾ ਸਿੰਘ ਸਾਬਕਾ ਸਰਪੰਚ, ਸੁਰਜਨ ਸਿੰਘ ਫੌਜੀ, ਅਜੈਬ ਸਿੰਘ, ਲਖਵੀਰ ਸਿੰਘ, ਰਛਪਾਲ ਸਿੰਘ, ਸੰਦੀਪ ਸਿੰਘ, ਚੰਦ ਸਿੰਘ, ਬਲਵੰਤ ਸਿੰਘ, ਗੁਰਜੰਟ ਸਿੰਘ, ਹਰਜੀਤ ਸਿੰਘ, ਨਿਰਮਲ ਸਿੰਘ ਨਿੰਮਾ, ਬਲਦੇਵ ਸਿੰਘ ਪੱਪੂ, ਰਣਜੀਤ ਸਿੰਘ, ਮੱਲ ਸਿੰਘ, ਗੁਰਭੇਜ ਸਿੰਘ, ਨਸੀਬ ਸਿੰਘ, ਗੁਰਤੇਜ ਸਿੰਘ ਆਦਿ ਹਾਜ਼ਰ ਸਨ।

![]()




