ਮਾਤਾ ਆਸ਼ਾ ਰਾਣੀ ਸ਼ਰਮਾ ਦੇ ਅੰਤਿਮ ਅਰਦਾਸ ਵਜੋਂ ਗਰੁੜ ਪੁਰਾਣ ਦਾ ਪਾਠ 21 ਅਗਸਤ 2025 ਦਿਨ ਵੀਰਵਾਰ ਨੂੰ ਲਾਲ ਚੰਦ ਧਰਮਸ਼ਾਲਾ ਮੋਗਾ ਵਿਖੇ ਹੋਵੇਗਾ।
ਮੋਗਾ 20 ਅਗਸਤ ( ਚਰਨਜੀਤ ਸਿੰਘ)
ਮਾਂ ਤਾਂ ਰੱਬ ਦਾ ਰੂਪ ਹੁੰਦੀ ਹੈ ਮਾਂ ਦੇ ਵਿੱਚੋਂ ਹੀ ਸਾਨੂੰ ਰੱਬ ਦਿਸਦਾ ਹੈ ਇਸੇ ਹੀ ਸ਼ਖਸ਼ੀਅਤ ਦੇ ਮਾਲਕ ਸਨ ਸ੍ਰੀਮਤੀ ਆਸ਼ਾ ਰਾਣੀ ਜੋ ਕਿ ਧਰਮਪਤਨੀ ਸਨ ਸਵਰਗਵਾਸੀ ਸ਼੍ਰੀ ਰਾਜਪਾਲ ਸ਼ਰਮਾ ਜੀ ਦੇ । ਪਿਛਲੇ ਦਿਨੀ ਅਚਾਨਕ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ ਉਹਨਾਂ ਦੇ ਜਾਣ ਨਾਲ ਪਰਿਵਾਰ ਨੂੰ ,ਸਮਾਜ ਨੂੰ, ਤੇ ਪੂਰੇ ਸਾਕ-ਸਬੰਧੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸ੍ਰੀਮਤੀ ਆਸ਼ਾ ਰਾਣੀ ਸ਼ੁਰੂ ਤੋਂ ਹੀ ਨਿੱਘੇ ਸੁਭਾਅ ਦੇ ਮਾਲਕ ਸਨ ਕਦੇ ਵੀ ਉਹਨਾਂ ਨੂੰ ਅਸੀਂ ਕਿਸੇ ਦੇ ਨਾਲ ਲੜਦੇ ਝਗੜਦੇ ਤਾਂ ਕੀ ਉੱਚੀ ਆਵਾਜ਼ ਦੇ ਵਿੱਚ ਗੱਲ ਕਰਦੇ ਵੀ ਨਹੀਂ ਵੇਖਿਆ ਹੋਣਾ। ਸ੍ਰੀਮਤੀ ਆਸ਼ਾ ਰਾਣੀ ਜੋ ਕਿ ਮੁੰਬਈ ਮਹਾਰਾਸ਼ਟਰਾ ਦੇ ਰਹਿਣ ਵਾਲੇ ਸਨ ਉਹਨਾਂ ਦੀ ਸ਼ਾਦੀ ਰਾਜਪਾਲ ਸ਼ਰਮਾ ਜੀ ਦੇ ਨਾਲ ਮੋਗਾ ਪੰਜਾਬ ਦੇ ਵਿੱਚ ਹੋਈ ਜੋ ਕਿ ਬੜੀ ਧੂਮ ਧਾਮ ਦੇ ਨਾਲ ਅਤੇ ਚਾਵਾਂ ਦੇ ਨਾਲ ਸੰਪਨ ਹੋਈ। ਸ਼੍ਰੀਮਤੀ ਆਸ਼ਾ ਰਾਣੀ ਚਾਰ ਭੈਣਾਂ ਸਨ। ਜਿਨਾਂ ਵਿੱਚੋਂ ਸਭ ਤੋਂ ਵੱਡੀ ਭੈਣ ਪ੍ਰੇਮ ਸ਼ਰਮਾ, ਦੂਸਰੇ ਨੰਬਰ ਤੇ ਸ਼੍ਰੀਮਤੀ ਆਸ਼ਾ ਰਾਣੀ ,ਤੀਸਰੀ ਭੈਣ ਕਰੁਨਾ ਸ਼ਰਮਾ ਅਤੇ ਚੌਥੀ ਭੈਣ ਕਿਰਨ ਸ਼ਰਮਾ ਹਨ । ਜਿਨਾਂ ਵਿੱਚੋਂ ਦੋ ਭੈਣਾਂ ਪਰਮਾਤਮਾ ਦੀ ਗੋਦ ਵਿੱਚ ਚਲੀਆਂ ਗਈਆਂ ਹਨ। ਜਿੱਥੇ ਪੁਰਾਣੇ ਸਮਿਆਂ ਦੇ ਵਿੱਚ ਲੜਕੀਆਂ ਨੂੰ ਪੜਾਉਣ ਦਾ ਬਹੁਤਾ ਰਿਵਾਜ ਚਾਹੇ ਨਹੀਂ ਸੀ ਪਰ ਫਿਰ ਵੀ ਸ੍ਰੀਮਤੀ ਆਸ਼ਾ ਰਾਣੀ ਦੇ ਮਾਂ ਬਾਪ ਨੇ ਚਾਵਾਂ ਦੇ ਨਾਲ ਉਸ ਸਮੇਂ ਦੇ ਵਿੱਚ ਆਸ਼ਾ ਰਾਣੀ ਨੂੰ ਦਸਵੀਂ ਕਲਾਸ ਪਾਸ ਕਰਵਾਈ। ਸ਼੍ਰੀਮਤੀ ਆਸ਼ਾ ਰਾਣੀ ਅਤੇ ਸਾਰਾ ਪਰਿਵਾਰ ਨਸ਼ਾ ਰਹਿਤ ਅਤੇ ਪਰਮਾਤਮਾ ਨੂੰ ਮੰਨਣ ਵਾਲਾ ਪਰਿਵਾਰ ਹੈ ਸ੍ਰੀਮਤੀ ਆਸ਼ਾ ਰਾਣੀ ਦੇ ਦੋ ਸਪੁੱਤਰਾਂ ਰਵੀ ਸ਼ਰਮਾ ਅਤੇ ਰੋਹਿਤ ਸ਼ਰਮਾ ਦੋ ਧੀਆਂ ਰੇਨੂ ਸ਼ਰਮਾ ਅਤੇ ਰੀਤੂ ਸ਼ਰਮਾ ਨੂੰ ਆਪਣੀ ਕੁੱਖ ਤੋਂ ਜਨਮ ਦਿੱਤਾ ਅਤੇ ਚੰਗੇ ਸੰਸਕਾਰ ਦੇ ਕੇ ਦੁਨੀਆਦਾਰੀ ਦੇ ਵਿੱਚ ਮਿਲਵਰਤਨ ਦੇ ਯੋਗ ਬਣਾਇਆ ਅਤੇ ਅੱਜ ਵੀ ਉਹਨਾਂ ਦੇ ਗੁਣ ਉਹਨਾਂ ਦੀ ਔਲਾਦ ਦੇ ਵਿੱਚ ਉਸੇ ਰੂਪ ਦੇ ਵਿੱਚ ਝਲਕਦੇ ਹਨ। ਦੋਨੋਂ ਬੇਟੇ ਰਵੀ ਸ਼ਰਮਾ ਅਤੇ ਰੋਹਿਤ ਸ਼ਰਮਾ ਆਪਣੇ ਬਿਜ਼ਨਸ ਦੇ ਵਿੱਚ ਨਾਮਣਾ ਖੱਟ ਰਹੇ ਹਨ। ਉਥੇ ਹੀ ਦੋਵੇਂ ਧੀਆਂ ਵੀ ਆਪਣੀ ਆਪਣੀ ਜਗ੍ਹਾ ਖੁਸ਼ੀ ਖੁਸ਼ੀ ਜ਼ਿੰਦਗੀ ਜੀ ਰਹੀਆਂ ਹਨ। ਬੇਟੀ ਰੀਤੂ ਸ਼ਰਮਾ ਇੱਕ ਨਾਮੀ ਪਰਿਵਾਰ ਵਿੱਚ ਲੁਧਿਆਣਾ ਵਿਖੇ ਆਪਣੀ ਮਾਂ ਦੇ ਦੱਸੇ ਪੁਰਣਿਆ ਤੇ ਚੱਲ ਕੇ ਆਪਣੇ ਪਰਿਵਾਰ ਦਾ ਨਾਮ ਉੱਚਾ ਕਰ ਰਹੀ ਹੈ ਤਾਂ ਦੂਸਰੀ ਧੀ ਰੇਨੂ ਸ਼ਰਮਾ ਕਨੇਡਾ ਦੀ ਧਰਤੀ ਤੇ ਆਪਣੇ ਮਾਂ ਬਾਪ ਦਾ ਨਾਮ ਉੱਚਾ ਕਰ ਰਹੀ ਹੈ। ਅੱਜ ਆਸ਼ਾ ਰਾਣੀ ਸ਼ਰਮਾ ਦੇ ਬੂਟੇ ਦੀ ਮਹਿਕ ਵਜੋਂ ਪੋਤੇ ਪੋਤੀਆਂ, ਨੂੰਹਾਂ ਸਮਾਜ ਵਿੱਚ ਵੱਡੀਆਂ ਡਿਗਰੀਆਂ ਹਾਸਲ ਕਰ ਕੇ ਅਤੇ ਬੱਚਿਆਂ ਨੂੰ ਸਿੱਖਿਆ ਦਾ ਤੋਹਫਾ ਦੇ ਰਹੀਆਂ ਹਨ। ਆਸ਼ਾ ਰਾਣੀ ਦੇ ਜਾਣ ਨਾਲ ਵਾਕਿਆ ਹੀ ਪੂਰੇ ਪਰਿਵਾਰ ਨੂੰ ਪੂਰੇ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਪਰ ਪਰਮਾਤਮਾ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚਲਦਾ ਅੱਜ ਅਸੀਂ ਉਹਨਾਂ ਦੀ ਅੰਤਿਮ ਅਰਦਾਸ ਮੌਕੇ ਉਹਨਾਂ ਨੂੰ ਸ਼ਰਧਾ ਦ ਫੁੱਲ ਭੇਟ ਕਰਦੇ ਹਾਂ ਅਤੇ ਪਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਆਸ਼ਾ ਰਾਣੀ ਸ਼ਰਮਾ ਦਾ ਨਾਮ ਰਹਿੰਦੀ ਦੁਨੀਆਂ ਤੱਕ ਹਮੇਸ਼ਾ ਹਮੇਸ਼ਾ ਲਈ ਯਾਦ ਰੱਖਿਆ ਜਾਵੇਗਾ।





