ਆਮ ਆਦਮੀ ਪਾਰਟੀ ਬੁੱਘੀਪੁਰਾ ਵੱਲੋਂ ਗੁਰਦੁਆਰਾ ਬਾਬਾ ਬੂਟਾ ਸਿੰਘ ਜੀ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ

Moga 3-4-22 ( Dawinder Kumar ) ਆਮ ਆਦਮੀ ਪਾਰਟੀ ਬੁੱਘੀਪੁਰਾ ਦੀ ਕਮੇਟੀ ਵੱਲੋਂ ਗੁਰਦੁਆਰਾ ਬਾਬਾ ਬੂਟਾ ਸਿੰਘ ਜੀ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਜਿਸ ਵਿੱਚ ਸਰਦਾਰ ਦਵਿੰਦਰਜੀਤ ਸਿੰਘ ਜੀ ਲਾਡੀ ਢੋਸ ਐਮ ਐਲ ਏ ਹਲਕਾ ਧਰਮਕੋਟ ਨਗਰ ਨਿਵਾਸੀਆਂ ਦਾ ਧੰਨਵਾਦ ਕਰਨ ਲਈ ੳਚੇਚੇ ਤੌਰ ਤੇ ਪਹੁੰਚੇ ਸਟੇਜ ਦਾ ਸੰਚਾਲਨ ਸੋਹਨ ਸਿੰਘ ਜੀ ਨੇ ਬਾਖੂਬੀ ਨਿਭਾਇਆ ਅਤੇ ਬਾਬਾ ਗੋਕਲ ਚੰਦ ਜੀ ਨੇ ਪਿੰਡ ਵਿੱਚ ਹੋਣ ਵਾਲੇ ਵਾਲੇ ਕੰਮਾਂ ਬਾਰੇ ਵਿਸਥਾਰ ਨਾਲ ਦੱਸਿਆ ਜਿਵੇ mini palace ਬਣਾਉਣਾ ਦੋਨੋਂ ਮੈਹਰਾ ਬਸਤੀਆਂ ਅਤੇ ਕਲੋਨੀਆਂ ਵਿੱਚ ਲੌੜੀਂਦੇ ਕੰਮ ਕਰਵਾਉਣਾ ਪਿੰਡ ਵਿੱਚ ਸੀਵਰੇਜ਼ ਪਾਉਣਾ ਬੱਚਿਆਂ ਦੇ ਖੇਡਾਂ ਖੇਡਣ ਲਈ ਪਾਰਕ ਬਣਾਉਣਾ ਸੁਸਾਇਟੀ ਦੀਆਂ ਵਧੀਆਂ ਸੇਵਾਵਾਂ ਦੇਣ ਤੋਂ ਇਲਾਵਾ ਪਿੰਡ ਦੇ ਦੋਨੋਂ ਸਕੂਲਾਂ ਕੰਮ ਬਾਰੇ ਸਰਕਾਰੀ ਡਿਸਪੈਂਸਰੀ ਦੇ ਪਸ਼ੂ ਹਸਪਤਾਲ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ ਢੋਸ ਸਾਹਿਬ ਨੇ ਪਿੰਡ ਵਿੱਚੋ ਭਾਰੀ ਬਹੁਮਤ ਨਾਲ ਜਿਤਾਉਣ ਲਈ ਧੰਨਵਾਦ ਕੀਤਾ ਅਤੇ ਨਾਲ ਹੀ ਕਿਹਾ ਤੇ ਮੈਂ ਕੀਤੇ ਸਾਰੇ ਵਾਅਦੇ ਜਲਦੀ ਹੀ ਪੂਰੇ ਕਰਾਂਗਾ ਅਤੇ ਸਾਰੇ ਪਿੰਡਾਂ ਦੇ ਵਿਕਾਸ ਲਈ ਦਿਨ ਰਾਤ ਇੱਕ ਕਰਾਂਗਾ ਅਤੇ ਨਾਲ ਹੀ ਨਸ਼ਾ ਵੇਚਣ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਆਪਣਾ ਇਹ ਧੰਦਾ ਬੰਦ ਕਰ ਦਿਓ ਨਹੀਂ ਤਾਂ ਜਲਦੀ ਜੇਲ੍ਹਾਂ ਵਿਚ ਹੋਵੋਂਗੇ ਅਤੇ ਅਖੀਰ ਵਿੱਚ ਆਮ ਆਦਮੀ ਪਾਰਟੀ ਬੁੱਘੀਪੁਰਾ ਦੀ ਕਮੇਟੀ ਵੱਲੋਂ ਐਮ ਐਲ ਏ ਸਹਿਬ ਨੂੰ ਸਿਰੋਪਾ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਏਸ ਸਮੇਂ ਬਾਬਾ ਗੋਕਲ ਚੰਦ ਜੀ ਮੁਖਤਿਆਰ ਸਿੰਘ ਛੈਬਰ ਸਿੰਘ ਸੁਖਵਿੰਦਰ ਸਿੰਘ ਦਵਿੰਦਰ ਸਿੰਘ ਗੁਰਿੰਦਰ ਸਿੰਘ ਦਰਸ਼ਨ ਸਿੰਘ ਚੀਮਾ ਆਤਮਾ ਸਿੰਘ ਮਲਕੀਤ ਸਿੰਘ ਨਿਰਮਲ ਸਿੰਘ ਜਗਤਾਰ ਸਿੰਘ ਜਗਜੀਤ ਸਿੰਘ ਰਾਜੂ ਜਗਜੀਤ ਸਿੰਘ ਗਿੱਲ ਹਰਵਿੰਦਰ ਸਿੰਘ ਕਾਲਾ ਸੁਖਮੰਦਰ ਸਿੰਘ ਡਾਕਟਰ ਕੁਲਦੀਪ ਸਿੰਘ ਡਾਕਟਰ ਅਵਤਾਰ ਸਿੰਘ ਨਿਰਭੈ ਸਿੰਘ ਦਰਸ਼ਨ ਸਿੰਘ ਗਿੱਲ ਸੁਖਦੇਵ ਸਿੰਘ ਗੋਹਲਾਂ ਪਰਮਜੀਤ ਕੌਰ ਅਤੇ ਬਾਕੀ ਸਾਰੇ ਕਮੇਟੀ ਮੈਂਬਰ ਸ਼ਾਮਲ ਸਨ




