ਬਲਾਕ ਮੋਗਾ -1 ਦੇ ਮਿਹਨਤੀ ਅਤੇ ਸਿਰਡ਼ੀ ਅਧਿਆਪਕ ਸਨਮਾਨਿਤ :- ਸੁਨੀਤਾ ਨਾਰੰਗ*

ਮੋਗਾ 02/11/2021 ( ਚਰਨਜੀਤ ਸਿੰਘ)
*ਅੱਜ ਬਲਾਕ ਮੋਗਾ ਇਕ ਵਿੱਚ ਆਯੋਜਿਤ ਕੀਤੇ ਗਏ ਇਕ ਸਾਧਾਰਨ ਪਰ ਵਿਸ਼ੇਸ਼ ਸਮਾਗਮ ਵਿਚ ਬਲਾਕ ਮੋਗਾ-ਇੱਕ ਨਾਲ ਸਬੰਧਤ 22 ਪ੍ਰਮੁੱਖ ਅਧਿਆਪਕਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਦਿੱਤੀਆਂ ਜਾ ਰਹੀਆਂ ਬਿਹਤਰੀਨ ਸੇਵਾਵਾਂ ਲਈ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੁਨੀਤਾ ਨਾਰੰਗ ਦੀ ਅਗਵਾਈ ਹੇਠ ਸਨਮਾਨਿਤ ਕੀਤਾ ਗਿਆ ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਲਾਕ ਮੋਗਾ ਇੱਕ ਸਿੱਖਿਆ ਵਿਭਾਗ ਦੇ ਹਰ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਾ ਹੈ ਉੱਥੋਂ ਇੱਥੋਂ ਦੇ ਅਧਿਆਪਕ ਬਹੁਤ ਹੀ ਮਿਹਨਤੀ ਅਤੇ ਸਿਰੜੀ ਹਨ ਜਿਨ੍ਹਾਂ ਵੱਲੋਂ ਦਾਖਲਾ ਮੁਹਿੰਮ ਤੋਂ ਲੈ ਕੇ ਅੰਤਿਮ ਨਤੀਜੇ ਅਉਣ ਤੱਕ ਵਿਭਾਗੀ ਗਤੀਵਿਧੀਆਂ ਅਤੇ ਕੰਮਾਂ ਨੂੰ ਸੁਚਾਰੂ ਅਤੇ ਸੁਚੱਜੇ ਢੰਗ ਨਾਲ ਚਲਾਉਂਦਿਆਂ ਸਰਕਾਰੀ ਸਕੂਲਾਂ ਦਾ ਮਾਣ ਵਧਾਇਆ ਗਿਆ ਹੈ ਜਿਸ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਹੈ ।ਇਸ ਮੌਕੇ ਹਰਪ੍ਰੀਤ ਸਿੰਘ , ਸੰਦੀਪ ਸਿੰਘ, ਗੁਰਪ੍ਰੀਤ ਸਿੰਘ, ਮਨਮੀਤ ਸਿੰਘ ਰਾਏ ,ਮਨੂ ਸ਼ਰਮਾ , ਬੂਟਾ ਸਿੰਘ, ਹਰਸ਼ ਕੁਮਾਰ ਗੋਇਲ, ਮਨੀਸ਼ ਅਰੋਡ਼ਾ , ਅਵਤਾਰ ਸਿੰਘ , ਸੋਮਾ ਕਪੂਰ , ਰਿਆਜ਼ ਮੁਹੰਮਦ, ਰੁਪਿੰਦਰ ਸਿੰਘ , ਵੀਨਾ ਰਾਣੀ ਜਗਦੇਵ ਸਿੰਘ , ਨਰੰਜਨ ਪਾਲ ਸਿੰਗਲਾ , ਸੁਰਜੀਤ ਸਿੰਘ , ਕਰਮਵੀਰ ਸਿੰਘ, ਗੋਪਾਲ ਸਿੰਘ, ਨਵਜੋਤ ਕੌਰ, ਗੁਰਤੇਜ ਸਿੰਘ ਅਤੇ ਦਵਿੰਦਰ ਸਿੰਘ ਆਦਿ ਅਧਿਆਪਕਾਂ ਨੂੰ ਬਿਹਤਰੀਨ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਮੋਹਨ ਸਿੰਘ , ਸ਼ਿਵਾਲੀ ਗੁਪਤਾ , ਗੁਰਪਿੰਦਰ ਕੌਰ, ਖੁਸ਼ਵਿੰਦਰ ਸਿੰਘ, ਹਰਪ੍ਰੀਤ ਕੌਰ , ਰਜਨੀ ਬਾਲਾ , ਵੀਰਪਾਲ ਕੌਰ ਸਮੇਤ ਸਮੂਹ ਬਲਾਕ ਮੋਗਾ -1 ਦਾ ਵਿਭਾਗੀ ਅਮਲਾ ਹਾਜ਼ਰ ਸੀ ।*





