ਜਲ ਸੰਵਾਦ ਪ੍ਰੋਗਰਾਮ ਦਾ ਹੋਇਆ ਆਯੋਜਨ
ਵਰਖਾ ਦੇ ਪਾਣੀ ਦੀ ਬੱਚਤ ਅਤੇ ਇਸਦੀ ਮਹੱਤਤਾ ਪ੍ਰਤੀ ਲੋਕਾਂ ਨੂੰ ਕੀਤਾ ਜਾਗਰੂਕ-ਗੁਰਵਿੰਦਰ ਸਿੰਘ

ਮੋਗਾ, 8 ਫਰਵਰੀ ( Charanjit Singh )
ਭਾਰਤ ਸਰਕਾਰ ਦੇ ਅਦਾਰੇ ਨਹਿਰੂ ਯੁਵਾ ਕੇਂਦਰ ਮੋਗਾ ਵੱਲੋਂ ਰਾਸ਼ਟਰੀ ਜਲ ਮਿਸ਼ਨ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਪ੍ਰੋਜੈਕਟ ”ਵਰਖਾ ਦਾ ਪਾਣੀ ਬਚਾਓ” ਜਿੱਥੇ ਇਹ ਡਿੱਗਦਾ ਹੈ ਜਦੋਂ ਇਹ ਡਿੱਗਦਾ ਹੈ” ਦੇ ਅੰਤਰਗਤ ਇਕ ਸੈਮੀਨਾਰ ਦਾ ਆਯੋਜਨ ਪਿੰਡ ਰਾਮੂੰਵਾਲਾ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਜ਼ਿਲ੍ਹਾ ਯੂਥ ਅਫ਼ਸਰ ਗੁਰਵਿੰਦਰ ਸਿੰਘ ਮੋਗਾ ਨੇ ਦੱਸਿਆ ਕਿ ਵਰਖਾ ਦੇ ਪਾਣੀ ਦੀ ਬੱਚਤ ਅਤੇ ਇਸਦੀ ਮਹੱਤਤਾ ਬਾਰੇ ਆਮ ਲੋਕਾਂ ਨੂੰ ਜਾਗਰਿਤ ਕਰਨ ਦੇ ਮਕਸਦ ਨਾਲ ਇਸ ਸੈਮੀਨਾਰ ਦਾ ਸਫ਼ਲ ਆਯੋਜਨ ਕੀਤਾ ਗਿਆ। ਪ੍ਰੋਗਰਾਮ ਵਿੱਚ ਮੌਜੂਦ ਲੋਕਾਂ ਨੇ ਵਿਭਾਗ ਦੇ ਮਾਹਿਰਾਂ ਨਾਲ ਆਪਸੀ ਸੰਵਾਦ ਵੀ ਰਚਾਇਆ। ਇਸ ਮੌਕੇ ਸਾਰਿਆਂ ਨੇ ਪਾਣੀ ਨੂੰ ਬਚਾਉਣ ਦਾ ਅਹਿਦ ਲੈਣ ਦੇ ਨਾਲ-ਨਾਲ ਪਿੰਡ ਪੱਧਰ ਤੇ ਸੰਚਾਲਨ ਲਈ ਇੱਕ ਵਾਰਿਸ਼ ਯੋਜਨਾ ਦਾ ਖਾਕਾ ਵੀ ਤਿਆਰ ਕੀਤਾ ਗਿਆ।
ਇਸ ਮੌਕੇ ਸ਼ਹੀਦ ਭਗਤ ਸਿੰਘ ਕਲਾਂ ਮੰਚ ਚੜਿੱਕ ਵੱਲੋਂ ਪਾਣੀ ਬਚਾਉਣ ਦੇ ਵਿਸ਼ੇ ਤੇ ਨਾਟਕ ”ਪਾਣੀ” ਦੀ ਸਫਲ ਪੇਸ਼ਕਾਰੀ ਵੀ ਕੀਤੀ ਗਈ। ਇਸ ਪੇਸ਼ਕਾਰੀ ਨੂੰ ਦੇਖ ਕੇ ਵੀ ਪਿੰਡ ਦੇ ਲੋਕਾਂ ਨੇ ਮਨੋਰੰਜਨ ਦੇ ਨਾਲ-ਨਾਲ ਗਿਆਨ ਵੀ ਹਾਸਿਲ ਕੀਤਾ।
ਇਸ ਮੌਕੇ ਸਹਾਇਕ ਪ੍ਰਦੀਪ ਰਾਏ, ਮੈਡਮ ਸੁਖਦੀਪ ਕੌਰ, ਰਾਸ਼ਟਰੀ ਯੁਵਾ ਵਲੰਟੀਅਰ ਗੁਰਭੇਜ ਸਿੰਘ, ਬੂਟਾ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੇ ਲੋਕਾਂ ਨੇ ਸ਼ਿਰਕਤ ਕੀਤੀ।




