ਅੱਜ ਦਾ ਵਿਚਾਰਅਨੋਖੇ ਅਜੂਬੇਅਪਰਾਧਸਿੱਖਿਆਖੇਡਟੇਕਨੋਲਜੀਤਾਜਾ ਖਬਰਾਂਤਾਜ਼ਾ ਖਬਰਾਂਦੁਰਘਟਨਾਦੇਸ਼ਧਰਮਫੋਟੋ ਗੈਲਰੀਮਨੋਰੰਜਨਮੁਫਤ ਜੋਇਨ ਕਰੋਮੂਵੀ ਰੀਵਿਊਰਾਜਰਾਜਨੀਤੀਵਪਾਰਵਿਸ਼ਵ
ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਲਈ ਐਂਬੂਲੈਂਸ ਸੇਵਾ ਸ਼ੁਰੂ
ਡਰਾਈਵਰ ਦਾ ਨੰਬਰ ਸਮੇਤ ਹੋਰ ਵੇਰਵਾ ਜਾਰੀ

ਮੋਗਾ, 29 ਅਕਤੂਬਰ ( Charanjit Singh)
ਗਰੀਬ ਅਤੇ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਲਈ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਹਰੀਸ਼ ਨਈਅਰ ਨੇ ਜਾਰੀ ਕੀਤੀ।
ਉਹਨਾਂ ਦੱਸਿਆ ਕਿ ਇਸ ਐਂਬੂਲੈਂਸ ਦਾ 10 ਰੁਪਏ ਪ੍ਰਤੀ ਕਿਲੋਮੀਟਰ ਖਰਚਾ ਅਦਾ ਕਰਨਾ ਪਵੇਗਾ। ਇਹ ਐਂਬੁਲੈਂਸ (ਨੰਬਰ ਸੀ ਐੱਚ 01 ਟੀ ਬੀ 5004) ਸਿਵਲ ਹਸਪਤਾਲ ਮੋਗਾ ਦੇ ਸਖੀ ਵੰਨ ਸਟਾਪ ਸੈਂਟਰ ਵਿਖੇ ਖੜ੍ਹੀ ਕੀਤੀ ਗਈ ਹੈ।
ਸ਼੍ਰੀ ਨਈਅਰ ਨੇ ਐਂਬੁਲੈਂਸ ਦੇ ਡਰਾਈਵਰ ਦਾ ਸੰਪਰਕ ਨੰਬਰ (9056479636) ਜਾਰੀ ਕਰਦਿਆਂ ਗਰੀਬ ਅਤੇ ਲੋੜਵੰਦ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੇਵਾ ਦਾ ਲਾਹਾ ਲੈਣ। ਉਹਨਾਂ ਕਿਹਾ ਕਿ ਇਹ ਸੇਵਾ ਲੋਕਾਂ ਲਈ ਵਰਦਾਨ ਸਾਬਿਤ ਹੋਵੇਗੀ।



