ਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ
ਖੂਨਦਾਨ ਦਿਵਸ ਮਨਾਇਆ ਗਿਆ।

ਮੋਗਾ, 14 ਜੂਨ (ਚਰਨਜੀਤ ਸਿੰਘ) – ਸਿਵਲ ਸਰਜਨ ਮੋਗਾ ਡਾ ਹਤਿੰਦਰ ਕੌਰ ਕਲੇਰ ਦੇ ਹੁਕਮਾ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਮੋਗਾ ਡਾਕਟਰ ਸੁਖਪ੍ਰੀਤ ਬਰਾੜ ਦੇ ਦਿਸ਼ਾ ਨਿਰਦੇਸ਼ਾ ਮੁਤਾਬਕ ਵਿਸ਼ਵ ਖੂਨਦਾਨ ਦਿਵਸ ਮੌਕੇ ‘ਤੇ ਬਲੱਡ ਬੈਕ ਸਿਵਲ ਹਸਪਤਾਲ ਮੋਗਾ ਵੱਲੋਂ ਸਵੈ-ਇੱਛੁਕ ਖੂਨਦਾਨ ਕੈਂਪ ਦਾ ਪ੍ਰਬੰਧ ਕੀਤਾ ਗਿਆ। । ਇਸ ਬਾਰੇ ਬਲੱਡ ਬੈਕ ਦੇ ਇੰਚਾਰਜ ਡਾਕਟਰ ਸੁਮੀ ਗੁਪਤਾ ਨੇ ਦੱਸਿਆ ਕਿ ਅਜ ਵਿਸ਼ਵ ਖੂਨਦਾਨ ਦਿਵਸ ਮੌਕੇ ਨਾਨਕਸਰ ਗੁਰੂਦੁਆਰਾ ਸਾਹਿਬ ਵਿਖੇ ਅਜ ਸਾਰੀਆਂ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਖੂਨਦਾਨ ਕੈਪ ਲਗਾਇਆ ਗਿਆ । ਸਵੈ-ਇੱਛੁਕ ਖੂਨਦਾਨ ਕੈਪ ਮੌਕੇ ਲੋਕਾ ਚ ਖੂਨਦਾਨ ਕਰਨ ਦਾ ਉਤਸ਼ਾਹ ਦੇਖਿਆ ਗਿਆ।ਉਨਾ ਦੱਸਿਆ ਕਿ .ਬਾਬਾ ਫਰੀਦ ਜੀ ਖੂਨ ਸੇਵਾ ਸੋਸਾਇਟੀ ਫਰੀਦਕੋਟ ਵਲੋਂ ਵੀ ਨਾਨਕਸਰ ਵਿਖੇ ਸਾਝੇ ਤੌਰ ਤੇ ਲਗਾਇਆ ਖੂਨਦਾਨ ਕੈਂਪ ਦੌਰਾਨ ਸਹਿਯੋਗ ਦਿਤਾ ਗਿਆ। ਇਸ ਮੌਕੇ ਬਲੱਡ ਬੈਕ ਮੋਗਾ ਲਈ ਕੁੱਲ ਕੁਲੈਕਸ਼ਨ 37 ਯੂਨਿਟ ਇਕੱਤਰ ਹੋਇਆ। ਇਸ ਮੌਕੇ ਤੇ ਹਾਜ਼ਰ ਸਟੀਫਨ ਸਿਧੂ, ਜਸਵਿੰਦਰ ਸਿੰਘ ਤੋ ਇਲਾਵਾ ਹੋਰ ਸਟਾਫ ਵੀ ਹਾਜਰ ਸਨ।




