ਸ੍ਰੀ ਬਜਰੰਗ ਭਵਨ ਮੰਦਰ ਜ਼ੀਰਾ ਵਿਖੇ ਜਰਨਲਿਸਟ ਐਸੋਸੀਏਸ਼ਨ ਦੀ ਮੀਟਿੰਗ ਹੋਈ

ਜ਼ੀਰਾ,1 ਅਪ੍ਰੈਲ ( Gurlal Singh Varola , Charanjit Singh )-ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਇਕਾਈ ਜ਼ੀਰਾ ਦੀ ਇਕ ਵਿਸ਼ੇਸ਼ ਮੀਟਿੰਗ ਐਸੋਸੀਏਸ਼ਨ ਦੇ ਦਫਤਰ ਸ੍ਰੀ ਬਜਰੰਗ ਭਵਨ ਮੰਦਰ ਜ਼ੀਰਾ ਵਿਖੇ ਪ੍ਰਧਾਨ ਕੇ ਕੇ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਚੇਅਰਮੈਨ ਦੀਪਕ ਭਾਰਗੋ,ਸਰਪ੍ਰਸਤ ਹਰਮੇਸ਼ਪਾਲ ਨੀਲੇਵਾਲਾ,ਜਨਰਲ ਸੈਕਟਰੀ ਰਜਨੀਸ਼ ਆਜ਼ਾਦ,ਖਜ਼ਾਨਚੀ ਗੁਰਪ੍ਰੀਤ ਸਿੰਘ ਭੁੱਲਰ,ਕਾਰਜਕਾਰੀ ਮੈਂਬਰ ਗੁਰਲਾਲ ਸਿੰਘ ਵਰੋਲਾ ਤੀਰਥ ਸੁਨੇਰ,ਸ਼ੁਭਮ ਖੁਰਾਣਾ,ਬਲਰਾਮ ਵਰਮਾ ਆਦਿ ਸ਼ਾਮਲ ਹੋਏ । ਮੀਟਿੰਗ ਦੇ ਦੌਰਾਨ ਸਥਾਨਕ ਪੁਲਿਸ ਵੱਲੋਂ ਮੀਡੀਆ ਤਕ ਅਪਣਾਈ ਜਾ ਰਹੀ ਨਾਕਾਰਾਤਮਕ ਪਹੁੰਚ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ‘ਚ ਸਰਕਾਰ ਬਦਲਣ ਦੇ ਬਾਵਜੂਦ ਰਵਾਇਤੀ ਰਾਜਨੀਤਕ ਪਾਰਟੀਆਂ ਕੁਝ ਸਮਾਜ ਵਿਰੋਧੀ ਅਨਸਰਾਂ ਦੇ ਨਾਲ ਕਥਿਤ ਤੌਰ ਤੇ ਜ਼ੀਰਾ ਪੁਲਸ ਦੀ ਸਾਂਝ ਭਿਆਲੀ ਨੂੰ ਦ੍ਰਿੜ੍ਹਤਾ ਨਾਲ ਇਕਜੁੱਟ ਰਹਿ ਕੇ ਮੀਡੀਆ ਵਿੱਚ ਉਜਾਗਰ ਕਰਨ ਦਾ ਫ਼ੈਸਲਾ ਕੀਤਾ ਗਿਆ । ਇਸ ਦੌਰਾਨ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਸਰਕਾਰ ਬਣਦਿਆਂ ਹੀ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਲਏ ਜਾ ਰਹੇ ਵੱਡੇ ਫ਼ੈਸਲਿਆਂ ਦਾ ਜ਼ੋਰਦਾਰ ਸਵਾਗਤ ਕਰਦਿਆਂ ਇਨ੍ਹਾਂ ਫ਼ੈਸਲਿਆਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਦੀ ਮੰਗ ਕੀਤੀ ਗਈ ।





