WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2022-02-24 at 6.51.37 PM (3)
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ

ਜੌਗਰਫ਼ੀ ਟੀਚਰਜ਼ ਯੂਨੀਅਨ ਦਾ ਵਫ਼ਦ ਚੇਅਰਮੈਨ ਨੂੰ ਮਿਲਿਆ, 12ਵੀਂ ਸ਼੍ਰੇਣੀ ਦੇ ਜੌਗਰਫ਼ੀ ਦਾ ਪੇਪਰ ਪੈਟਰਨ ਅਨੁਸਾਰ ਨਾ ਹੋਣ ਕਰਕੇ ਵਿਸ਼ੇਸ਼ ਅੰਕਾਂ ਦੀ ਮੰਗ

ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ, ਪੰਜਾਬ।

WhatsApp Image 2024-08-10 at 7.15.30 PM
WhatsApp Image 2022-05-20 at 2.57.41 PM
WhatsApp Image 2024-08-10 at 5.49.29 PM
WhatsApp Image 2023-03-28 at 1.44.51 PM (1)
WhatsApp Image 2024-08-10 at 5.37.58 PM
WhatsApp Image 2024-08-10 at 7.15.30 PM (4)
New Year Post 2024 (2)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਮੋਗਾ 9 ਜੂਨ ( ਚਰਨਜੀਤ ਸਿੰਘ ) ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਵਿਦਿਆਰਥੀਆਂ ਦੇ ਵਿਸ਼ਾ ਭੂਗੋਲ (ਜੌਗਰਫ਼ੀ) ਦੀ ਮਈ 2022 ਵਿੱਚ ਲਈ ਗਈ 12ਵੀਂ ਸ਼੍ਰੇਣੀ ਦੀ ਪ੍ਰੀਖਿਆ ਦਾ ਪੇਪਰ ਬੋਰਡ ਵੱਲੋਂ ਨਿਰਧਾਰਤ ਪਾਠਕ੍ਰਮ/ਪੈਟਰਨ (ਰੂਪ-ਰੇਖਾ) ਅਨੁਸਾਰ ਨਾ ਹੋਣ ਕਾਰਨ 11 ਹਜ਼ਾਰ ਵਿਦਿਆਰਥੀਆਂ ਦੇ ਹੋਏ 15 ਅੰਕਾਂ ਦੇ ਨੁਕਸਾਨ ਦੀ ਪੂਰਤੀ ਲਈ, ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਦੇ ਵਫ਼ਦ ਨੇ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ, ਚੀਫ਼ ਮਨਿਸਟਰ ਐਵਾਰਡੀ ਪੰਜਾਬ ਅਤੇ ਜਨਰਲ ਸਕੱਤਰ ਦਿਲਬਾਗ ਸਿੰਘ ਲਾਪਰਾਂ ਦੀ ਅਗਵਾਈ ਵਿੱਚ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਅਤੇ ਉਪ-ਚੇਅਰਮੈਨ ਸ਼੍ਰੀ ਵਰਿੰਦਰ ਭਾਟੀਆ ਨਾਲ ਮੁਲਾਕਾਤ ਕੀਤੀ ਅਤੇ ਮੰਗ-ਪੱਤਰ ਦਿੱਤਾ। ਜੱਥੇਬੰਦੀਆਂ ਦੇ ਆਗੂਆਂ ਨੇ ਉਹਨਾਂ ਨੂੰ ਦੱਸਿਆ ਕਿ 12ਵੀਂ ਸ਼੍ਰੇਣੀ ਦੇ ਭੂਗੋਲ ਵਿਸ਼ੇ ਦੇ ਕੁੱਲ 40 ਅੰਕਾਂ ਦੇ ਪੇਪਰ ਵਿੱਚੋਂ 15 ਅੰਕਾਂ ਦੇ ਪ੍ਰਸ਼ਨ, ਪੰਜਾਬ ਬੋਰਡ ਦੇ ਦਿਸ਼ਾ ਨਿਰਦੇਸ਼ਾਂ, ਹਦਾਇਤਾਂ ਅਤੇ ਨਿਰਧਾਰਿਤ ਪਾਠਕ੍ਰਮ/ਪੈਟਰਨ ਅਨੁਸਾਰ ਨਹੀਂ ਪੁੱਛੇ ਗਏ। ਜਿਸ ਨਾਲ ਵਿਦਿਆਰਥੀਆਂ ਦਾ ਵਿੱਦਿਅਕ ਪੱਖੋਂ 15 ਅੰਕਾਂ ਦਾ ਨੁਕਸਾਨ ਹੋਵੇਗਾ। ਵਫ਼ਦ ਨੇ ਉਹਨਾਂ ਨੂੰ ਦੱਸਿਆ ਕਿ ਅਧਿਆਇ ਨੰ: 9, ਜੋ ਕਿ ਨਵੇਂ ਪੈਟਰਨ ਅਨੁਸਾਰ ਪ੍ਰਯੋਗੀ ਭਾਗ ਵਿੱਚੋਂ ਕੱਢ ਕੇ ਲਿਖਤੀ ਵਿੱਚ ਸ਼ਾਮਿਲ ਕੀਤਾ ਗਿਆ ਸੀ, ਨੂੰ ਪੈਟਰਨ ਤੇ ਨਿਯਮਾਂ ਅਨੁਸਾਰ ਪੇਪਰ ਵਿੱਚ ਪਾਉਣਾ ਲਾਜ਼ਮੀ ਸੀ, ਜੋ ਕਿ ਨਹੀਂ ਪਾਇਆ ਗਿਆ। ਉਹਨਾਂ ਨੂੰ ਦੱਸਿਆ ਗਿਆ ਕਿ ਪੇਪਰ ਦੇ ਦੂਜੇ ਭਾਗ ਵਿੱਚ ਅਧਿਆਇ ਨੰ: 9 ਵਿੱਚੋਂ 4-4 ਅੰਕਾਂ ਦੇ 2 ਪ੍ਰਸ਼ਨ ਪੁੱਛੇ ਜਾਣੇ ਸਨ, ਜੋ ਕਿ ਨਹੀਂ ਪੁੱਛੇ ਗਏ। ਜਿਸ ਨਾਲ ਵਿਦਿਆਰਥੀਆਂ ਦਾ 8 ਅੰਕਾਂ ਦਾ ਨੁਕਸਾਨ ਹੋਵੇਗਾ। ਭਾਗ ਤੀਜਾ ਦੇ ਪ੍ਰਸ਼ਨ ਨੰ: 11 ਦਾ ਇੱਕ ਪੈਰ੍ਹਾ 4 ਅੰਕਾਂ ਦਾ ਜੋ ਅਧਿਆਇ ਨੰ: 9 ਵਿੱਚੋਂ ਹੀ ਪੁੱਛਿਆ ਜਾਣਾ ਸੀ, ਪਰੰਤੂ ਨਹੀਂ ਪੁੱਛਿਆ ਗਿਆ। ਇੱਥੇ 4 ਅੰਕਾਂ ਦਾ ਨੁਕਸਾਨ ਹੋਵੇਗਾ। ਇਸੇ ਤਰ੍ਹਾਂ ਪ੍ਰਸ਼ਨ ਨੰਬਰ 13 (ਅ) ਦੇ ਭਾਰਤ ਦੇ ਨਕਸ਼ੇ ਵਿੱਚ ਭਾਗ-5 ਅਤੇ ਭਾਗ-6 ਵਿੱਚ ਜੋ ਸਥਾਨ ਨਕਸ਼ੇ ਵਿੱਚ ਦਰਸਾਏ ਗਏ ਹਨ, ਉਹ ਪੁੱਛੇ ਗਏ ਪ੍ਰਸ਼ਨਾਂ ਨਾਲ ਮੇਲ ਨਹੀਂ ਖਾਂਦੇ। ਜਿਸ ਨਾਲ 2 ਅੰਕਾਂ ਦਾ ਨੁਕਸਾਨ ਹੁੰਦਾ ਹੈ। ਪੇਪਰ ਬਣਾਉਣ ਵਾਲੇ ਨੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਭੇਜੀ ਜਾਂਦੀ ਸਹਾਇਕ ਸਮੱਗਰੀ ਨੂੰ ਵੀ ਨਜ਼ਰ ਅੰਦਾਜ਼ ਕਰ ਦਿੱਤਾ, ਜਿਸ ਨਾਲ ਵਿਦਿਆਰਥੀ ਘਬਰਾ ਗਏ ਅਤੇ ਆਉਂਦੇ ਪ੍ਰਸ਼ਨਾਂ ਦੇ ਉੱਤਰ ਵੀ ਭੁੱਲ ਗਏ। ਜੱਥੇਬੰਦੀ ਦੀ ਚੇਅਰਮੈਨ ਅਤੇ ਉੱਪ ਚੇਅਰਮੈਨ ਨਾਲ ਬਹੁਤ ਹੀ ਸੁਖਾਵੇਂ ਮਹੌਲ ਵਿੱਚ ਹੋਈ ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਵਿਦਿਆਰਥੀਆਂ ਦੇ ਹੋਏ 15 ਅੰਕਾਂ ਦੇ ਨੁਕਸਾਨ ਦੀ ਪੂਰਤੀ ਕੀਤੀ ਜਾਵੇ, ਚੇਅਰਮੈਨ ਨੇ ਇਸ ਮੁੱਦੇ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦੇ ਹੋਏ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਫੈਸਲਾ ਲੈਣ ਦਾ ਯਕੀਨ ਦੁਆਇਆ। ਵਫ਼ਦ ਵਿੱਚ ਸ਼੍ਰੀ ਸੁੱਖੀ ਤੋਂ ਇਲਾਵਾ ਦਿਲਬਾਗ਼ ਸਿੰਘ, ਹਰਜੋਤ ਸਿੰਘ ਬਰਾੜ, ਤੇਜਵੀਰ ਸਿੰਘ, ਜਸਵਿੰਦਰ ਸਿੰਘ, ਸ਼ੰਕਰ ਲਾਲ, ਸ਼੍ਰੀਮਤੀ ਪ੍ਰੋਮਿਲਾ, ਅਨਿੱਲ ਬਹਿਲ ਅਤੇ ਗੁਰਵਿੰਦਰ ਸਿੰਘ ਸ਼ਾਮਿਲ ਸਨ।

 

fastnewspunjab

Related Articles

Back to top button